ਪੰਜਾਬ 'ਚ ਡੀਜ਼ਲ 90 ਰੁ: ਦੇ ਨੇੜੇ ਪੁੱਜਾ, ਪੈਟਰੋਲ ਕੀਮਤਾਂ ਨੂੰ ਵੀ ਲੱਗੀ ਅੱਗ

Thursday, May 27, 2021 - 09:30 AM (IST)

ਪੰਜਾਬ 'ਚ ਡੀਜ਼ਲ 90 ਰੁ: ਦੇ ਨੇੜੇ ਪੁੱਜਾ, ਪੈਟਰੋਲ ਕੀਮਤਾਂ ਨੂੰ ਵੀ ਲੱਗੀ ਅੱਗ

ਨਵੀਂ ਦਿੱਲੀ- ਪੰਜਾਬ ਵਿਚ ਡੀਜ਼ਲ 87 ਰੁਪਏ, ਪੈਟਰੋਲ 95 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਏ ਹਨ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਦੀ ਕੀਮਤ ਅੱਜ 24 ਪੈਸੇ ਤੱਕ ਅਤੇ ਡੀਜ਼ਲ ਦੀ 30 ਪੈਸੇ ਪ੍ਰਤੀ ਲਿਟਰ ਤੱਕ ਵਧਾਈ ਗਈ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਇਸ ਮਹੀਨੇ ਇਹ 14ਵੀਂ ਵਾਰ ਵਾਧਾ ਹੈ। ਇਸ ਹਿਸਾਬ ਨਾਲ ਥੋੜ੍ਹੇ ਦਿਨਾਂ ਤੱਕ ਪੰਜਾਬ ਵਿਚ ਡੀਜ਼ਲ 90 ਰੁਪਏ ਪ੍ਰਤੀ ਲਿਟਰ ਹੋ ਸਕਦਾ ਹੈ।

ਮੁੰਬਈ ਵਿਚ ਪੈਟਰੋਲ 99.94 ਰੁਪਏ, ਡੀਜ਼ਲ 91.87 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 93.68 ਰੁਪਏ ਅਤੇ ਡੀਜ਼ਲ ਦੀ 84.61 ਰੁਪਏ ਪ੍ਰਤੀ ਲਿਟਰ' ਤੇ ਪਹੁੰਚ ਗਈ ਹੈ। ਸ਼੍ਰੀਗੰਗਾਨਗਰ ਸਣੇ ਕੁਝ ਸ਼ਹਿਰਾਂ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਤੋਂ ਉੱਪਰ ਵਿਕ ਰਿਹਾ ਹੈ।

ਪੰਜਾਬ 'ਚ ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 86 ਪੈਸੇ ਅਤੇ ਡੀਜ਼ਲ ਦੀ 86 ਰੁਪਏ 61 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 33 ਪੈਸੇ, ਡੀਜ਼ਲ ਦੀ 87 ਰੁਪਏ 3 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੇਸਰਕਾਰ ਦੇ ਰਹੀ ਹੈ ਸ਼ਾਨਦਾਰ ਮੌਕਾ, ਇੱਥੇ ਨਿਵੇਸ਼ ਕਰ ਕਮਾ ਸਕਦੇ ਹੋ ਮੋਟਾ ਪੈਸਾ

ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 47 ਪੈਸੇ ਤੇ ਡੀਜ਼ਲ ਦੀ 87 ਰੁਪਏ 16 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 53 ਪੈਸੇ ਅਤੇ ਡੀਜ਼ਲ ਦੀ 87 ਰੁਪਏ 22 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 95 ਰੁਪਏ 86 ਪੈਸੇ ਅਤੇ ਡੀਜ਼ਲ ਦੀ 87 ਰੁਪਏ 52 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 11 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 84 ਰੁਪਏ 27 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੇ- ਵੱਡਾ ਝਟਕਾ! GST ਦੀ ਬੈਠਕ ਤੋਂ ਪਹਿਲਾਂ ਫਿਟਮੈਂਟ ਕਮੇਟੀ ਵੱਲੋਂ ਇਹ ਮੰਗਾਂ ਰੱਦ

►ਪੈਟਰੋਲ, ਡੀਜ਼ਲ ਕੀਮਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News