ਪੰਜਾਬ ਨੈਸ਼ਨਲ ਬੈਂਕ ਨੂੰ ਭੂਸ਼ਣ ਪਾਵਰ ਦੇ ਹੱਲ ਤੋਂ 3,800 ਕਰੋਡ਼ ਰੁਪਏ ਮਿਲਣ ਦੀ ਉਮੀਦ

Monday, Feb 08, 2021 - 09:56 AM (IST)

ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਕਰਜ਼ਾ ਹੱਲ ਤਹਿਤ ਭੂਸ਼ਣ ਪਾਵਰ ਐਂਡ ਸਟੀਲ ਤੋਂ 3,800 ਕਰੋਡ਼ ਰੁਪਏ ਦੀ ਵਸੂਲੀ ਦੀ ਉਮੀਦ ਹੈ। ਇਸੇ ਤਰ੍ਹਾਂ ਪੀ. ਐੱਨ. ਬੀ. ਡੀ. ਐੱਚ. ਐੱਫ. ਐੱਲ. ਦੇ ਹੱਲ ਤੋਂ ਵੀ ਠੀਕ-ਠਾਕ ਰਾਸ਼ੀ ਮਿਲਣ ਦੀ ਉਮੀਦ ਕਰ ਰਹੀ ਹੈ। ਬੈਂਕ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਐੱਸ. ਐੱਸ. ਮੱਲਿਕਾਰਜੁਨ ਰਾਵ ਨੇ ਕਿਹਾ ਕਿ ਇਸ ਨਾਲ ਬੈਂਕ ਨੂੰ ਚਾਲੂ ਵਿੱਤੀ ਸਾਲ ’ਚ 8,000 ਕਰੋਡ਼ ਰੁਪਏ ਦੀ ਨਕਦ ਵਸੂਲੀ ਦਾ ਟੀਚਾ ਹਾਸਲ ਕਰਨ ’ਚ ਮਦਦ ਮਿਲੇਗੀ। ਰਾਵ ਨੇ ਕਿਹਾ ਕਿ ਬੈਂਕ ਚਾਲੂ ਵਿੱਤੀ ਸਾਲ ਦੇ ਆਖਿਰ ਤੱਕ ਕੁਲ ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.) ਨੂੰ 14 ਫੀਸਦੀ ਤੋਂ ਹੇਠਾਂ ਅਤੇ ਸ਼ੁੱਧ ਐੱਨ. ਪੀ. ਏ. ਨੂੰ 5 ਫੀਸਦੀ ਤੋਂ ਘੱਟ ਰੱਖਣ ਦੇ ਟੀਚੇ ਉੱਤੇ ਟਿਕਿਆ ਹੋਇਆ ਹੈ।

ਜਨਵਰੀ ਤੋਂ ਬਾਅਦ ਦਸੰਬਰ ’ਚ ਭੰਡਾਰਨ ਦੀ ਯੋਗਤਾ ’ਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਰੇ ਬੈਂਕਿੰਗ ਉਦਯੋਗ ’ਚ ਅਕਤੂਬਰ ਅਤੇ ਨਵੰਬਰ ’ਚ ਭੰਡਾਰਨ ਬਿਹਤਰ ਰਿਹਾ ਸੀ। ਹਾਲਾਂਕਿ , ਐੱਨ. ਪੀ. ਏ. ਦੇ ਵਰਗੀਕਰਣ ’ਤੇ ਉੱਚ ਅਦਾਲਤ ਵੱਲੋਂ ਸਪੱਸ਼ਟ ਨਿਰਦੇਸ਼ ਨਹੀਂ ਮਿਲ ਪਾਉਣ ਕਾਰਣ ਦਸੰਬਰ ’ਚ ਸਮੱਸਿਆਵਾਂ ਆਈਆਂ। ਰਾਵ ਨੇ ਕਿਹਾ,‘‘ਐੱਨ. ਪੀ. ਏ. ਦੀ ਪਛਾਣ ਨੂੰ ਲੈ ਕੇ ਅਸਪੱਸ਼ਟਤਾ ਆਈ। ਹਾਲਾਂਕਿ, ਸਾਡੇ ਬੈਂਕ ਸਮੇਤ ਬੈਂਕਿੰਗ ਉਦਯੋਗ ’ਚ ਜਨਵਰੀ ਦੇ ਮਹੀਨੇ ’ਚ ਭੰਡਾਰਨ ’ਚ ਫਿਰ ਸੁਧਾਰ ਹੋਇਆ ਹੈ। ਇਨ੍ਹਾਂ ਕਾਰਕਾਂ ਨੂੰ ਧਿਆਨ ’ਚ ਰੱਖਦੇ ਹੋਏ, ਅਸੀਂ ਬਹੁਤ ਭਰੋਸੇਮੰਦ ਹਾਂ ਕਿ ਅੱਗੇ ਐੱਨ. ਪੀ. ਏ. ’ਚ ਕੋਈ ਵਾਧਾ ਨਹੀਂ ਹੋਵੇਗਾ।’’


Sanjeev

Content Editor

Related News