PNB ਘਪਲਾ: ਭਗੌੜੇ ਮੇਹੁਲ ਚੋਕਸੀ ''ਤੇ ਇਨਕਮ ਟੈਕਸ ਦਾ ਸ਼ਿਕੰਜਾ, 9 ਏਕੜ ਜ਼ਮੀਨ ਜ਼ਬਤ
Saturday, Apr 16, 2022 - 11:57 AM (IST)
ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੀ ਜਾਇਦਾਦ ਕੁਰਕ ਕਰ ਲਈ ਹੈ। ਇੱਕ ਅਧਿਕਾਰੀ ਨੇ ਕਿਹਾ, ਨਾਸਿਕ ਵਿੱਚ 9 ਏਕੜ ਵਾਹੀਯੋਗ ਜ਼ਮੀਨ ਉੱਤੇ ਇਨਕਮ ਟੈਕਸ ਦਾ ਕਬਜ਼ਾ ਹੋ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਦੇ 13 ਹਜ਼ਾਰ ਕਰੋੜ ਤੋਂ ਵੱਧ ਦੇ ਘੋਟਾਲੇ ਵਿੱਚ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਇਨਕਮ ਟੈਕਸ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : Sri Lanka crisis : ਸ਼੍ਰੀਲੰਕਾ 'ਚ ਫਸਿਆ ਕਈ ਦਿੱਗਜ ਭਾਰਤੀ ਕੰਪਨੀਆਂ ਦਾ ਪੈਸਾ
ਮੇਹੁਲ ਚੋਕਸੀ ਚਾਰ ਸਾਲਾਂ ਤੋਂ ਦੇਸ਼ ਤੋਂ ਫਰਾਰ ਹੈ। ਈਡੀ ਨੇ ਪਿਛਲੇ ਦਿਨੀਂ ਇਸ ਮਾਮਲੇ ਵਿੱਚ ਮੇਹੁਲ ਚੋਕਸੀ ਅਤੇ ਹੋਰ ਮੁਲਜ਼ਮਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਹਨ। ਇੱਕ ਸਾਲ ਪਹਿਲਾਂ, ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਮੁੰਬਈ ਵਿੱਚ ਗੀਤਾਂਜਲੀ ਸਮੂਹ ਅਤੇ ਇਸਦੇ ਪ੍ਰਮੋਟਰ ਮੇਹੁਲ ਚੋਕਸੀ ਦੀ 14 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਸੀ।
ਸੁਰੱਖਿਆ ਏਜੰਸੀਆਂ ਮੁਤਾਬਕ ਮੇਹੁਲ ਚੋਕਸੀ ਭਾਰਤ ਤੋਂ ਐਂਟੀਗੁਆ ਭੱਜ ਗਿਆ ਸੀ। ਚੋਕਸੀ ਨੂੰ ਜਨਵਰੀ 2018 ਵਿੱਚ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਮਿਲੀ ਸੀ। ਜਦੋਂ ਕਿ ਮੇਹੁਲ ਚੋਕਸੀ ਦਾ ਭਤੀਜਾ ਅਤੇ ਪੀਐਨਬੀ ਘੁਟਾਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ ਲੰਡਨ ਵਿੱਚ ਹੈ, ਜਿੱਥੇ ਉਸ ਦਾ ਭਾਰਤ ਸਰਕਾਰਨ ਨਾਲ ਹਵਾਲਗੀ ਨੂੰ ਲੈ ਕੇ ਕੇਸ ਚਲ ਰਿਹਾ ਹੈ।
ਇਹ ਵੀ ਪੜ੍ਹੋ : ਨੇਪਾਲ 'ਤੇ ਵੀ ਮੰਡਰਾਏ ਆਰਥਿਕ ਸੰਕਟ ਦੇ ਬੱਦਲ , ਵਿੱਤ ਮੰਤਰੀ ਨੇ ਪ੍ਰਵਾਸੀਆਂ ਨੂੰ ਕੀਤੀ ਇਹ ਅਪੀਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।