ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਪੈਟਰੋਲ-ਡੀਜ਼ਲ ਨੂੰ ਲੈ ਕੇ ਵੱਡਾ ਫ਼ੈਸਲਾ
Friday, Sep 05, 2025 - 04:25 PM (IST)

ਚੰਡੀਗੜ੍ਹ : ਸੂਬੇ ਭਰ ਵਿਚ ਆਏ ਭਾਰੀ ਹੜ੍ਹਾਂ ਦੇ ਮੱਦੇਨਜ਼ਰ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਲਈ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਦੇ ਸਾਰੇ ਪੈਟਰੋਲ ਪੰਪਾਂ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ 'ਤੇ ਕੁੱਲ 33000 ਲੀਟਰ ਪੈਟਰੋਲ, 46500 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ ਤੇ ਇਸ ਤੋਂ ਇਲਾਵਾ ਪ੍ਰਤੀ ਗੈਸ ਏਜੰਸੀ ਦੇ ਆਧਾਰ 'ਤੇ 1320 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ 'ਤੇ 4000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ ਅਤੇ ਪ੍ਰਤੀ ਏਜੰਸੀ ਦੇ ਆਧਾਰ 'ਤੇ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਨੂੰ 1000 ਲੀਟਰ ਪੈਟਰੋਲ ਤੇ 1500 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ ਬਠਿੰਡਾ ਨੂੰ 1500 ਲੀਟਰ ਪੈਟਰੋਲ ਤੇ 3000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਪੈਟਰੋਲ ਪੰਪਾਂ ਨੂੰ 1000 ਲੀਟਰ ਪੈਟਰੋਲ ਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ, ਆਉਣ ਵਾਲੇ ਤਿੰਨ ਘੰਟੇ ਭਾਰੀ
ਫਿਰੋਜ਼ਪੁਰ ਅਤੇ ਫਾਜ਼ਿਲਕਾ (ਹਰੇਕ) ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ, ਫਤਹਿਗੜ੍ਹ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਗੁਰਦਾਸਪੁਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਹੁਸ਼ਿਆਰਪੁਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਜਲੰਧਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਕਪੂਰਥਲਾ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਲੁਧਿਆਣਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਮਲੇਰਕੋਟਲਾ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਤੇ ਮਾਨਸਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਆਏ ਹੜ੍ਹਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਇਸੇ ਤਰ੍ਹਾਂ ਮੋਗਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਪਟਿਆਲਾ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 65 ਗੈਸ ਸਿਲੰਡਰ, ਪਠਾਨਕੋਟ ਲਈ 2000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਰੂਪਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਐੱਸ.ਏ.ਐੱਸ. ਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 80 ਗੈਸ ਸਿਲੰਡਰ, ਐੱਸ.ਬੀ.ਐੱਸ. ਲਈ 2000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਸ੍ਰੀ ਮੁਕਤਸਰ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ, ਸੰਗਰੂਰ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਤਰਨਤਾਰਨ ਲਈ 3000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।
ਇਹ ਵੀ ਪੜ੍ਹੋ : ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਤੇ ਲੰਘਿਆ, ਲੋਕਾਂ ਲਈ ਜਾਰੀ ਹੇਈ ਚੇਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e