ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਕਟੌਤੀ, ਜਾਣੋ ਕੀ ਰਹੀ ਅੱਜ ਦੀ ਕੀਮਤ

Thursday, Nov 22, 2018 - 11:34 AM (IST)

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਕਟੌਤੀ, ਜਾਣੋ ਕੀ ਰਹੀ ਅੱਜ ਦੀ ਕੀਮਤ

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਵੀਰਵਾਰ ਨੂੰ ਫਿਰ ਰਾਹਤ ਮਿਲੀ। ਕੌਮਾਂਤਰੀ ਬਾਜ਼ਾਰ 'ਚ ਪਿਛਲੇ ਕਾਰੋਬਾਰੀ ਸੈਸ਼ਨ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਹੈ। ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 41 ਪੈਸੇ ਘਟ ਕੇ 75.97 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ 'ਚ ਵੀ 30 ਪੈਸੇ ਦੀ ਕਟੌਤੀ ਦੇਖਣ ਨੂੰ ਮਿਲੀ ਅਤੇ ਨਵੀਂ ਕੀਮਤ 70.97 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਆ ਗਈ ਹੈ। ਮੁੰਬਈ 'ਚ ਵੀ ਪੈਟਰੋਲ ਦੀ ਕੀਮਤ 'ਚ 40 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਅੱਜ ਇਹ 81.50 ਰੁਪਏ ਪ੍ਰਤੀ ਲੀਟਰ ਵਿਕਿਆ। ਉੱਧਰ ਡੀਜ਼ਲ ਦੀ ਕੀਮਤ 32 ਪੈਸੇ ਘੱਟ ਕੇ 74.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ। 
ਦੇਸ਼ ਦੇ ਚਾਰ ਮੁੱਖ ਮਹਾਨਗਰਾਂ 'ਚੋਂ ਦਿੱਲੀ, ਕੋਲਕਾਤਾ ਅਤੇ ਮੁੰਬਈ 'ਚ ਪੈਟਰੋਲ ਦੀ ਕੀਮਤ 'ਚ ਕਟੌਤੀ ਕੀਤੀ ਗਈ। ਇਸ ਦੇ ਬਾਅਦ ਇਨ੍ਹਾਂ ਤਿੰਨ ਮਹਾਨਗਰਾਂ 'ਚ ਪੈਟਰੋਲ ਦੀ ਕੀਮਤ ਕ੍ਰਮਵਾਰ 75.97,77.93 ਅਤੇ 81.50 ਰੁਪਏ ਪ੍ਰਤੀ ਲੀਟਰ ਹੋ ਗਈ ਹੈ। 
ਪੰਜਾਬ 'ਚ ਪੈਟਰੋਲ ਦੀ ਕੀਮਤ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 81.11 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਅੰਮ੍ਰਿਤਸਰ 'ਚ ਪੈਟਰੋਲ 81.72 ਰੁਪਏ, ਲੁਧਿਆਣਾ 'ਚ 81.58 ਰੁਪਏ ਅਤੇ ਪਟਿਆਲਾ 'ਚ 81.51 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਕੱਚੇ ਤੇਲ ਦੀ ਕੀਮਤ 'ਚ ਰਿਕਵਰੀ
ਪਿਛਲੇ ਕਰੀਬ ਡੇਢ ਮਹੀਨੇ 'ਚ ਬ੍ਰੈਂਟ ਕਰੂਡ ਦੀ ਕੀਮਤ 23 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਡਿੱਗਾ ਹੈ। ਕੱਚੇ ਤੇਲ ਦੀ ਕੀਮਤ ਮੰਗਲਵਾਰ ਨੂੰ ਛੇ ਫੀਸਦੀ ਤੋਂ ਜ਼ਿਆਦਾ ਡਿੱਗੀ, ਹਾਲਾਂਕਿ ਪਿਛਲੇ ਸੈਸ਼ਨ 'ਚ ਛੇ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ ਬ੍ਰੈਂਟ ਕਰੂਡ ਦੀ ਕੀਮਤ ਕਰੀਬ ਇਕ ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ। ਅਮਰੀਕੀ ਲਾਈਟ ਕਰੂਡ ਵੈਸਟ ਟੈਕਸਾਸ ਇੰਟਰਮੀਡੀਅਏਟ ਭਾਵ ਡਬਲਿਊ.ਟੀ.ਆਈ. ਮੰਗਲਵਾਰ ਨੂੰ 53 ਡਾਲਰ ਪ੍ਰਤੀ ਬੈਰਲ ਦੇ ਮਨੋਵਿਗਿਆਨਿਕ ਪੱਧਰ 'ਤੇ ਹੇਠਾਂ ਆ ਗਿਆ।


author

Aarti dhillon

Content Editor

Related News