PhonePay ਨੇ ਭਾਰਤਪੇਅ ਖਿਲਾਫ ਪਟੀਸ਼ਨ ਵਾਪਸ ਲਈ, ਨਵਾਂ ਮੁਕੱਦਮਾ ਕਰੇਗੀ
Sunday, Oct 24, 2021 - 01:47 PM (IST)
ਨਵੀਂ ਦਿੱਲੀ (ਭਾਸ਼ਾ) – ਵਿੱਤੀ ਤਕਨਾਲੋਜੀ ਖੇਤਰ ਦੀ ਕੰਪਨੀ ਫੋਨਪੇਅ ਨੇ ਭਾਰਤਪੇਅ ਦੇ ਬਾਏ ਨਾਓ ਪੇਅ ਲੇਟਰ (ਬੀ. ਐੱਨ. ਪੀ. ਐੱਲ.) ਪੋਸਟਪੇਅ ਮੰਚ ਖਿਲਾਫ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਸੀ ਕਿ ਇਸ ’ਚ ਫੋਨਪੇਅ ਦੇ ਟ੍ਰੇਡਮਾਰਕ ਦੀ ਕਥਿਤ ਤੌਰ ’ਤੇ ਉਲੰਘਣਾ ਕੀਤੀ ਗਈ ਹੈ। ਫੋਨਪੇਅ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਨਵਾਂ ਮੁਕੱਦਮਾ ਦਾਇਰ ਕਰੇਗੀ।
ਫੋਨਪੇਅ ਨੇ ਸ਼ੁੱਕਰਵਾਰ ਦੇਰ ਰਾਤ ਬਿਆਨ ’ਚ ਕਿਹਾ ਕਿ ਉਸ ਨੇ ਬੰਬਈ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਭਾਰਤਪੇਅ ਦੀ ਆਪ੍ਰੇਟਿੰਗ ਕਰਨ ਵਾਲੀ ਰੈਜੀਲੀਐਂਟ ਇਨੋਵੇਸ਼ਨ ਨੂੰ ਉਸ ਦੇ ਰਜਿਸਟਰਡ ਟ੍ਰੇਡਮਾਰਕ ਦੀ ਉਲੰਘਣਾ ਕਰਨ ਅਤੇ ਚਿੰਨ੍ਹ ‘ਪੋਸਟਪੇਅ/ਪੋਸਟਪੇਅ’ ਦਾ ਇਸਤੇਮਾਲ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਸੁਣਵਾਈ ਦੌਰਾਨ ਅਦਾਲਤ ਨੇ ਵੀ ਇਹ ਨਤੀਜਾ ਦਿੱਤਾ ਕਿ ਰੈਜੀਲੀਐਂਟ ਇਨੋਵੇਸ਼ਨ ਦਾ ਚਿੰਨ੍ਹ ਪੋਸਟਪੇਅ ਦੇਖਣ ’ਚ ਪੂਰੀ ਤਰ੍ਹਾਂ ਫੋਨਪੇਅ ਵਰਗਾ ਹੀ ਦਿਖਾਈ ਦਿੰਦਾ ਹੈ। ਫੋਨਪੇਅ ਨੇ ਕਿਹਾ ਕਿ ਅਦਾਲਤ ਵਲੋਂ ਦਿੱਤੇ ਗਏ ਕੁੱਝ ਨਤੀਜਿਆਂ ਨੂੰ ਪੂਰਾ ਕਰਨ ਲਈ ਇਸ ਪਟੀਸ਼ਨ ਨੂੰ ਵਾਪਸ ਲਿਆ ਜਾ ਰਿਹਾ ਹੈ। ਹਾਲਾਂਕਿ ਉਸ ਨੂੰ ਨਵਾਂ ਮੁਕੱਦਮਾ ਦਾਇਰ ਕਰਨ ਦੀ ਛੋਟ ਹੋਵੇਗੀ।