ਕਾਰਬਨ ਟੈਕਸ ’ਤੇ ਸਟੀਲ ਕਾਰੋਬਾਰੀਆਂ ਨਾਲ ਚਰਚਾ ਲਈ ਤਿਆਰ ਪਿਊਸ਼ ਗੋਇਲ, ਦਿੱਤੀ ਇਹ ਸਲਾਹ
Thursday, Sep 05, 2024 - 06:08 PM (IST)
ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਸਪਾਤ ਖੇਤਰ ’ਚ ਲਗਾਤਾਰ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਇਸਪਾਤ ਉਦਯੋਗ ਦੀਆਂ ਟਾਪ ਹਸਤੀਆਂ ਨਾਲ ਕਾਰਬਨ ਹੱਦ ਵਿਵਸਥਾ ਟੈਕਸ ’ਤੇ ਚਰਚਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਉਦਯੋਗ ਨੂੰ 2047 ਤੱਕ 50 ਕਰੋੜ ਟਨ ਇਸਪਾਤ ਉਤਪਾਦਨ ਦਾ ਟੀਚਾ ਰੱਖਣ ਲਈ ਵੀ ਕਿਹਾ। ਮੌਜੂਦਾ ਸਮੇਂ ’ਚ ਉਦਯੋਗ ਦੀ ਨਜ਼ਰ 2030 ਤੱਕ 30 ਕਰੋੜ ਟਨ ਉਤਪਾਦਨ ਕਰਨ ’ਤੇ ਹੈ। ਮੰਤਰੀ ਨੇ ਉਦਯੋਗ ਨੂੰ ਕਾਰਬਨ ਨਿਕਾਸੀ ਘੱਟ ਕਰਨ ਅਤੇ ਦੇਸ਼ ’ਚ ਉੱਚ ਉਤਪਾਦਕਤਾ ਅਤੇ ਗੁਣਵੱਤਾ ਵਾਲੇ ਇਸਪਾਤ ਨੂੰ ਬੜ੍ਹਾਵਾ ਦੇਣ ਲਈ ਨਵੇਂ ਅਤੇ ਬਿਹਤਰ ਤਰੀਕੇ ਲੱਭਣ ਦਾ ਵੀ ਸੁਝਾਅ ਦਿੱਤਾ।
ਇਹ ਵੀ ਪੜ੍ਹੋ : 185 ਭਾਰਤੀਆਂ ਦੀ ਦੌਲਤ GDP ਦਾ ਇੱਕ ਤਿਹਾਈ, ਚੋਟੀ ਦੇ 10 'ਚ ਹੈ ਸਿਰਫ਼ ਇੱਕ ਔਰਤ
ਏ. ਆਈ. ਦੀ ਕਰੋ ਵਰਤੋਂ
ਉਨ੍ਹਾਂ ਨੇ ਇਕ ਇਸਪਾਤ ਸੰਮੇਲਨ ਨੂੰ ਆਨਲਾਈਨ ਸੰਬੋਧਿਤ ਕਰਦੇ ਹੋਏ ਕਿਹਾ,‘‘ਆਓ ਅਸੀਂ ਆਪਣੇ ਉਤਪਾਦਨ ਨੂੰ ਅਨੁਕੂਲਿਤ ਕਰਨ, ਵੇਸਟ ਨੂੰ ਘੱਟ ਕਰਨ ਅਤੇ ਵੈਲਿਊ ਚੇਨ ਦੀ ਯੋਗਤਾ ’ਚ ਸੁਧਾਰ ਕਰਨ ਅਤੇ ਸੰਸਾਧਨਾਂ ਦੀ ਸਹੀ ਵਰਤੋਂ ਵਾਲੀ ਅਰਥਵਿਵਸਥਾ ਦੀ ਦਿਸ਼ਾ ’ਚ ਕੰਮ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੀਏ।’’
