PNB ਨੇ ਪਤੰਜਲੀ ਅਤੇ ਰੁਪੇ ਨਾਲ ਕੋ-ਬ੍ਰਾਂਡੇਡ ਕਾਂਟੈਕਟਲੈੱਸ ਕ੍ਰੈਡਿਟ ਕਾਰਡ ਕੀਤੇ ਲਾਂਚ
Thursday, Feb 03, 2022 - 11:23 AM (IST)
ਹਰਿਦੁਆਰ – ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨਾਲ ਕੋ-ਬ੍ਰਾਂਡੇਡ ਕਾਂਟੈਕਟਲੈੱਸ ਕ੍ਰੈਡਿਟ ਕਾਰਡ ਲਾਂਚ ਕੀਤੇ ਹਨ। ਇਹ ਕੋ-ਬ੍ਰਾਂਡੇਡ ਕਾਰਡ ਐੱਨ.ਸੀ. ਪੀ. ਆਈ. ਦੇ ਰੁਪੇ ਪਲੇਟਫਾਰਮ ’ਤੇ ਦੋ ਵੇਰੀਐਂਟ-ਪੀ.ਐੱਨ. ਬੀ. ਰੁਪੇ ਪਲੈਟੀਨਮ ਅਤੇ ਪੀ. ਐੱਨ. ਬੀ. ਰੁਪਏ ਸਿਲੈਕਟ ’ਚੇ ਮੁਹੱਈਆ ਹਨ। ਨਵੇਂ ਸਾਲ ਦੀ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਦੋਵੇਂ ਕਾਰਡ ਕੋ-ਬ੍ਰਾਂਡੇਡ ਕਾਰਡ ਗਾਹਕਾਂ ਲਈ ਆਕਰਸ਼ਕ ਲਾਭ ਅਤੇ ਖਰਚ ਆਧਾਰਿਤ ਛੋਟ ਨਾਲ ਮੁਹੱਈਆ ਹਨ। ਇਹ ਕੈਸ਼ ਬੈਕ, ਲਾਇਲਟੀ ਪੁਆਇੰਟ, ਬੀਮਾ ਕਵਰ ਦੇ ਨਾਲ-ਨਾਲ ਪਤੰਜਲੀ ਉਤਪਾਦਾਂ ਦੀ ਖਰੀਦ ਲਈ ਸੌਖਾਲੀ ਕ੍ਰੈਡਿਟ ਸੇਵਾ ਮੁਹੱਈਆ ਕਰਦੇ ਹਨ। ਇਨ੍ਹਾਂ ਕਾਰਡ ਦੇ ਮਾਧਿਅਮ ਰਾਹੀਂ ਪਤੰਜਲੀ ਸਟੋਰਸ ’ਤੇ 50 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਦੀ ਲਿਮਿਟ ’ਤੇ ਕਾਰਡਧਾਰਕ 2500 ਤੋਂ ਵੱਧ ਦੇ ਲੈਣ-ਦੇਣ ’ਤੇ 2 ਫੀਸਦੀ ਦੀ ਦਰ ਨਾਲ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ : Budget 2022: 60 ਲੱਖ ਨਵੀਆਂ ਨੌਕਰੀਆਂ, ਗਰੀਬਾਂ ਲਈ 80 ਲੱਖ ਘਰ, ਜਾਣੋ ਹਰ ਵੱਡੀ ਅਪਡੇਟ
ਪੀ. ਐੱ. ਬੀ. ਰੁਪੇ ਪਲੈਟੀਨਮ ਅਤੇ ਪੀ. ਐੱਨ. ਬੀ. ਰੁਪੇ ਸਿਲੈਕਟ ਕਾਰਡਧਾਰਕਾਂ ਨੂੰ ਐਕਟੀਵੇਸ਼ਨ ’ਤੇ 300 ਰਿਵਾਰਡ ਪੁਆਇੰਟ ਦਾ ਵੈੱਲਕਮ ਬੋਨਸ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਕੰਪਲੀਮੈਂਟਰੀ ਡੋਮੈਸਟਿਕ ਅਤੇ ਇੰਟਰਨੈਸ਼ਨਲ ਏਅਰਪੋਰਟ ਲਾਊਂਜ ਅਕਸੈੱਸ, ਕਾਰਡ ਮੈਨੇਜਮੈਂਟ ਲਈ ਪੀ. ਐੱਨ. ਬੀ. ਜਿਨੀ ਮੋਬਾਇਲ ਐਪਲੀਕੇਸ਼ਨ, ਐਡ-ਆਨ ਕਾਰਡ ਸਹੂਲਤ, ਖਰਚ ’ਤੇ ਆਕਰਸ਼ਕ ਰਿਵਾਰਡ ਪੁਆਇੰਟਸ ਦੇ ਨਾਲ-ਨਾਲ ਕੈਸ਼ ਐਡਵਾਂਸ ਰਿਵਾਲਵ, ਈ. ਐੱਮ. ਆਈ. ਅਤੇ ਆਟੋ-ਡੈਬਿਟ ਸਹੂਲਤਾਂ ਮਿਲਣਗੀਆਂ।
ਇਹ ਵੀ ਪੜ੍ਹੋ : ਬਜਟ 2022: 'ਹਰ ਘਰ ਨਲ ਤੋਂ ਜਲ' ਲਈ 60 ਹਜ਼ਾਰ ਕਰੋੜ ਰੁਪਏ ਮਨਜ਼ੂਰ, ਸਰਹੱਦੀ ਪਿੰਡਾਂ ਦਾ ਕੀਤਾ ਜਾਵੇਗਾ ਵਿਕਾਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।