ਪੈਟਰੋਲੀਅਮ ਕੰਪਨੀਆਂ ਕਰਨਗੀਆਂ 1.2 ਲੱਖ ਕਰੋੜ ਰੁਪਏ ਦਾ ਨਿਵੇਸ਼

Monday, Feb 05, 2024 - 11:27 AM (IST)

ਪੈਟਰੋਲੀਅਮ ਕੰਪਨੀਆਂ ਕਰਨਗੀਆਂ 1.2 ਲੱਖ ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ (ਭਾਸ਼ਾ) - ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਸਮੇਤ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ’ਚ ਲਗਭਗ 1.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ।

ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਮੁੱਖ ਤੌਰ ’ਤੇ ਤੇਲ ਅਤੇ ਗੈਸ ਦੀ ਖੋਜ, ਰਿਫਾਇਨਰੀ, ਪੈਟਰੋਕੈਮੀਕਲ ਅਤੇ ਪਾਈਪਲਾਈਨ ਕਾਰੋਬਾਰ ’ਚ ਇਹ ਨਿਵੇਸ਼ ਕਰਨਗੀਆਂ, ਜਿਸ ਨਾਲ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ। ਬਜਟ ਦਸਤਾਵੇਜ਼ 2024-25 ਅਨੁਸਾਰ, 2024-25 ’ਚ ਪ੍ਰਸਤਾਵਿਤ ਨਿਵੇਸ਼ 31 ਮਾਰਚ ਨੂੰ ਖਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ ਨਾਲੋਂ ਲਗਭਗ 5 ਫੀਸਦੀ ਵੱਧ ਹੋਵੇਗਾ। 2023-24 ’ਚ ਪੈਟਰੋਲੀਅਮ ਕੰਪਨੀਆਂ ਦਾ ਨਿਵੇਸ਼ 1.12 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ :   Paytm ਪੇਮੈਂਟ ਬੈਂਕ ਤੋਂ ਦੂਜੇ ਪਲੇਟਫਾਰਮ 'ਤੇ ਜਾ ਰਹੇ ਗਾਹਕ, GooglePay ਵਰਗੀਆਂ ਕੰਪਨੀਆਂ ਨੂੰ ਹੋ ਰਿਹ

ਓ. ਐੱਨ. ਜੀ. ਸੀ. ਨੇ ਅਗਲੇ ਵਿੱਤੀ ਸਾਲ ’ਚ 30,800 ਕਰੋੜ ਰੁਪਏ ਦੇ ਪੂੰਜੀ ਖਰਚ ਦੀ ਯੋਜਨਾ ਬਣਾਈ ਹੈ। ਇਹ 2023-24 ਦੇ 30,500 ਕਰੋੜ ਰੁਪਏ ਦੇ ਪੂੰਜੀਗਤ ਖਰਚ ਤੋਂ ਥੋੜ੍ਹਾ ਵੱਧ ਹੈ। ਕੰਪਨੀ ਦੇਸ਼ ਦੇ ਪੂਰਬੀ ਅਤੇ ਪੱਛਮੀ ਤੱਟਾਂ ’ਤੇ ਖੋਜਾਂ ਦਾ ਵਿਕਾਸ ਕਰ ਰਹੀ ਹੈ। ਇਸੇ ਤਰ੍ਹਾਂ ਓ. ਐੱਨ. ਜੀ. ਸੀ. ਦੀ ਵਿਦੇਸ਼ੀ ਇਕਾਈ ਓ. ਐੱਨ. ਜੀ. ਸੀ. ਵਿਦੇਸ਼ ਲਿਮਟਿਡ (ਓ. ਵੀ. ਐੱਲ.) 2024-25 ’ਚ 5,580 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਚਾਲੂ ਵਿੱਤੀ ਸਾਲ ਨਾਲੋਂ 68 ਫੀਸਦੀ ਜ਼ਿਆਦਾ ਹੈ।

