ਭਾਰਤ ਦੀ ਦਿੱਗਜ ਫਾਰਮਾ ਕੰਪਨੀ Dr. Reddy 'ਤੇ ਸਾਈਬਰ ਹਮਲੇ ਦੀ ਖ਼ਬਰ ਨਾਲ ਸ਼ੇਅਰਾਂ 'ਚ ਵੱਡੀ ਗਿਰਾਵਟ
Thursday, Oct 22, 2020 - 05:52 PM (IST)
ਮੁੰਬਈ — ਫਾਰਮਾ ਸੈਕਟਰ ਦੀ ਦਿੱਗਜ ਡਾ. ਰੈਡੀਜ਼ ਲੈਬਾਰਟਰੀਆਂ ਨੇ ਵਿਸ਼ਵ ਭਰ ਦੇ ਆਪਣੇ ਸਾਰੇ ਡੇਟਾ ਸੈਂਟਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਕੰਪਨੀ ਨੇ ਇਹ ਫੈਸਲਾ ਸਾਈਬਰ ਹਮਲੇ ਤੋਂ ਬਾਅਦ ਲਿਆ ਹੈ। ਡਾ. ਰੈਡੀਜ਼ ਲੈਬਜ਼ ਨੇ ਸਟਾਕ ਐਕਸਚੇਜ਼ ਫਾਈਲਿੰਗ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਸਾਈਬਰ ਹਮਲੇ ਤੋਂ ਬਾਅਦ ਸਾਵਧਾਨੀ ਵਜੋਂ ਸਾਰੇ ਡਾਟਾ ਸੈਂਟਰਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਤਾਂ ਜੋ ਜ਼ਰੂਰੀ ਕਦਮ ਚੁੱਕੇ ਜਾ ਸਕਣ।
ਇਸ ਮਾਮਲੇ ਵਿਚ ਡਾ. ਰੈਡੀਜ਼ ਦੀ ਪ੍ਰਯੋਗਸ਼ਾਲਾ ਦੇ ਸੀ.ਈ.ਓ. ਮੁਕੇਸ਼ ਰਾਠੀ ਨੇ ਕਿਹਾ, 'ਸਾਡਾ ਅਨੁਮਾਨ ਹੈ ਕਿ ਅਗਲੇ 24 ਘੰਟਿਆਂ ਵਿਚ ਸਾਰੀਆਂ ਸੇਵਾਵਾਂ ਆਮ ਹੋ ਜਾਣਗੀਆਂ। ਇਸ ਘਟਨਾ ਨਾਲ ਸਾਡੇ ਆਪ੍ਰੇਸ਼ਨ 'ਤੇ ਕੋਈ ਪ੍ਰਭਾਵ ਨਹੀਂ ਹੋਇਆ।'
ਇੱਕ ਮੀਡੀਆ ਰਿਪੋਰਟ ਵਿਚ ਦੱੱਸਿਆ ਗਿਆ ਹੈ ਕਿ ਇਸ ਸਾਈਬਰ ਹਮਲੇ ਨੇ ਭਾਰਤ, ਬ੍ਰਾਜ਼ੀਲ, ਰੂਸ, ਬ੍ਰਿਟੇਨ ਅਤੇ ਅਮਰੀਕਾ ਦੇ ਪਲਾਂਟ ਨੂੰ ਪ੍ਰਭਾਵਤ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸਮੇਂ ਮੁਤਾਬਕ ਸ਼ਾਮ ਕਰੀਬ 4.00-5.00 ਵਜੇ ਕੰਪਨੀ ਦੇ ਪਲਾਂਟਸ 'ਤੇ ਸਾਈਬਰ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ: Videocon ਨੂੰ ਦਿਵਾਲੀਆ ਪ੍ਰਕਿਰਿਆ ਤੋਂ ਬਚਾਉਣ ਲਈ ਵੇਣੂਗੋਪਾਲ ਧੂਤ ਨੇ ਬੈਂਕਾਂ ਨੂੰ ਦਿੱਤਾ ਇਹ ਪ੍ਰਸਤਾਵ
ਸ਼ੇਅਰ ਟੁੱਟੇ
ਡਾ. ਰੈਡੀਜ਼ ਲੈਬਜ਼ 'ਤੇ ਹੋਏ ਇਸ ਸਾਈਬਰ ਹਮਲੇ ਤੋਂ ਬਾਅਦ ਕੰਪਨੀ ਦੇ ਸ਼ੇਅਰ ਡਿੱਗ ਗਏ। ਵੀਰਵਾਰ ਦੁਪਹਿਰ ਕਰੀਬ ਸਾਢੇ 12.30 ਵਜੇ ਬੰਬੇ ਸਟਾਕ ਐਕਸਚੇਂਜ (ਬੀਐਸਈ) ਵਿਚ 1.49 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲੀ। ਕੰਪਨੀ ਇਸ ਸਮੇਂ 4,971.70 ਸ਼ੇਅਰਾਂ (ਡੀ.ਆਰ.ਐਲ. ਸ਼ੇਅਰ ਕੀਮਤ) 'ਤੇ ਕਾਰੋਬਾਰ ਕਰ ਰਹੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿਚ ਵੀ 1.42 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ: ਹੁਣ ਨੇਪਾਲ ਦੀਆਂ ਸੜਕਾਂ 'ਤੇ ਵੀ ਦੌੜਨਗੇ ਕੇਰਲ ਦੇ ਇਹ ਈ-ਆਟੋਜ਼
ਡਾ. ਰੈਡੀਜ਼ ਲੈਬਜ਼ ਦੇ ਸ਼ੇਅਰ 21 ਸਤੰਬਰ 2020 ਨੂੰ 52 ਹਫਤਿਆਂ ਦੇ ਉੱਚ ਪੱਧਰ ਭਾਵ 5,514.65 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਏ। 19 ਮਾਰਚ 2020 ਨੂੰ ਇਹ 52 ਹਫਤਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਏ। ਉਸ ਸਮੇਂ ਕੰਪਨੀ ਦੇ ਸ਼ੇਅਰ ਇਕ ਸ਼ੇਅਰ ਦੀ ਕੀਮਤ 2,497.60 ਰੁਪਏ ਸੀ।
ਇਹ ਵੀ ਪੜ੍ਹੋ: ਦਰਦ ਨਿਵਾਰਕ ਦਵਾਈ ਬਣਾਉਣ ਵਾਲੀ ਕੰਪਨੀ ਦੋਸ਼ੀ ਕਰਾਰ, ਲੱਗਾ 8.3 ਅਰਬ ਡਾਲਰ ਦਾ ਜੁਰਮਾਨਾ