ਪਾਕਿਸਤਾਨ ਵਿਚ ਪੈਟਰੋਲ 15 ਅਤੇ ਡੀਜ਼ਲ 27 ਰੁਪਏ ਹੋਇਆ ਸਸਤਾ, ਜਾਣੋ ਭਾਰਤ ਵਿਚ ਕਿੰਨੀ ਹੈ ਕੀਮਤ

Saturday, May 02, 2020 - 11:43 AM (IST)

ਪਾਕਿਸਤਾਨ ਵਿਚ ਪੈਟਰੋਲ 15 ਅਤੇ ਡੀਜ਼ਲ 27 ਰੁਪਏ ਹੋਇਆ ਸਸਤਾ, ਜਾਣੋ ਭਾਰਤ ਵਿਚ ਕਿੰਨੀ ਹੈ ਕੀਮਤ

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਜਿਥੇ ਪੂਰੀ ਦੁਨੀਆ ਦੀ ਅਰਥਿਵਵਸਥਾ ਡਗਮਗਾ ਰਹੀ ਹੈ ਉਥੇ ਪਾਕਿਸਤਾਨ ਸਰਕਾਰ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਜਿਥੇ ਪਾਕਿਸਤਾਨ ਸਰਕਾਰ ਮੌੌਜੂਦਾ ਸਮੇਂ ਵਿਚ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਉਥੇ ਅਜਿਹੀ ਸਥਿਤੀ ਵਿਚ ਸਰਕਾਰ ਵਲੋਂ ਇਹ ਲਿਆ ਗਿਆ ਫੈਸਲਾ ਹੈਰਾਨ ਕਰਨ ਵਾਲਾ ਹੈ। ਲੋਕਾਂ ਨੂੰ ਰਾਹਤ ਦਿੰਦੇ ਹੋਏ ਉਥੇ ਦੀ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ 15 ਤੋਂ 38 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਨਵੀਂਆਂ ਦਰਾਂ 1 ਮਈ ਤੋਂ ਲਾਗੂ ਹੋ ਗਈਆਂ ਹਨ।

ਪੈਟਰੋਲ ਅਤੇ ਡੀਜ਼ਲ ਇੰਨੇ ਹੋਏ ਸਸਤੇ 

ਪਾਕਿਸਤਾਨ ਨੇ ਇਹ ਫੈਸਲਾ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਕਾਰਨ ਲਿਆ ਹੈ।ਸਰਕਾਰ ਨੇ ਇਸ ਦਾ ਲਾਭ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਕੀਮਤਾਂ ਘਟਾ ਦਿੱਤੀਆਂ ਹਨ। ਡਾਨ ਦੀ ਰਿਪੋਰਟ ਅਨੁਸਾਰ ਇਸ ਫੈਸਲੇ ਨਾਲ ਪਾਕਿਸਤਾਨ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 15 ਰੁਪਏ ਅਤੇ ਡੀਜ਼ਲ ਵਿਚ 27 ਰੁਪਏ ਦੀ ਗਿਰਾਵਟ ਆਈ ਹੈ।

ਇਹ ਵੀ ਪੜੋ -  ਲਾਕਡਾਉਨ 3: ਆਰੇਂਜ ਜ਼ੋਨ 'ਚ ਮਿਲੀ ਟੈਕਸੀ ਚਲਾਉਣ ਦੀ ਮਨਜ਼ੂਰੀ, ਪਰ ਹੋਵੇਗੀ ਇਹ ਸ਼ਰਤ

ਸਰਕਾਰ ਨੇ ਪੈਟਰੋਲ ਦੀ ਐਕਸ-ਡੀਪੋ ਕੀਮਤ 81.58 ਰੁਪਏ ਪ੍ਰਤੀ ਲੀਟਰ ਨਿਰਧਾਰਤ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਟੈਕਸ ਵਿਚ 5.68 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਸਰਕਾਰ ਨੇ ਸਪੀਡ ਡੀਜ਼ਲ ਦੀ ਐਕਸ-ਡੀਪੋ ਕੀਮਤ 80.10 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਇਸ ਵਿਚ 27.14 ਰੁਪਏ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਇਸ ਦੇ ਟੈਕਸ 'ਚ 6.79 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਮਿੱਟੀ ਦੇ ਤੇਲ ਦੀ ਐਕਸ ਡੀਪੋ ਕੀਮਤ 47.44 ਰੁਪਏ ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ। ਇਸ ਵਿਚ 30.01 ਰੁਪਏ ਦੀ ਗਿਰਾਵਟ ਆਈ ਹੈ। ਮਿੱਟੀ ਦਾ ਤੇਲ ਦੇ ਟੈਕਸ ਵਿਚ 14.06 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ ਹੈ।

ਜਾਣੋ ਭਾਰਤ ਵਿਚ ਕਿੰਨੀ ਹੈ ਕੀਮਤ 

ਭਾਰਤ ਦੀ ਗੱਲ ਕਰੀਏ ਤਾਂ ਇਥੇ ਲਾਕਡਾਉਨ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਈ ਦਿਨਾਂ ਤੋਂ ਸਥਿਰ ਹਨ। ਦੇਸ਼ ਵਿਚ ਆਵਾਜਾਈ ਨਾ-ਮਾਤਰ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੀ ਮੰਗ ਅਜੇ ਬਹੁਤ ਘੱਟ ਹੈ।

IOCL ਦੀ ਵੈੱਬਸਾਈਟ ਦੇ ਅਨੁਸਾਰ ਅੱਜ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਅੱਜ ