PNB ਨੇ ਗਾਹਕਾਂ ਲਈ ਜਾਰੀ ਕੀਤੀ ਚਿਤਾਵਨੀ, ਕਿਹਾ- ਇਸ ਫਰਜ਼ੀ ਮੈਸੇਜ 'ਤੇ ਭੁੱਲ ਕੇ ਵੀ ਨਾ ਕਰੋ ਯਕੀਨ
Sunday, Apr 23, 2023 - 12:57 PM (IST)
ਨਵੀਂ ਦਿੱਲੀ– ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਪਣੇ ਗਾਹਕਾਂ ਨੂੰ ਉਸ ਦੇ ਨਾਂ ਨਾਲ ਪ੍ਰਸਾਰਿਤ ਕੀਤੇ ਜਾ ਰਹੇ ਫਰਜ਼ੀ ਸੰਦੇਸ਼ਾਂ ਨਾਲ ਸਬੰਧਤ ਇਕ ਐਡਵਾਇਜ਼ਰੀ ਜਾਰੀ ਕੀਤੀ। ਬੈਂਕ ਨੇ ਕਿਹਾ ਕਿ ਪੀ. ਐੱਨ. ਬੀ. ਦੀ 130ਵੀਂ ਵਰ੍ਹੇਗੰਢ ਮੌਕੇ ਸਰਕਾਰੀ ਵਿੱਤੀ ਸਬਸਿਡੀ ਦੱਸਦੇ ਹੋਏ ਇਕ ਫਰਜ਼ੀ ਸੰਦੇਸ਼ ਡਿਜੀਟਲ ਪਲੇਟਫਾਰਮ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਬੈਂਕ ਨੇ ਕਿਹਾ ਕਿ ਇਹ ਫਰਜ਼ੀ ਸੰਦੇਸ਼ ਹੈ ਅਤੇ ਪੀ. ਐੱਨ. ਬੀ. ਬ੍ਰਾਂਡ ਨਾਂ ਦਾ ਇਸਤੇਮਾਲ ਧੋਖਾਦੇਹੀ ਲਈ ਕੀਤਾ ਜਾ ਰਿਹਾ ਹੈ। ਕੁੱਝ ਮਾਮਲਿਆਂ ’ਚ ਇਹ ਧੋਖਾਦੇਹੀ ਪਛਾਣ ਦੀ ਚੋਰੀ ਅਤੇ ਵਿੱਤੀ ਘਪਲੇ ਦੇ ਯਤਨ ਹਨ। ਪੀ. ਐੱਨ. ਬੀ. ਨੇ ਆਪਣੇ ਗਾਹਕਾਂ ਅਤੇ ਆਮ ਜਨਤਾ ਨੂੰ ਸਲਾਹ ਦਿੱਤਾ ਕਿ ਅਜਿਹੇ ਫਰਜ਼ੀ ਸੰਦੇਸ਼ ਪ੍ਰਾਪਤ ਕਰਦੇ ਸਮੇਂ ਸਾਵਧਾਨ ਅਤੇ ਚੌਕਸ ਰਹੋ, ਵਿਸ਼ੇਸ਼ ਤੌਰ ’ਤੇ ਜੋ ਸੋਸ਼ਲ ਮੀਡੀਆ ਅਤੇ ਵਟਸਐਪ ਵਰਗੇ ਹੋਰ ਚੈਨਲਾਂ ਦੇ ਮਾਧਿਅਮ ਰਾਹੀਂ ਪ੍ਰਸਾਰਿਤ ਹੁੰਦੇ ਹਨ। ਬੈਂਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਵਧਾਨੀ ਦੇ ਉਪਾਅ ਵਜੋਂ ਅਸੀਂ ਆਪਣੇ ਗਾਹਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਉਹ ਫੋਨ ਕਾਲ ਜਾਂ ਈਮੇਲ ਦੇ ਮਾਧਿਅਮ ਰਾਹੀਂ ਕਿਸੇ ਵੀ ਗੁਪਤ/ਨਿੱਜੀ/ਵਿੱਤੀ ਜਾਣਕਾਰੀ ਦਾ ਖੁਲਾਸਾ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਲਿੰਕ ਨੂੰ ਕਲਿੱਕ/ਡਾਊਨਲੋਡ ਨਾ ਕਰਨ, ਭਾਵੇਂ ਹੀ ਇਹ ਵੈਲਿਡ ਦਿਖਾਈ ਦੇਣ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਜਿਵੇਂ-ਜਿਵੇਂ ਭਾਰਤ ’ਚ ਡਿਜੀਟਲ ਬੈਂਕਿੰਗ ਵਧਦੀ ਜਾ ਰਹੀ ਹੈ, ਸਕੈਮਰਸ ਧੋਖਾਦੇਹੀ ਵਾਲੇ ਸੰਦੇਸ਼ਾਂ ਦੀ ਇਕ ਲਹਿਰ ਦੇ ਮਾਧਿਅਮ ਰਾਹੀਂ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।