ਪੈਟਰੋਲ-ਡੀਜ਼ਲ ਵਾਹਨਾਂ ਦੀ ਕੀਮਤ ਨੂੰ ਲੈ ਕੇ ਹੋਣ ਜਾ ਰਿਹੈ ਇਹ ਵੱਡਾ ਫ਼ੈਸਲਾ
Friday, Feb 19, 2021 - 03:00 PM (IST)
ਨਵੀਂ ਦਿੱਲੀ- ਪੈਟਰੋਲ-ਡੀਜ਼ਲ ਗੱਡੀ ਦੀਆਂ ਕੀਮਤਾਂ ਵਿਚ ਜਲਦ ਹੀ ਅੰਤਰ ਸਮਾਪਤ ਹੋ ਸਕਦਾ ਹੈ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨਾਂ ਨੂੰ ਚਲਾਏ ਜਾਣ 'ਤੇ ਜ਼ੋਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਦੋ ਸਾਲਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਕੀਮਤ ਇਕ ਬਰਾਬਰ ਕੀਤੇ ਜਾਣ ਦੇ ਯਨਤ ਕੀਤੇ ਜਾਣਗੇ।
ਗਡਕਰੀ ਨੇ ਪਤੰਜਲੀ ਵੱਲੋਂ ਕੋਰੋਨਾ ਦੀ ਪ੍ਰਮਾਣਿਕ ਦਵਾ ਕੋਰੋਨਿਲ ਨੂੰ ਜਾਰੀ ਕੀਤੇ ਜਾਣ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀਆਂ ਕੀਮਤਾਂ ਬਰਾਬਰ ਕਰਨ ਨੂੰ ਲੈ ਕੇ ਉਨ੍ਹਾਂ ਨੇ ਪਿਛਲੇ ਦਿਨਾਂ ਇਕ ਉੱਚ ਪੱਧਰੀ ਬੈਠਕ ਕੀਤੀ ਸੀ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਲਿਥਿਅਮ ਆਇਨ ਬੈਟਰੀ ਨੂੰ ਲੈ ਕੇ ਵੱਡੇ ਪੱਧਰ 'ਤੇ ਰਿਸਰਚ ਹੋ ਰਹੀ ਹੈ ਅਤੇ ਵਿਗਿਆਨਕਾਂ ਨੂੰ ਕੁਝ ਸਹੂਲਤਾਂ ਉਪਲਬਧ ਕਰਾਉਣ ਦੀ ਜ਼ਰੂਰਤ ਹੈ। ਲਿਥਿਅਮ ਆਇਨ ਬੈਟਰੀ ਦੇ 81 ਫ਼ੀਸਦੀ ਹਿੱਸੇ ਦਾ ਉਤਪਾਦਨ ਦੇਸ਼ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਚਲਾਉਣ ਨਾਲ ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋਵੇਗੀ ਅਤੇ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ਵਿਚ ਵੀ ਕਮੀ ਆਵੇਗੀ, ਜੋ ਵਾਤਾਵਰਣ ਲਈ ਫਾਇਦੇਮੰਦ ਹੋਵੇਗਾ।