PNB ਦੇ ਗਾਹਕ 25 ਜਨਵਰੀ ਤੱਕ ਨਿਪਟਾ ਲੈਣ ਸਾਰੇ ਕੰਮ, ਨਹੀਂ ਤਾਂ ਝੱਲਣੀ ਪਵੇਗੀ ਪਰੇਸ਼ਾਨੀ

Tuesday, Jan 23, 2018 - 02:28 PM (IST)

ਨਵੀਂ ਦਿੱਲੀ— ਜੇਕਰ ਤੁਹਾਡੇ ਅਕਾਉਂਟ ਪੰਜਾਬ ਨੈਸ਼ਨਲ ਬੈਂਕ 'ਚ ਹੈ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਦਰਅਸਲ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ 25 ਜਨਵਰੀ ਤੱਕ ਬੈਂਕ ਨਾਲ ਜੁੜੇ ਜ਼ਰੂਰੀ ਕੰਮ ਨਿਪਟਾਉਣ ਲਈ ਸਲਾਹ ਜਾਰੀ ਕੀਤੀ ਹੈ। ਬੈਂਕ ਨੇ ਕਿਹਾ ਕਿ ਉਹ 29 ਜਨਵਰੀ ਨੂੰ ਆਪਣੇ ਕੋਰ ਬੈਂਕਿੰਗ ਸਿਸਟਮ ( ਸੀ.ਬੀ.ਐੱਸ.) ਨੂੰ ਅਪਗ੍ਰੇਡ ਕਰ ਰਹੇ ਹਨ, ਇਸ ਲਈ 29 ਅਤੇ 30 ਜਨਵਰੀ ਨੂੰ ਜੇਕਰ ਬੈਂਕ ਨਾਲ ਜੁੜਿਆਂ ਕੋਈ ਵੀ ਜਰੂਰੀ ਕੰਮ ਹੈ ਤਾਂ ਉਸਨੂੰ 25 ਜਨਵਰੀ ਤੋਂ ਪਹਿਲਾਂ ਪੂਰਾ ਕਰ ਲਓ।

26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਬੈਂਕ ਬੰਦ ਰਹੇਗਾ, ਇਸਦੇ ਬਾਅਦ 27 ਜਨਵਰੀ ਨੂੰ ਆਮ ਕੰਮ ਹੋਵੇਗਾ ਪਰ 28 ਜਨਵਰੀ ਨੂੰ ਐਤਵਾਰ ਦੀ ਵਜ੍ਹਾਂ ਨਾਲ ਫਿਰ ਬੈਂਕ ਬੰਦ ਹੋਵੇਗਾ। 29 ਜਨਵਰੀ ਨੂੰ ਬੈਂਕ ਆਪਣਾ cns ਸਿਸਟਮ ਅਪਗ੍ਰੇਟ ਕਰ ਰਿਹਾ ਹੈ ਜਿਸ ਨਾਲ 29 ਅਤੇ 30 ਜਨਵਰੀ ਬੈਂਕਿੰਗ ਸੇਵਾਵਾਂ 'ਚ ਕੁਝ ਦੇਰੀ ਹੋਣ ਦੀ ਸੰਭਾਵਨਾ ਹੈ ਇਹੀ ਵਜ੍ਹਾਂ ਹੈ ਕਿ ਬੈਂਕ ਨੇ 25 ਜਨਵਰੀ ਨੂੰ ਹੀ ਜ਼ਰੂਰੀ ਕੰਮ ਪੂਰੇ ਕਰਨ ਦੀ ਹਿਦਾਇਤ ਦਿੱਤੀ ਹੈ। ਹਾਲਾਂਕਿ ਬੈਂਕ ਨੇ ਇਹ ਵੀ ਕਿਹਾ ਹੈ ਕਿ ਗਾਹਕਾਂ ਤੱਕ ਬੈਂਕਿੰਗ ਸੇਵਾਵਾਂ ਬਿਨ੍ਹਾਂ ਰੁਕਾਵਟ ਦੇ ਪਹੁੰਚਾਉਣ ਦੇ ਲਈ ਬੈਂਕ ਨੇ ਸਾਰੇ ਜ਼ਰੂਰੀ ਕਦਮ ਉਠਾਏ ਹਨ। ਪਰ ਨਵੀਂ ਤਕਨੀਕੀ ਬਦਲਾਅ ਦੀ ਵਜ੍ਹਾਂ ਨਾਲ ਸ਼ੁਰੂਆਤੀ ਦੌਰ 'ਚ ਬੈਂਕ ਸੇਵਾਵਾਂ 'ਚ ਕੁਝ ਦੇਰੀ ਹੋ ਸਕਦੀ ਹੈ ਅਜਿਹੇ 'ਚ ਸਮੇਂ ਰਹਿੰਦੇ ਜ਼ਰੂਰੀ ਕੰਮ ਕਰ ਲਓ। ਬੈਂਕ ਨੇ ਇਸ ਸਿਲਸਿਲੇ 'ਚ ਗਾਹਕਾਂ ਦੇ ਸਹਿਯੋਗ ਦੀ ਅਪੀਲ ਵੀ ਕੀਤੀ ਹੈ।


Related News