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੇ 2024-25 ’ਚ 30 ਫੀਸਦੀ ਹੋਰ ਪੂੰਜੀ ਭਾਵ 13,000 ਕਰੋੜ ਰੁਪਏ ਦਾ ਪ੍ਰਸਤਾਵ ਕੀਤਾ ਹੈ। ਗੈਸ ਕੰਪਨੀ ਗੇਲ ਇੰਡੀਆ ਲਿਮਟਿਡ ਦਾ ਯੋਜਨਾਬੱਧ ਨਿਵੇਸ਼ 2024-25 ’ਚ ਘਟ ਕੇ 8,000 ਕਰੋੜ ਰੁਪਏ ਤੋਂ ਥੋੜ੍ਹਾ ਵੱਧ ਰਹਿਣ ਦਾ ਅਨੁਮਾਨ ਹੈ।

ਓ. ਐੱਨ. ਜੀ. ਸੀ. ਦੀ ਸਹਾਇਕ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ . ਪੀ. ਸੀ. ਐੱਲ) ਵਿੱਤੀ ਸਾਲ 2024-25 ’ਚ 12,500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਆਇਲ ਇੰਡੀਆ ਲਿਮਟਿਡ (ਓ. ਆਈ. ਐੱਲ.) ਚਾਲੂ ਵਿੱਤੀ ਸਾਲ ਦੇ 5,648 ਕਰੋੜ ਰੁਪਏ ਦੇ ਮੁਕਾਬਲੇ ਅਗਲੇ ਸਾਲ 6,880 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ :   ਚੀਨ ਦੇ ਬਾਜ਼ਾਰ ’ਚ ਹਾਹਾਕਾਰ, 6 ਟ੍ਰਿਲੀਅਨ ਡਾਲਰ ਦਾ ਨੁਕਸਾਨ, ਭਾਰਤੀ ਬਾਜ਼ਾਰ ਮਜ਼ਬੂਤ

3 ਕੰਪਨੀਆਂ ਦਾ ਪੂੰਜੀਗਤ ਸਮਰਥਨ ਟਾਲਣ ਦਾ ਪ੍ਰਸਤਾਵ

ਅੰਤ੍ਰਿਮ ਬਜਟ ’ਚ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ-ਆਈ. ਓ. ਸੀ., ਬੀ. ਪੀ. ਸੀ. ਐੱਲ. ਤੇ ਐੱਚ. ਪੀ. ਸੀ. ਐੱਲ. ਨੂੰ ਪੂੰਜੀਗਤ ਸਮਰਥਨ ਨੂੰ ਅਗਲੇ ਵਿੱਤੀ ਸਾਲ ਤੱਕ ਮੁਲਤਵੀ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਨੇ 2023-24 ਦਾ ਸਾਲਾਨਾ ਬਜਟ ਪੇਸ਼ ਕਰਦੇ ਹੋਏ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਨੂੰ ਉਨ੍ਹਾਂ ਦੀਆਂ ਬਦਲਾਅ ਯੋਜਨਾਵਾਂ ’ਚ ਸਮਰਥਨ ਕਰਨ ਲਈ 30,000 ਕਰੋੜ ਰੁਪਏ ਦੇ ਇਕੁਇਟੀ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰਨਾਟਕ ਦੇ ਮੰਗਲੌਰ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ’ਚ ਰਣਨੀਤਕ ਭੂਮੀਗਤ ਸਟੋਰੇਜ ਨੂੰ ਭਰਨ ਲਈ ਕੱਚਾ ਤੇਲ ਖਰੀਦਣ ਨੂੰ 5,000 ਕਰੋੜ ਰੁਪਏ ਦਾ ਪ੍ਰਸਤਾਵ ਵੀ ਰੱਖਿਆ ਸੀ। ਪਿਛਲੇ ਸਾਲ ਨਵੰਬਰ ’ਚ ਵਿੱਤ ਮੰਤਰਾਲਾ ਨੇ ਇਕਵਿਟੀ ਸਪੋਰਟ ਨੂੰ ਅੱਧਾ ਕਰ ਦਿੱਤਾ ਸੀ।

