ਤਿਉਹਾਰੀ ਸੀਜ਼ਨ ’ਚ ਪੈਟ੍ਰੋਲ ਦੀ ਵਿਕਰੀ ਵਧੀ, ਡੀਜ਼ਲ ਦੀ ਮੰਗ ’ਚ ਗਿਰਾਵਟ ਜਾਰੀ
Saturday, Nov 02, 2024 - 10:53 AM (IST)
ਨਵੀਂ ਦਿੱਲੀ (ਭਾਸ਼ਾ) - ਤਿਉਹਾਰੀ ਸੀਜ਼ਨ ’ਚ ਮੰਗ ਵਧਣ ਨਾਲ ਅਕਤੂਬਰ ’ਚ ਪੈਟ੍ਰੋਲ ਦੀ ਖਪਤ 7.3 ਫੀਸਦੀ ਵਧ ਗਈ, ਜਦਕਿ ਡੀਜ਼ਲ ਦੀ ਵਿਕਰੀ ’ਚ 3.3 ਫੀਸਦੀ ਗਿਰਾਵਟ ਦਰਜ ਕੀਤੀ ਗੲਂੀ। ਜਨਤਕ ਖੇਤਰ ਦੀ ਪੈਟ੍ਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਹੁਣ ਤੱਕ ਦਾ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੇ ਭਾਅ
ਇਨ੍ਹਾਂ ਕੰਪਨੀਆਂ ਦੀ ਘਰੇਲੂ ਈਂਧਣ ਬਾਜ਼ਾਰ ’ਚ 90 ਫੀਸਦੀ ਹਿੱਸੇਦਾਰੀ ਹੈ। ਅੰਕੜਿਆਂ ਮੁਤਾਬਕ ਇਨ੍ਹਾਂ ਕੰਪਨੀਆਂ ਦੀ ਪੈਟ੍ਰੋਲ ਦੀ ਵਿਕਰੀ ਵਧ ਕੇ 31 ਲੱਖ ਟਨ ਹੋ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 28.7 ਲੱਖ ਟਨ ਸੀ। ਹਾਲਾਂਕਿ ਇਸ ਦੌਰਾਨ ਡੀਜ਼ਲ ਦੀ ਮੰਗ 3.3 ਫੀਸਦੀ ਘਟ ਕੇ 67 ਲੱਖ ਟਨ ਰਹਿ ਗਈ। ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਨਿੱਜੀ ਵਾਹਨਾਂ ਦੀ ਵਰਤੋਂ ਵਧਣ ਕਾਰਨ ਪੈਟ੍ਰੋਲ ਦੀ ਵਿਕਰੀ ਵਧੀ ਹੈ।
ਇਹ ਵੀ ਪੜ੍ਹੋ : Google Pay, PhonePe, Paytm ਉਪਭੋਗਤਾਵਾਂ ਲਈ ਵੱਡੀ ਖ਼ਬਰ, ਅੱਜ ਤੋਂ ਬਦਲਣਗੇ ਇਹ ਨਿਯਮ
ਦੂਜੇ ਪਾਸੇ ਲੰਬੇ ਸਮੇਂ ਤੱਕ ਚੱਲੀ ਬਰਸਾਤ ਕਾਰਨ ਖੇਤੀ ਖੇਤਰ ਦੀ ਮੰਗ ਘੱਟ ਹੋਣ ਕਾਰਨ ਡੀਜ਼ਲ ਦੀ ਮੰਗ ’ਚ ਕਮੀ ਆਈ ਹੈ। ਪਿਛਲੇ ਕੁਝ ਮਹੀਨਿਆਂ ’ਚ ਪੈਟ੍ਰੋਲ ਤੇ ਡੀਜ਼ਲ ਦੀ ਵਿਕਰੀ ਸੁਸਤ ਰਹੀ ਹੈ ਕਿਉਂਕਿ ਮਾਨਸੂਨ ਨੇ ਖੇਤੀਬਾੜੀ ਸੈਕਟਰ ਦੀ ਵਾਹਨਾਂ ਦੀ ਆਵਾਜਾਈ ਤੇ ਖੇਤੀ ਸੈਕਟਰ ਦੀ ਮੰਗ ਨੂੰ ਘਟਾ ਦਿੱਤਾ ਹੈ।
ਇਹ ਵੀ ਪੜ੍ਹੋ : ਦੇਸੀ ਕੰਪਨੀ ਨੇ ਤਿਉਹਾਰਾਂ ਮੌਕੇ ਵੇਚੇ ਰਿਕਾਰਡ ਵਾਹਨ, Thar Roxx ਨੂੰ ਪਹਿਲੇ 60 ਮਿੰਟਾਂ 'ਚ ਮਿਲੀਆਂ 1.7 ਲੱਖ ਬੁਕਿੰਗ
ਅਕਤੂਬਰ ’ਚ ਮਹੀਨਾਵਾਰ ਆਧਾਰ ’ਤੇ ਪੈਟ੍ਰੋਲ ਦੀ ਵਿਕਰੀ 7.8 ਫੀਸਦੀ ਵਧੀ ਹੈ। ਦੂਜੇ ਪਾਸੇ ਡੀਜ਼ਲ ਦੀ ਖਪਤ ਕਰੀਬ 20 ਫੀਸਦੀ ਵਧੀ ਹੈ। ਅਕਤੂਬਰ 2024 ’ਚ ਹਵਾਈ ਬਾਲਣ (ਏ. ਟੀ. ਐੱਫ.) ਦੀ ਵਿਕਰੀ ਸਾਲਾਨਾ ਆਧਾਰ ’ਤੇ 2.5 ਫੀਸਦੀ ਵਧ ਕੇ 6,47,700 ਟਨ ਹੋ ਗਈ। ਹਾਲਾਂਕਿ ਮਹੀਨਾਵਾਰ ਆਧਾਰ ’ਤੇ ਇਸ ’ਚ 2.6 ਫੀਸਦੀ ਦੀ ਗਿਰਾਵਟ ਆਈ ਹੈ। ਅਕਤੂਬਰ 2024 ’ਚ ਘਰੇਲੂ ਐੱਲ. ਪੀ. ਜੀ. ਦੀ ਵਿਕਰੀ ਸਾਲਾਨਾ ਆਧਾਰ ’ਤੇ 7.5 ਫੀਸਦੀ ਵਧ ਕੇ 28.2 ਲੱਖ ਟਨ ਹੋ ਗਈ।
ਇਹ ਵੀ ਪੜ੍ਹੋ : Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8