ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਹੋਈ ਕਟੌਤੀ, ਲੱਦਾਖ 'ਚ ਡੀਜ਼ਲ ਦੀ ਕੀਮਤ ਜ਼ਿਆਦਾ ਘਟੀ

Sunday, Nov 14, 2021 - 06:24 PM (IST)

ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਹੋਈ ਕਟੌਤੀ, ਲੱਦਾਖ 'ਚ ਡੀਜ਼ਲ ਦੀ ਕੀਮਤ ਜ਼ਿਆਦਾ ਘਟੀ

ਨਵੀਂ ਦਿੱਲੀ - ਕਾਂਗਰਸ ਦੀ ਸਰਕਾਰ ਵਾਲੇ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਕਟੌਤੀ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸਥਾਨਕ ਸੇਲਜ਼ ਟੈਕਸ ਜਾਂ ਵੈਲਿਊ ਐਡਿਡ ਟੈਕਸ (ਵੈਟ) ਘਟਾਉਣ ਤੋਂ ਬਾਅਦ ਪੰਜਾਬ ਪੈਟਰੋਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਕਟੌਤੀ ਕਰਨ ਵਾਲਾ ਸੂਬਾ ਬਣ ਗਿਆ ਹੈ। ਦੂਜੇ ਪਾਸੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਡੀਜ਼ਲ ਦੀ ਕੀਮਤ ਵਿੱਚ ਸਭ ਤੋਂ ਵੱਧ ਕਟੌਤੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪੈਟਰੋਲ 'ਤੇ ਐਕਸਾਈਜ਼ ਡਿਊਟੀ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਤੋਂ ਬਾਅਦ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵਾਹਨਾਂ ਦੇ ਈਂਧਨ 'ਤੇ ਵੈਟ ਘਟਾ ਦਿੱਤਾ ਹੈ। ਇਸ ਨਾਲ ਖਪਤਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਤੋਂ ਕੁਝ ਰਾਹਤ ਮਿਲੀ ਹੈ ਜੋ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ ਸਨ।

ਇਹ ਵੀ ਪੜ੍ਹੋ : BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ

ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਦਿੱਤੀ ਗਈ ਕੀਮਤ ਵਿੱਚ ਕਟੌਤੀ ਦੇ ਵੇਰਵਿਆਂ ਅਨੁਸਾਰ, ਐਕਸਾਈਜ਼ ਡਿਊਟੀ ਅਤੇ ਵੈਟ ਦੀ ਕਟੌਤੀ ਤੋਂ ਬਾਅਦ ਪੈਟਰੋਲ ਦੀ ਕੀਮਤ ਵਿੱਚ 16.02 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ 'ਚ 19.61 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਹੈ। ਪੰਜਾਬ ਵਿੱਚ ਪੈਟਰੋਲ ਦੀ ਕੀਮਤ ਵਿੱਚ ਸਭ ਤੋਂ ਵੱਧ 16.02 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਹੈ। ਲੱਦਾਖ 'ਚ ਪੈਟਰੋਲ 13.43 ਰੁਪਏ ਪ੍ਰਤੀ ਲੀਟਰ ਅਤੇ ਕਰਨਾਟਕ 'ਚ 13.35 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ : ਇਸ ਔਰਤ ਨੂੰ ਥੱਪੜ ਮਾਰਨ ਦੇ ਮਿਲਦੇ ਹਨ 600 ਰੁਪਏ ਪ੍ਰਤੀ ਘੰਟਾ, ਜਾਣੋ ਵਜ੍ਹਾ

ਲੱਦਾਖ 'ਚ ਡੀਜ਼ਲ ਦੀਆਂ ਕੀਮਤਾਂ 'ਚ ਸਭ ਤੋਂ ਵੱਧ ਕਟੌਤੀ 

ਪੰਜਾਬ 'ਚ ਪੈਟਰੋਲ 'ਤੇ ਵੈਟ 11.27 ਰੁਪਏ ਪ੍ਰਤੀ ਲੀਟਰ ਘਟਾਇਆ ਗਿਆ ਹੈ। ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਇਸ ਵਿੱਚ 6.96 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਵੀ ਵਿਧਾਨ ਸਭਾ ਚੋਣਾਂ ਹਨ। ਗੁਜਰਾਤ 'ਚ ਪੈਟਰੋਲ 'ਤੇ ਵੈਟ 6.82 ਰੁਪਏ ਪ੍ਰਤੀ ਲੀਟਰ ਘਟਾਇਆ ਗਿਆ ਹੈ। ਦੂਜੇ ਪਾਸੇ ਉੜੀਸਾ ਨੇ ਵਿਕਰੀ ਕਰ ਵਿੱਚ 4.55 ਰੁਪਏ ਪ੍ਰਤੀ ਲੀਟਰ ਅਤੇ ਬਿਹਾਰ ਨੇ 3.21 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਕਮੀ ਲੱਦਾਖ ਵਿੱਚ ਆਈ ਹੈ। ਲੱਦਾਖ 'ਚ ਡੀਜ਼ਲ 'ਤੇ ਐਕਸਾਈਜ਼ ਡਿਊਟੀ 10 ਰੁਪਏ ਪ੍ਰਤੀ ਲੀਟਰ ਘਟਾਉਣ ਤੋਂ ਇਲਾਵਾ ਵੈਟ 'ਚ ਵੀ 9.52 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਕਰਨਾਟਕ ਨੇ ਡੀਜ਼ਲ 'ਤੇ ਵੈਟ 9.30 ਰੁਪਏ ਅਤੇ ਪੁਡੂਚੇਰੀ ਨੇ 9.02 ਰੁਪਏ ਪ੍ਰਤੀ ਲੀਟਰ ਘਟਾਇਆ ਹੈ।