ਆਈ. ਓ. ਸੀ. ਖਰਚ ਕਰੇਗੀ 30,910 ਕਰੋੜ

ਦੇਸ਼ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) 30,910 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਸਭ ਤੋਂ ਵੱਧ ਖਰਚ ਵਾਲੀ ਕੰਪਨੀ ਹੋਵੇਗੀ। ਆਈ. ਓ. ਸੀ. ਇਹ ਨਿਵੇਸ਼ ਮੁੱਖ ਤੌਰ ’ਤੇ ਵਿਸਤਾਰ ਤੇ ਈਂਧਨ ਪੈਦਾ ਕਰਨ ਵਾਲੀਆਂ ਆਪਣੀਆਂ 7 ਰਿਫਾਇਨਰੀਆਂ ਦੇ ਵਿਸਤਾਰ ਅਤੇ ਅਪਗ੍ਰੇਡ ਕਰਨ ’ਤੇ ਹੋਵੇਗਾ। ਇਸ ਰਕਮ ’ਚੋਂ, 3,299 ਕਰੋੜ ਰੁਪਏ ਕੰਪਨੀ ਪੈਟਰੋਕੈਮੀਕਲ ਕਾਰੋਬਾਰ ’ਤੇ ਅਤੇ ਛੋਟੇ ਤੇਲ ਅਤੇ ਗੈਸ ਖੋਜ ਪੋਰਟਫੋਲੀਓ ’ਤੇ 236.48 ਕਰੋੜ ਰੁਪਏ ਖਰਚ ਕਰੇਗੀ। ਹਾਲਾਂਕਿ, ਆਈ. ਓ. ਸੀ. ਦਾ ਨਿਵੇਸ਼ 2023-24 ਦੇ ਖਰਚ 31,254 ਕਰੋੜ ਰੁਪਏ ਤੋਂ ਥੋੜ੍ਹਾ ਘੱਟ ਹੈ।

2024-25 ’ਚ ਪੈਟਰੋਲੀਅਮ ਕੰਪਨੀਆਂ ਲਈ 15,000 ਕਰੋੜ ਰੁਪਏ ਨਿਰਧਾਰਿਤ

ਲੋਕ ਸਭਾ ’ਚ ਪੇਸ਼ ਕੀਤੇ 2024-25 ਦੇ ਅੰਤ੍ਰਿਮ ਬਜਟ ’ਚ ਸੀਤਾਰਾਮਨ ਨੇ ਚਾਲੂ ਵਿੱਤੀ ਸਾਲ ’ਚ ਇਕੁਇਟੀ ਨਿਵੇਸ਼ ਲਈ ਕੋਈ ਅਲਾਟਮੈਂਟ ਨਹੀਂ ਦਿਖਾਈ ਹੈ। ਹੁਣ 2024-25 ’ਚ ਪੈਟਰੋਲੀਅਮ ਕੰਪਨੀਆਂ ਲਈ 15,000 ਕਰੋੜ ਰੁਪਏ ਰੱਖੇ ਗਏ ਹਨ। ਬਜਟ ਦਸਤਾਵੇਜ਼ਾਂ ਅਨੁਸਾਰ, ਰਣਨੀਤਕ ਭੰਡਾਰਾਂ ਨੂੰ ਭਰਨ ਲਈ ਮੌਜੂਦਾ ਵਿੱਤੀ ਸਾਲ ਜਾਂ ਅਗਲੇ ਵਿੱਤੀ ਸਾਲ ਲਈ ਕੋਈ ਰਕਮ ਅਲਾਟ ਨਹੀਂ ਕੀਤੀ ਗਈ ਹੈ।

ਉਦਯੋਗਿਕ ਸੂਤਰਾਂ ਨੇ ਕਿਹਾ ਕਿ ਇਸ ਫੈਸਲੇ ਨੂੰ ਮੌਜੂਦਾ ਵਿੱਤੀ ਸਾਲ ’ਚ ਤਿੰਨ ਕੰਪਨੀਆਂ ਦੇ ਮੁਨਾਫੇ ’ਚ ਵਾਧੇ ਨਾਲ ਜੋੜਿਆ ਜਾ ਸਕਦਾ ਹੈ। ਇਨ੍ਹਾਂ ਕੰਪਨੀਆਂ ਨੇ 2022-23 ਦੇ ਵਿੱਤੀ ਸਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਹੈ। ਇਹ ਤਿੰਨੋਂ ਇਸ ਸਾਲ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦੇ ਬਾਵਜੂਦ 21 ਮਹੀਨਿਆਂ ਤੋਂ ਪ੍ਰਚੂਨ ਵਿਕਰੀ ਮੁੱਲ ’ਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ :    ਕਸ਼ਮੀਰ ਤੇ ਹਿਮਾਚਲ ’ਚ ਬਰਫਬਾਰੀ, ਪੰਜਾਬ 'ਚ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News