ਹੁਣ ਦੇਸ਼ ਦੇ ਹਰ ਰੇਲਵੇ ਸਟੇਸ਼ਨ 'ਤੇ ਚਾਹ ਲਈ ਪਲਾਸਟਿਕ ਦੇ ਕੱਪਾਂ ਦੀ ਵਰਤੋਂ ਹੋਵੇਗੀ ਬੰਦ : ਪਿਊਸ਼ ਗੋਇਲ

Sunday, Nov 29, 2020 - 06:42 PM (IST)

ਹੁਣ ਦੇਸ਼ ਦੇ ਹਰ ਰੇਲਵੇ ਸਟੇਸ਼ਨ 'ਤੇ ਚਾਹ ਲਈ ਪਲਾਸਟਿਕ ਦੇ ਕੱਪਾਂ ਦੀ ਵਰਤੋਂ ਹੋਵੇਗੀ ਬੰਦ : ਪਿਊਸ਼ ਗੋਇਲ

ਨਵੀਂ ਦਿੱਲੀ — ਜਲਦੀ ਹੀ ਦੇਸ਼ ਦੇ ਹਰ ਰੇਲਵੇ ਸਟੇਸ਼ਨ 'ਤੇ ਕਸੌਰੇ(ਮਿੱਟੀ ਦੇ ਕੱਪ) ਵਿਚ ਹੀ ਚਾਹ ਮਿਲੇਗੀ ਅਤੇ ਪਲਾਸਟਿਕ ਦੇ ਕੱਪਾਂ ਦੀ ਵਰਤੋਂ ਗੈਰਕਾਨੂੰਨੀ ਹੋ ਜਾਵੇਗੀ। ਇਹ ਐਲਾਨ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੀਤਾ ਹੈ। ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ 'ਤੇ ਕਸੌਰੇ 'ਚ ਚਾਹ ਦੇਣ ਦਾ ਐਲਾਨ ਕੀਤਾ ਸੀ, ਪਰ ਅਜਿਹਾ ਥੋੜ੍ਹੇ ਸਮੇਂ ਲਈ ਹੀ ਚਲ ਸਕਿਆ ਅਤੇ ਕੁਝ ਸਮੇਂ ਬਾਅਦ ਪਲਾਸਟਿਕ ਅਤੇ ਕਾਗਜ਼ ਦੇ ਕੱਪਾਂ ਨੇ ਫਿਰ ਤੋਂ ਕਸੌਰਿਆਂ ਦੀ ਥਾਂ ਲੈ ਲਈ। ਗੋਇਲ ਨੇ ਕਿਹਾ ਕਿ ਭਾਰਤ ਦੇ ਹਰ ਰੇਲਵੇ ਸਟੇਸ਼ਨ 'ਤੇ ਚਾਹ ਪਲਾਸਟਿਕ ਦੇ ਕੱਪਾਂ ਦੀ ਬਜਾਏ ਵਾਤਾਵਰਣ ਪੱਖੀ ਕਸੌਰੇ 'ਚ ਵੇਚੀ ਜਾਵੇਗੀ।

ਇਹ ਵੀ ਪੜ੍ਹੋ : UIDAI ਨੇ ਆਧਾਰ ਅਪਰੇਟਰ ਨੂੰ ਲੈ ਕੇ ਅਲਰਟ ਕੀਤਾ ਜਾਰੀ! ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਧੋਖਾ

ਗੋਇਲ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਢੀਗਵਾੜਾ ਰੇਲਵੇ ਸਟੇਸ਼ਨ 'ਤੇ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ। ਇਹ ਸਮਾਗਮ ਉੱਤਰੀ ਪੱਛਮੀ ਰੇਲਵੇ ਅਧੀਨ ਨਵੇਂ ਬਿਜਲੀਕਰਨ ਵਾਲੇ ਢੀਗਵਾੜਾ-ਬਾਂਦੀਕੁਈ ਸੈਕਸ਼ਨ ਦੇ ਉਦਘਾਟਨ ਮੌਕੇ ਆਯੋਜਿਤ ਕੀਤਾ ਗਿਆ ਸੀ।

ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ 

ਰੇਲਵੇ ਮੰਤਰੀ ਨੇ ਕਿਹਾ ਕਿ ਫਿਲਹਾਲ ਦੇਸ਼ ਦੇ 400 ਰੇਲਵੇ ਸਟੇਸ਼ਨਾਂ 'ਤੇ ਕਸੌਰੇ 'ਚ ਚਾਹ ਦਿੱਤੀ ਜਾ ਰਹੀ ਹੈ। ਭਵਿੱਖ ਵਿਚ ਸਾਡੀ ਯੋਜਨਾ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਸਿਰਫ ਕਸੌਰੇ ਵਿਚ ਚਾਹ ਵੇਚਣ ਦੀ ਹੈ। ਇਹ ਪਹਿਲ ਪਲਾਸਟਿਕ ਮੁਕਤ ਭਾਰਤ ਦੀ ਦਿਸ਼ਾ ਵਿਚ ਰੇਲਵੇ ਦਾ ਯੋਗਦਾਨ ਹੋਵੇਗੀ। ਕਸੌਰੇ ਵਾਤਾਵਰਣ ਨੂੰ ਬਚਾਉਂਦੇ ਹਨ ਅਤੇ ਲੱਖਾਂ ਲੋਕ ਇਸ ਤੋਂ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ : 1 ਦਸੰਬਰ ਤੋਂ ਹੋਣ ਜਾ ਰਹੀਆਂ ਹਨ ਇਹ ਮਹੱਤਵਪੂਰਨ ਤਬਦੀਲੀਆਂ, ਤੁਹਾਨੂੰ ਵੀ ਕਰ ਸਕਦੀਆਂ ਹਨ ਪ੍ਰਭਾਵਿਤ


author

Harinder Kaur

Content Editor

Related News