ਲਗਾਤਾਰ ਚੌਥੇ ਦਿਨ ਘਟੇ ਪੈਟਰੋਲ-ਡੀਜ਼ਲ ਦੇ ਮੁੱਲ

02/03/2020 1:57:19 AM

ਨਵੀਂ ਦਿੱਲੀ (ਯੂ. ਐੱਨ. ਅਾਈ.)-ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਅੱਜ ਲਗਾਤਾਰ ਚੌਥੇ ਦਿਨ ਗਿਰਾਵਟ ਰਹੀ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪੈਟਰੋਲ 12 ਹਫਤੇ ਅਤੇ ਡੀਜ਼ਲ 7 ਹਫਤਿਆਂ ਤੋਂ ਜ਼ਿਆਦਾ ਦੇ ਹੇਠਲੇ ਪੱਧਰ ’ਤੇ ਆ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ’ਚ ਪੈਟਰੋਲ ਅੱਜ 9 ਪੈਸੇ ਸਸਤਾ ਹੋ ਕੇ 73.10 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ, ਜੋ 10 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇੱਥੇ ਡੀਜ਼ਲ ਦੀ ਕੀਮਤ ਵੀ 8 ਪੈਸੇ ਘੱਟ ਹੋ ਕੇ 66.14 ਰੁਪਏ ਪ੍ਰਤੀ ਲਿਟਰ ਰਹਿ ਗਈ। ਇਹ ਪਿਛਲੇ ਸਾਲ 18 ਦਸੰਬਰ ਤੋਂ ਬਾਅਦ ਦਾ ਹੇਠਲਾ ਪੱਧਰ ਹੈ।

ਕੋਲਕਾਤਾ, ਮੁੰਬਈ ਅਤੇ ਚੇਨਈ ’ਚ ਪੈਟਰੋਲ 8-8 ਪੈਸੇ ਸਸਤਾ ਹੋ ਕੇ ਕ੍ਰਮਵਾਰ 75.77 ਰੁਪਏ, 78.75 ਅਤੇ 75.95 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ। ਡੀਜ਼ਲ ਦੀ ਕੀਮਤ ਕੋਲਕਾਤਾ ’ਚ 5 ਪੈਸੇ, ਮੁੰਬਈ ’ਚ 8 ਅਤੇ ਚੇਨਈ ’ਚ 7 ਪੈਸੇ ਘੱਟ ਹੋਈ। ਇਕ ਲਿਟਰ ਡੀਜ਼ਲ ਅੱਜ ਕੋਲਕਾਤਾ ’ਚ 68.54 ਰੁਪਏ, ਮੁੰਬਈ ’ਚ 69.36 ਅਤੇ ਚੇਨਈ ’ਚ 69.89 ਰੁਪਏ ਦਾ ਵਿਕਿਆ।


Karan Kumar

Content Editor

Related News