ਰੂਸ ’ਚ ਫਸੇ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਅਮਰੀਕਾ ਪੁੱਜਾ
06/10/2023 5:38:02 PM

ਮੁੰਬਈ (ਭਾਸ਼ਾ) - ਏਅਰ ਇੰਡੀਆ ਦੇ ਜਹਾਜ਼ ’ਚ ਤਕਨੀਕੀ ਖਰਾਬੀ ਆਉਣ ਕਾਰਨ ਰੂਸ ਦੇ ਮਗਾਦਾਨ ’ਚ ਫਸੇ 216 ਯਾਤਰੀਆਂ ਅਤੇ ਚਾਲਕ ਦਲ ਦੇ 16 ਮੈਂਬਰਾਂ ਨੂੰ ਲੈ ਕੇ ਇਕ ਹੋਰ ਜਹਾਜ਼ ਵੀਰਵਾਰ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਪਹੁੰਚ ਗਿਆ। ਇਹ ਲੋਕ 2 ਦਿਨਾਂ ਤੋਂ ਫਸੇ ਹੋਏ ਸਨ। ਹਵਾਈ ਕੰਪਨੀ ਨੇ ‘ਬਹੁਤ ਜ਼ਿਆਦਾ ਦੇਰੀ’ ਲਈ ਗਾਹਕਾਂ ਤੋਂ ਮੁਆਫੀ ਮੰਗੀ। ਉਸ ਨੇ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਅਤੇ ਮੁਸ਼ਕਿਲ ਲਈ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਟਿਕਟ ਦਾ ਪੂਰਾ ਪੈਸਾ ਵਾਪਸ ਕੀਤਾ ਜਾਵੇਗਾ ਅਤੇ ਏਅਰ ਇੰਡੀਆ ਵਲੋਂ ਭਵਿੱਖ ਦੀ ਯਾਤਰਾ ਲਈ ਵਾਊਚਰ ਵੀ ਦਿੱਤੇ ਜਾਣਗੇ।