ਪੀ. ਐੱਨ. ਬੀ. ਹਾਊਸਿੰਗ ਫਾਈਨਾਂਸ ਨੇ ਜੁਟਾਏ 20 ਕਰੋਡ਼ ਡਾਲਰ

Sunday, Oct 07, 2018 - 01:44 AM (IST)

ਨਵੀਂ ਦਿੱਲੀ-ਹੋਮ ਲੋਨ ਦੇਣ ਵਾਲੀ ਪੀ. ਐੱਨ. ਬੀ. ਹਾਊਸਿੰਗ ਫਾਈਨਾਂਸ ਨੇ ਵਿਦੇਸ਼ੀ ਵਪਾਰਕ ਉਧਾਰੀ (ਈ. ਸੀ. ਬੀ.) ਜ਼ਰੀਏ 20 ਕਰੋਡ਼ ਡਾਲਰ ਯਾਨੀ 1470 ਕਰੋਡ਼ ਰੁਪਏ ਜੁਟਾਏ ਹਨ।

ਕੰਪਨੀ ਨੇ ਬਿਆਨ ’ਚ ਕਿਹਾ ਕਿ ਇਸ ਸਾਲ ਭਾਰਤੀ ਰਿਜ਼ਰਵ ਬੈਂਕ ਨੇ ਹਾਊਸਿੰਗ ਫਾਈਨਾਂਸ ਕੰਪਨੀਆਂ ਨੂੰ ਸਵੈ-ਮਨਜ਼ੂਰੀ ਮਾਰਗ ਤੋਂ ਈ. ਸੀ. ਬੀ. ਜ਼ਰੀਏ ਸਾਲਾਨਾ 75 ਕਰੋਡ਼ ਡਾਲਰ ਤੱਕ ਜੁਟਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਪੂੰਜੀ ਦੀ ਵਰਤੋਂ ਇਕੋ ਜਿਹੀਅਾਂ ਕਾਰੋਬਾਰੀ ਗਤੀਵਿਧੀਆਂ ’ਚ ਕੀਤੀ ਜਾਵੇਗੀ।


Related News