ਪਿਯਾਜਿਯੋ ਨੇ ਚੇਨੱਈ ''ਚ ਖੋਲ੍ਹਿਆ ਪਹਿਲਾ ਇਲੈਕਟ੍ਰਿਕ ਵਾਹਨ ਵਿਕਰੀ ਕੇਂਦਰ

09/26/2021 7:51:29 AM

ਮੁੰਬਈ- ਇਟਲੀ ਵਿਚ ਮੁੱਖ ਦਫ਼ਤਰ ਵਾਲੀ ਪਿਯਾਜਿਯੋ ਸਮੂਹ ਦੀ ਭਾਰਤੀ ਸਹਾਇਕ ਕੰਪਨੀ ਪਿਯਾਜਿਯੋ ਵ੍ਹੀਕਲਸ ਲਿਮਟਿਡ ਨੇ ਚੇਨੱਈ ਵਿਚ ਆਪਣਾ ਪਹਿਲਾ ਈ. ਵੀ. (ਇਲੈਕਟ੍ਰਿਕ ਵ੍ਹੀਕਲਸ) ਵਿਕਰੀ ਕੇਂਦਰ ਸਥਾਪਤ ਕੀਤਾ ਹੈ, ਜੋ ਤਾਮਿਲਨਾਡੂ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੰਪਨੀ ਨੇ ਕਿਹਾ ਕਿ ਤਾਮਿਲਨਾਡੂ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਐੱਮ. ਏ. ਸੁਬਰਾਮਣੀਅਮ ਵੱਲੋਂ ਇਸ ਈ. ਵੀ. ਵਿਕਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ।

ਇਹ ਈ. ਵੀ. ਸ਼ੋਅਰੂਮ ਗਾਹਕਾਂ ਨੂੰ ਪਿਯਾਜਿਯੋ ਦੇ ਇਲੈਕਟ੍ਰਿਕ ਵਾਹਨਾਂ ਦੀ ਪੂਰੀ ਸੀਰੀਜ਼ ਤੱਕ ਪਹੁੰਚ ਯਕੀਨੀ ਕਰੇਗਾ। ਪਿਯਾਜਿਯੋ ਇੰਡੀਆ ਦੇ ਈ. ਵੀ. ਪੀ. ਅਤੇ ਵਪਾਰਕ ਵਾਹਨ ਕਾਰੋਬਾਰ ਦੇ ਮੁਖੀ ਸਾਜੂ ਨਾਇਰ ਨੇ ਕਿਹਾ, ''ਅਸੀਂ ਤਾਮਿਲਨਾਡੂ ਦੇ ਚੇਨੱਈ ਵਿਚ ਆਪਣਾ ਪਹਿਲਾ ਵਿਸ਼ੇਸ਼ ਈ. ਵੀ. ਸ਼ੋਅਰੂਮ ਖੋਲ੍ਹ ਕੇ ਖ਼ੁਸ਼ ਹਾਂ। ਚੇਨੱਈ ਇਕ ਵੱਡਾ ਮਹਾਨਗਰ ਤੇ ਪ੍ਰਮੁੱਖ ਵਪਾਰ ਕੇਂਦਰ ਹੈ। ਇੱਥੋਂ ਦਾ ਅੰਤਰ-ਸ਼ਹਿਰ ਆਵਾਜਾਈ ਕਾਰੋਬਾਰ ਪ੍ਰਮੁੱਖ ਆਰਥਿਕ ਚਾਲਕਾਂ ਵਿਚੋਂ ਹੈ।'' ਨਾਇਰ ਨੇ ਕਿਹਾ ਕਿ ਚੇਨੱਈ ਤੋਂ ਬਾਅਦ ਕੰਪਨੀ ਤਾਮਿਲਨਾਡੂ ਦੇ ਕਈ ਹੋਰ ਬਾਜ਼ਾਰਾਂ ਵਿਚ ਈ. ਵੀ. ਦੀ ਮੌਜੂਦਗੀ ਦਾ ਵਿਸਥਾਰ ਕਰੇਗੀ।


Sanjeev

Content Editor

Related News