ਇਹ ਵੀ ਪੜ੍ਹੋ : SBI ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਝਟਕਾ, 1 ਦਸੰਬਰ ਤੋਂ ਮਹਿੰਗੇ ਹੋਣਗੇ EMI ਲੈਣ-ਦੇਣ

ਪੰਜਾਬ ਨੇ ਡੀਜ਼ਲ 'ਤੇ ਵੈਟ 6.77 ਰੁਪਏ ਘਟਾ ਦਿੱਤਾ ਹੈ ਜਦਕਿ ਉੱਤਰ ਪ੍ਰਦੇਸ਼ ਨੇ 2.04 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਉੱਤਰਾਖੰਡ ਨੇ ਡੀਜ਼ਲ 'ਤੇ ਵੈਟ 2.04 ਰੁਪਏ ਅਤੇ ਹਰਿਆਣਾ ਨੇ ਵੀ 2.04 ਰੁਪਏ ਪ੍ਰਤੀ ਲੀਟਰ ਵੈਟ ਘਟਾਇਆ ਹੈ। ਬਿਹਾਰ ਨੇ ਡੀਜ਼ਲ 'ਤੇ 3.91 ਰੁਪਏ ਅਤੇ ਓਡੀਸ਼ਾ 'ਤੇ 5.69 ਰੁਪਏ ਪ੍ਰਤੀ ਲੀਟਰ ਵੈਟ ਘਟਾਇਆ ਹੈ। ਮੱਧ ਪ੍ਰਦੇਸ਼ ਨੇ ਡੀਜ਼ਲ 'ਤੇ ਟੈਕਸ 6.96 ਰੁਪਏ ਪ੍ਰਤੀ ਲੀਟਰ ਘਟਾਇਆ ਹੈ।

ਜਿਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵਾਹਨਾਂ ਦੇ ਈਂਧਨ 'ਤੇ ਵੈਟ ਵਿੱਚ ਕਟੌਤੀ ਕੀਤੀ ਹੈ ਉਨ੍ਹਾਂ ਵਿੱਚ ਲੱਦਾਖ, ਕਰਨਾਟਕ, ਪੁਡੂਚੇਰੀ, ਜੰਮੂ ਅਤੇ ਕਸ਼ਮੀਰ, ਸਿੱਕਮ, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਦਮਨ ਅਤੇ ਦੀਵ, ਦਾਦਰਾ ਅਤੇ ਨਗਰ ਹਵੇਲੀ, ਚੰਡੀਗੜ੍ਹ, ਅਸਾਮ, ਮੱਧ ਪ੍ਰਦੇਸ਼, ਤ੍ਰਿਪੁਰਾ, ਗੁਜਰਾਤ, ਨਾਗਾਲੈਂਡ, ਪੰਜਾਬ, ਗੋਆ, ਮੇਘਾਲਿਆ, ਉੜੀਸਾ, ਅਰੁਣਾਚਲ ਪ੍ਰਦੇਸ਼, ਮਨੀਪੁਰ, ਅੰਡੇਮਾਨ ਅਤੇ ਨਿਕੋਬਾਰ, ਬਿਹਾਰ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਹਰਿਆਣਾ। ਦੂਜੇ ਪਾਸੇ ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ, ਝਾਰਖੰਡ ਅਤੇ ਤਾਮਿਲਨਾਡੂ ਜਿਨ੍ਹਾਂ ਵਿਚ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਰਾਜ ਹੈ, ਨੇ ਅਜੇ ਤੱਕ ਵਾਹਨਾਂ ਦੇ ਈਂਧਨ 'ਤੇ ਵੈਟ ਵਿਚ ਕਟੌਤੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਦਿੱਲੀ 'ਚ 'ਆਪ', ਤ੍ਰਿਣਮੂਲ ਕਾਂਗਰਸ ਨੇ ਪੀ. ਬੰਗਾਲ, ਖੱਬੇ-ਪੱਖੀ ਕੇਰਲ, ਟੀਆਰਐਸ ਸ਼ਾਸਿਤ ਤੇਲੰਗਾਨਾ ਅਤੇ ਵਾਈਐਸਆਰ ਕਾਂਗਰਸ ਸ਼ਾਸਿਤ ਆਂਧਰਾ ਪ੍ਰਦੇਸ਼ ਨੇ ਵੀ ਵੈਟ ਵਿਚ ਕਟੌਤੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਜਾਣੋ Nykaa ਦੀ 'ਨਾਇਕਾ' ਫਾਲਗੁਨੀ ਦਾ ਸੈਲਫ-ਮੇਡ ਅਰਬਪਤੀ ਬਣਨ ਤੱਕ ਦਾ ਸਫ਼ਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News