ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਅੱਜ ਦੀ ਕੀਮਤ
Tuesday, Nov 27, 2018 - 07:24 PM (IST)
ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ ਹੈ। ਮੰਗਲਵਾਰ ਦੇ ਦਿਨ ਪੈਟਰੋਲ 42 ਪੈਸੇ ਅਤੇ ਡੀਜ਼ਲ 40 ਪੈਸੇ ਸਸਤਾ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 74.07 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 68.69 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ।
ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਬਣੀ ਹੋਈ ਹੈ, ਦੂਜੇ ਪਾਸੇ ਰੁਪਏ ਨੇ ਵੀ ਡਾਲਰ ਦੇ ਮੁਕਾਬਲੇ ਮਜ਼ਬੂਤੀ ਹਾਸਲ ਕਰ ਲਈ ਹੈ, ਇਸ ਦਾ ਫਾਇਦਾ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕਟੌਤੀ ਦੇ ਤੌਰ 'ਤੇ ਮਿਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਬੀਤੇ 53 ਦਿਨ 'ਚ ਪੈਟਰੋਲ ਦੀ ਕੀਮਤ 11.73 ਰੁਪਏ ਪ੍ਰਤੀ ਲੀਟਰ ਤੱਕ ਘਟ ਗਈ ਹੈ ਉੱਧਰ ਇਸ ਦੌਰਾਨ ਡੀਜ਼ਲ ਦੀਆਂ ਕੀਮਤਾਂ 'ਚ 13.64 ਰੁਪਏ ਪ੍ਰਤੀ ਦੀ ਗਿਰਾਵਟ ਦਰਜ ਹੋਈ ਹੈ।
ਦੇਸ਼ ਦੇ ਚਾਰ ਮਹਾਨਗਰਾਂ 'ਚੋਂ ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਦੀਆਂ ਕੀਮਤਾਂ 'ਚ ਕਟੌਤੀ ਹੋਈ। ਇਸ ਦੇ ਬਾਅਦ ਚਾਰਾਂ ਥਾਵਾਂ 'ਤੇ ਕ੍ਰਮਵਾਰ ਕੀਮਤ 74.07,79.62,76.06 ਅਤੇ 76.88 ਹੋਈ।
| ਸ਼ਹਿਰ | ਕੀਮਤ |
| ਜਲੰਧਰ | 79.25 |
| ਅੰਮ੍ਰਿਤਸਰ | 79.76 |
| ਲੁਧਿਆਣਾ | 79.62 |
| ਪਟਿਆਲਾ | 79.56 |
ਪੰਜਾਬ 'ਚ ਪੈਟਰੋਲ ਦੀ ਕੀਮਤ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ 79.25 ਰੁਪਏ, ਅੰਮ੍ਰਿਤਸਰ 'ਚ 79.76 ਰੁਪਏ, ਲੁਧਿਆਣਾ 'ਚ 79.62 ਰੁਪਏ ਅਤੇ ਪਟਿਆਲਾ 'ਚ 79.56 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਕੌਮਾਂਤਰੀ ਬਾਜ਼ਾਰ 'ਚ ਕਰੂਡ ਦਾ ਹਾਲ
ਕੌਮਾਂਤਰੀ ਬਾਜ਼ਾਰ 'ਚ ਤਿੰਨ ਅਕਤੂਬਰ ਦੇ ਬਾਅਦ ਬ੍ਰੈਂਟ ਕਰੂਡ ਦੀ ਕੀਮਤ 'ਚ 30 ਫੀਸਦੀ ਤੋਂ ਜ਼ਿਆਦਾ ਜਦੋਂ ਕਿ ਅਮਰੀਕੀ ਲਾਈਟ ਕਰੂਡ ਵੇਸਟ ਟੈਕਸਾਸ ਇੰਟਰਮੀਡੀਏਟ ਭਾਵ ਡਬਲਿਊ.ਟੀ.ਆਈ. ਦੀ ਕੀਮਤ 'ਚ ਕਰੀਬ 33 ਫੀਸਦੀ ਦੀ ਕਮੀ ਆਈ ਹੈ। ਕੌਮਾਂਤਰੀ ਵਾਇਦਾ ਬਾਜ਼ਾਰ ਇੰਟਰਕਾਨੀਟਨੇਂਟਲ ਐਕਸਚੇਂਜ ਭਾਵ ਆਈ.ਸੀ.ਈ. 'ਤੇ ਬ੍ਰੈਂਟ ਕਰੂਡ ਦਾ ਜਨਵਰੀ ਡਿਲਵਰੀ ਵਾਇਦਾ ਸੋਮਵਾਰ ਨੂੰ ਪਿਛਲੇ ਸੈਸ਼ਨ ਦੇ ਮੁਕਾਬਲੇ 0.46 ਫੀਸਦੀ ਦੇ ਵਾਧੇ ਨਾਲ 59.26 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਸੀ। ਉੱਧਰ ਨਿਊਯਾਰਕ ਮਰਕੇਨਟਾਈਲ ਐਕਸਚੇਂਜ ਭਾਵ ਨਾਇਮੈਕਸ 'ਤੇ ਡਬਲਿਊ.ਟੀ.ਆਈ. ਦਾ ਜਨਵਰੀ ਡਿਲਵਰੀ ਵਾਇਦਾ ਅਨੁਬੰਧ 0.48 ਫੀਸਦੀ ਦੇ ਵਾਧੇ ਦੇ ਨਾਲ 50.66 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਸੀ।
