ਆਉਣ ਵਾਲੇ ਦਿਨਾਂ ਵਿੱਚ 10 ਰੁਪਏ ਹੋਰ ਵਧ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਵਜ੍ਹਾ
Thursday, Oct 21, 2021 - 12:24 PM (IST)
ਨਵੀਂ ਦਿੱਲੀ - ਮੌਜੂਦਾ ਸਮੇਂ ਵਿੱਚ ਬੈਂਚਮਾਰਕ ਬ੍ਰੈਂਟ ਕੱਚੇ ਦੀ ਕੀਮਤ ਲਗਭਗ 85 ਡਾਲਰ ਪ੍ਰਤੀ ਬੈਰਲ ਹੈ, ਜੋ ਅਗਲੇ ਤਿੰਨ ਤੋਂ ਛੇ ਮਹੀਨਿਆਂ ਵਿੱਚ 100 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀ ਹੈ। ਇਸ ਦੇ 100 ਡਾਲਰ ਤੱਕ ਪਹੁੰਚਦੇ ਹੀ ਦੇਸ਼ ਦੇ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਕੀਮਤਾਂ 8-10 ਰੁਪਏ ਪ੍ਰਤੀ ਲੀਟਰ ਵਧ ਜਾਣਗੀਆਂ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਉੱਚ ਵੈਟ ਵਾਲੇ ਸੂਬਿਆਂ ਵਿੱਚ ਕੀਮਤਾਂ ਹੋਰ ਵਧਣਗੀਆਂ। ਦਰਅਸਲ ਦੇਸ਼ ਵਿੱਚ ਪੈਟਰੋਲ ਦੀ ਕੀਮਤ ਔਸਤਨ 55-60 ਪੈਸੇ ਪ੍ਰਤੀ ਲੀਟਰ ਵਧਦੀ ਹੈ ਜਦੋਂ ਕੱਚਾ ਤੇਲ 1 ਡਾਲਰ ਪ੍ਰਤੀ ਬੈਰਲ ਮਹਿੰਗਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਝਟਕਾ! ਕਰਵਾਚੌਥ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਦਾ ਭਾਅ
ਇਰਾਕ ਦੇ ਤੇਲ ਮੰਤਰੀ ਅਹਿਸਾਨ ਅਬਦੁੱਲ ਜੱਬਾਰੀ ਮੁਤਾਬਕ ਅਗਲੇ ਸਾਲ ਪਹਿਲੀ ਅਤੇ ਦੂਜੀ ਤਿਮਾਹੀ ਦਰਮਿਆਨ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਛੋਹ ਲਵੇਗਾ। ਬ੍ਰੇਂਟ ਦਾ ਮੌਜੂਦਾ ਭਾਅ(85 ਡਾਲਰ) ਪਹਿਲਾ ਹੀ ਪਿਛਲੇ ਸਾਲ(42.5 ਡਾਲਰ) ਦੇ ਮੁਕਾਬਲੇ ਦੁੱਗਣਾ ਹੈ। ਇਸ ਨਾਲ ਭਾਰਤੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਆਪਣੀ ਜ਼ਰੂਰਤ ਦਾ 85 ਫ਼ੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ ਅਤੇ ਹੁਣ ਇਹ ਆਯਾਤ ਵਧਾਉਣਾ ਪੈ ਸਕਦਾ ਹੈ। ਐਸ ਐਂਡ ਪੀ ਗਲੋਬਲ ਪਲੈਟਸ ਵਿਸ਼ਲੇਸ਼ਣ ਦੇ ਅਨੁਸਾਰ, ਤਿਉਹਾਰਾਂ ਅਤੇ ਵਿਆਹਾਂ ਦੇ ਕਾਰਨ ਅਗਲੇ ਕੁਝ ਮਹੀਨਿਆਂ ਵਿੱਚ ਭਾਰਤ ਵਿੱਚ ਪੈਟਰੋਲੀਅਮ ਦੀ ਮੰਗ ਵਧੇਗੀ।
ਇਹ ਵੀ ਪੜ੍ਹੋ : ਵੱਡੇ ਘਪਲੇ ਦੀ ਤਾਕ 'ਚ HDFC ਬੈਂਕ ਦੇ 3 ਮੁਲਾਜ਼ਮਾਂ ਸਮੇਤ 12 ਲੋਕ ਚੜ੍ਹੇ ਪੁਲਸ ਹੱਥੇ
ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਕਾਰਨ
ਕੌਮਾਂਤਰੀ ਅਰਥਵਿਵਸਥਾ ਕੋਰੋਨਾ ਕਾਲ ਤੋਂ ਬਾਅਦ ਆਪਣੀ ਮੁੜ ਸੁਰਜੀਤ ਹੋਣ ਲਈ ਤਿਆਰ ਹੈ ਜਿਸ ਕਾਰਨ ਊਰਜਾ ਅਤੇ ਪੈਟਰੋਲ-ਡੀਜ਼ਲ ਦੀ ਮੰਗ ਵਧ ਰਹੀ ਹੈ।
ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ ਅਤੇ ਇਸ ਦੇ ਸਹਿਯੋਗੀ ਦੇਸ਼ ਰੋਜ਼ਾਨਾ ਸਿਰਫ਼ 4 ਲੱਖ ਬੈਰਲ ਉਤਪਾਦਨ ਵਧਾਉਣ ਜਾ ਰਹੇ ਹਨ। ਓਪੇਕ ਵਲੋਂ ਉਤਪਾਦਨ ਵਧਾਏ ਜਾਣ ਦੇ ਬਾਵਜੂਦ ਇਸ ਦੀ ਉਪਲੱਬਧਤਾ ਮੰਗ ਨਾਲੋਂ 14 ਫ਼ੀਸਦੀ ਘੱਟ ਰਹੇਗੀ।
ਕੋਲੇ ਦੀ ਕਮੀ ਕਾਰਨ ਵੀ ਪੈਟਰੋਲ-ਡੀਜ਼ਲ ਦੀ ਮੰਗ ਵਧੀ ਹੈ। ਕੁਦਰਤੀ ਗੈਸ ਲਗਾਤਾਰ ਮਹਿੰਗੀ ਹੋਣ ਕਾਰਨ ਕੱਚੇ ਤੇਲ ਨੂੰ ਸਪੋਰਟ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਵਿਸ਼ਵ ਪੱਧਰ 'ਤੇ ਖਾਦਾਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਸਟਾਕ ਨਾ ਹੋਣ ਕਾਰਨ ਪਰੇਸ਼ਾਨ ਹੋਏ ਕਿਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।