ਆਖਰੀ ਮੌਕਾ: ਅੱਜ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਬ੍ਰਾਂਚ, ਜਲਦ ਕਰਾ ਲਓ ਕੰਮ
Sunday, Aug 31, 2025 - 11:50 AM (IST)

ਤਰਨਤਾਰਨ (ਰਮਨ)- ਨਗਰ ਕੌਂਸਲ ਤਰਨ ਤਾਰਨ ਵੱਲੋਂ ਸ਼ਹਿਰ ਵਾਸੀਆਂ ਅਤੇ ਵਪਾਰਕ ਅਦਾਰਿਆਂ, ਦੁਕਾਨਦਾਰਾਂ, ਕਾਰਖਾਨਿਆਂ, ਰੈਸਟੋਰੈਂਟਾਂ ਆਦਿ ਨੇ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਊਸ ਟੈਕਸ ਨਹੀਂ ਜਮ੍ਹਾ ਕਰਵਾਇਆ, ਉਹ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਵਨ ਟਾਈਮ ਸੈਟਲਮੈਂਟ ਦੇ ਸਕੀਮ ( ਓ.ਟੀ.ਐੱਸ) ਤਹਿਤ ਵੱਡਾ ਲਾਭ ਲੈਂਦੇ ਆਪਣਾ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੀ ਬਕਾਇਆ ਰਕਮ ਬਿਨ੍ਹਾਂ ਵਿਆਜ ਅਤੇ ਜੁਰਮਾਨੇ ਤੋਂ ਜਮ੍ਹਾ ਕਰਵਾ ਸਕਦੇ ਹਨ, ਜਿਸ ਦੀ ਆਖਰੀ ਮਿਤੀ 31 ਅਗਸਤ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਤੇ ਛੁੱਟੀ ਦੇ ਬਾਵਜੂਦ ਐਤਵਾਰ ਪ੍ਰਾਪਰਟੀ ਟੈਕਸ ਦੀ ਬਰਾਂਚ ਖੁੱਲ੍ਹੀ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਇਹ ਜਾਣਕਾਰੀ ਨਗਰ ਕੌਂਸਲ ਤਰਨ ਤਾਰਨ ਦੇ ਕਾਰਜ ਸਾਧਕ ਅਫਸਰ ਕਮਲਜੀਤ ਸਿੰਘ ਨੇ ਜਗ ਬਾਣੀ ਨਾਲ ਸਾਂਝੀ ਕੀਤੀ। ਕਾਰਜ ਸਾਧਕ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੇ ਲੰਮੇ ਸਮੇਂ ਤੋਂ ਪ੍ਰੋਪਰਟੀ ਟੈਕਸ ਨੂੰ ਲੈ ਕੇ ਬਕਾਏ ਚੱਲ ਰਹੇ ਹਨ ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ
ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਇਹ ਸਕੀਮ 31-07-2025 ਤੱਕ ਸੀ ਜਿਸ ਨੂੰ ਵਧਾ ਕੇ 15 ਅਗਸਤ 25 ਆਖਰੀ ਮਿਤੀ ਕਰ ਦਿੱਤਾ ਗਿਆ ਹੈ ਪਰ ਸਰਕਾਰ ਵੱਲੋਂ ਇਸ ਦਾ ਸਬੰਧਤ ਲੋਕਾਂ ਨੂੰ ਹੋਰ ਲਾਭ ਦੇਣ ਦੇ ਮਕਸਦ ਨਾਲ ਇਸ ਦੀ ਆਖਰੀ ਮਿਤੀ 31 ਅਗਸਤ ਐਤਵਾਰ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਹੜ੍ਹਾਂ ਦੀ ਸਥਿਤੀ ਵਿਚਕਾਰ ਮੰਡਰਾਉਣ ਲੱਗਾ ਭਿਆਨਕ ਬੀਮਾਰੀਆਂ ਦਾ ਖ਼ਤਰਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਕਾਰਜਸਾਧਕ ਅਫਸਰ ਨੇ ਦੱਸਿਆ ਕਿ ਹੁਣ ਤੱਕ ਇਸ ਸਕੀਮ ਦਾ ਨਗਰ ਕੌਂਸਲ ਤਰਨ ਤਰਨ ਅਧੀਨ ਆਉਂਦੇ 1500 ਤੋਂ ਵੱਧ ਲੋਕ ਲਾਭ ਲੈ ਚੁੱਕੇ ਹਨ ਜਦਕਿ ਇਸ ਸਕੀਮ ਤਹਿਤ ਨਗਰ ਕੌਂਸਲ ਦੇ ਗੱਲੇ ਵਿੱਚ ਕਰੀਬ 60 ਲੱਖ ਰੁਪਏ ਦੀ ਰਾਸ਼ੀ ਆ ਚੁੱਕੀ ਹੈ। ਉਨ੍ਹਾਂ ਚੇਤਾਵਨੀ ਦਿੰਦੇ ਦੱਸਿਆ ਕਿ ਇਸ ਆਖਰੀ ਤਰੀਕ ਤੋਂ ਬਾਅਦ ਨਗਰ ਕੌਂਸਲ ਵੱਲੋਂ ਸੰਬੰਧਿਤ ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਲੋਕਾਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਲਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਸੰਬੰਧਿਤ ਵਿਅਕਤੀ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8