ਵੱਡੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਹੁਣ ਵਧਣ ਵਾਲੀ ਹੈ ਤੁਹਾਡੀ ਪ੍ਰੇਸ਼ਾਨੀ

11/23/2020 10:39:01 PM

ਨਵੀਂ ਦਿੱਲੀ— ਪਿਛਲੇ ਚਾਰ ਦਿਨਾਂ 'ਚ ਪੈਟਰੋਲ-ਡੀਜ਼ਲ ਲਗਾਤਾਰ ਮਹਿੰਗਾ ਹੋ ਚੁੱਕਾ ਹੈ। ਇਸ 'ਚ ਅੱਗੇ ਹੋਰ ਵਾਧਾ ਹੋਣ ਦਾ ਖਦਸ਼ਾ ਹੈ ਕਿਉਂਕਿ ਕੋਰੋਨਾ ਵਾਇਰਸ ਟੀਕੇ ਦੇ ਸਫਲ ਟ੍ਰਾਇਲਾਂ ਕਾਰਨ ਮੰਗ 'ਚ ਸੁਧਾਰ ਹੋਣ ਦੀ ਉਮੀਦ ਨਾਲ ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ ਮਹਿੰਗਾ ਹੋ ਰਿਹਾ ਹੈ।

ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 1 ਫ਼ੀਸਦੀ ਤੋਂ ਵੱਧ ਉਛਲ ਗਈਆਂ। ਬਾਜ਼ਾਰ ਦੀ ਇਸ ਉਮੀਦ ਨਾਲ ਵੀ ਧਾਰਨਾ ਮਜਬੂਤ ਹੋਈ ਕਿ ਪੈਟਰੋਲੀਅਮ ਬਰਾਮਦਕਾਰ ਦੇਸ਼, ਰੂਸ ਤੇ ਹੋਰ ਉਤਪਾਦਕਾਂ ਦੇ ਸੰਗਠਨ ਜਿਨ੍ਹਾਂ ਨੂੰ ਓਪੇਕ ਪਲੱਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਤਪਾਦਨ 'ਚ ਕਟੌਤੀ ਨੂੰ ਲੈ ਕੇ ਹੋਏ ਸੌਦੇ ਨੂੰ ਹੋਰ ਅੱਗੇ ਵਧਾ ਸਕਦੇ ਹਨ।

 

ਕੋਰੋਨਾ ਟੀਕੇ ਅਤੇ ਉਤਪਾਦਨ 'ਚ ਕਟੌਤੀ ਦੀ ਧਾਰਨਾ ਦੇ ਦਮ 'ਤੇ ਬ੍ਰੈਂਟ ਕੱਚੇ ਤੇਲ ਦੀ ਕੀਮਤ 2.2 ਫ਼ੀਸਦੀ ਦੀ ਤੇਜ਼ੀ ਨਾਲ 45.95 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ। ਉੱਥੇ ਹੀ, ਇਸ ਦੌਰਾਨ ਵੈਸਟ ਟੈਕਸਾਸ ਇੰਟਰਮੇਡੀਏਟ ਕਰੂਡ (ਡਬਲਿਊ. ਟੀ. ਆਈ.) 1.3 ਫ਼ੀਸਦੀ ਦੀ ਛਲਾਂਗ ਲਾ ਕੇ 42.98 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਦੋਵੇਂ ਬੈਂਚਮਾਰਕ ਪਿਛਲੇ ਹਫ਼ਤੇ 5 ਫ਼ੀਸਦੀ ਦੀ ਛਲਾਂਗ ਲਾ ਚੁੱਕੇ ਹਨ।

ਇਹ ਵੀ ਪੜ੍ਹੋ- ਮੁੰਬਈ 'ਚ 'ਨੋ ਐਂਟਰੀ', ਯਾਤਰਾ ਤੋਂ ਪਹਿਲਾਂ ਹੁਣ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ

ਕੋਰੋਨਾ ਟੀਕਿਆਂ ਦੇ ਵਿਕਾਸ ਨਾਲ ਮੰਗ ਦੇ ਨਜ਼ਰੀਏ 'ਚ ਸੁਧਾਰ ਹੋਇਆ ਹੈ। ਸੰਯੁਕਤ ਰਾਜ ਅਮਰੀਕਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਦਸੰਬਰ 'ਚ ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਹੋਣ ਤੋਂ ਇਕ ਜਾਂ ਦੋ ਦਿਨਾਂ ਬਾਅਦ ਅਮਰੀਕਾ 'ਚ ਟੀਕਾਕਰਨ ਸ਼ੁਰੂ ਹੋ ਸਕਦਾ ਹੈ। ਉੱਥੇ ਹੀ, ਸਪਲਾਈ ਵਾਲੇ ਪਾਸਿਓਂ ਓਪੇਕ ਪਲੱਸ 30 ਨਵੰਬਰ ਅਤੇ 1 ਦਸੰਬਰ ਨੂੰ ਬੈਠਕ ਕਰਨ ਵਾਲੇ ਹਨ, ਜੋ ਜਨਵਰੀ ਤੋਂ ਘੱਟੋ-ਘੱਟ ਹੋਰ ਤਿੰਨ ਮਹੀਨਿਆਂ ਤੱਕ ਉਤਪਾਦਨ 'ਚ ਕਟੌਤੀ ਜਾਰੀ ਰੱਖਣ ਦੇ ਵਿਕਲਪਾਂ 'ਤੇ ਗੌਰ ਕਰਨਗੇ। ਜੇਕਰ ਉਤਪਾਦਨ 'ਚ ਕਟੌਤੀ ਰੱਖਣ ਦਾ ਫ਼ੈਸਲਾ ਹੁੰਦਾ ਹੈ ਤਾਂ ਕੱਚਾ ਤੇਲ ਮਹਿੰਗਾ ਹੋਵੇਗਾ।

ਇਹ ਵੀ ਪੜ੍ਹੋ- OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਲਈ ਵੱਡੀ ਖ਼ੁਸ਼ਖ਼ਬਰੀ


Sanjeev

Content Editor

Related News