ਕਾਰਬਨ ਟੈਕਸ ’ਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸਪਾਤ ਇੰਡਸਟਰੀ ਦੀਆਂ ਚਾਰ-ਪੰਜ ਟਾਪ ਹੱਸਤੀਆਂ ਇਸ ਮਹੱਤਵਪੂਰਨ ਵਿਸ਼ੇ ’ਤੇ ਸਲਾਹ ਮਸ਼ਵਰੇ ਲਈ ਉਨ੍ਹਾਂ ਨਾਲ ਬੈਠਕ ਕਰ ਸਕਦੀਆਂ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਪੈਸੇ ਦੀ ਕਮੀ ਕਾਰਨ ਬਰਾਮਦ ਉਤਪਾਦਾਂ ’ਤੇ ਡਿਊਟੀ ਅਤੇ ਟੈਕਸਾਂ ’ਚ ਛੋਟ (ਆਰ. ਓ. ਡੀ. ਟੀ. ਈ. ਪੀ.) ਯੋਜਨਾ ਦਾ ਲਾਭ ਇਸ ਖੇਤਰ ਨੂੰ ਨਹੀਂ ਦੇ ਪਾ ਰਹੀ ਹੈ।
ਇਹ ਵੀ ਪੜ੍ਹੋ : ਸੋਨੇ ਤੇ ਚਾਂਦੀ ਦੀ ਕੀਮਤ 'ਚ ਆਈ ਗਿਰਾਵਟ, ਜਾਣੋ ਦਿੱਲੀ ਤੋਂ ਪਟਨਾ ਤੱਕ ਅੱਜ ਕੀਮਤੀ ਧਾਤਾਂ ਦੇ ਭਾਅ
ਲਿਮਿਟ ਐਡਜਸਮੈਂਟ ਟੈਕਸ
ਗੋਇਲ ਨੇ ਕਿਹਾ,‘‘ਆਈ. ਏ. ਲਿਮਿਟ ਐਡਜਸਮੈਂਟ ਟੈਕਸ ’ਤੇ ਇਕ ਹੋਰ ਕੋਸ਼ਿਸ਼ ਕਰਦੇ ਹਾਂ। ਭਾਰਤ ’ਚ ਆਉਣ ਵਾਲੇ ਦਰਾਮਦੀ ਇਸਪਾਤ ’ਤੇ ਇਹ ਸਾਰੇ ਟੈਕਸ (ਜਿਵੇਂ ਕੋਲਾ ਸੈੱਸ ਅਤੇ ਬਿਜਲੀ ਟੈਕਸ) ਨਹੀਂ ਚੁਕਾਉਣੇ ਪੈਂਦੇ। ਲਿਮਿਟ ਐਡਜਸਮੈਂਟ ਟੈਕਸ ਇਕ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਸ਼ਿਕਾਇਤ ਤੰਤਰ ਹੈ।’’
ਉਨ੍ਹਾਂ ਕਿਹਾ,‘‘ਬਿਜਲੀ ਟੈਕਸ, ਕੋਈ ਵੀ ਵਾਧੂ ਰਾਜ ਟੈਕਸ ਜਾਂ ਟੈਕਸ ਜੋ ਤੁਹਾਨੂੰ ਨਹੀਂ ਮਿਲ ਰਿਹਾ ਹੈ, ਜੋ ਹੋਰ ਦੇਸ਼ਾਂ ’ਚ ਨਹੀਂ ਵਸੂਲਿਆ ਜਾ ਰਿਹਾ ਹੈ, ਉਸ ਨੂੰ ਲਿਮਿਟ ਐਡਜਸਮੈਂਟ ਟੈਕਸ ਜ਼ਰੀਏ ਸ਼ਾਮਲ ਕੀਤਾ ਜਾ ਸਕਦਾ ਹੈ, ਇਸ ਲਈ ਆਓ ਅਸੀਂ 4-5 ਲੋਕ ਬੈਠੀਏ ਅਤੇ ਇਸ ਗੱਲਬਾਤ ਨੂੰ ਅੱਗੇ ਵਧਾਈਏ।’’ ਗੋਇਲ ਨੇ ਉਦਯੋਗ ਨੂੰ ਹੋਰ ਦੇਸ਼ਾਂ ’ਚ ਕਿਸੇ ਵੀ ਅਣ-ਉਚਿਤ ਵਪਾਰ ਪ੍ਰਥਾਵਾਂ ਬਾਰੇ ਸਰਕਾਰ ਨੂੰ ਸੂਚਿਤ ਕਰਨ ਨੂੰ ਵੀ ਕਿਹਾ, ਤਾਂਕਿ ਭਾਰਤ ਉਨ੍ਹਾਂ ਖਿਲਾਫ ਜਵਾਬੀ ਕਦਮ ਉਠਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8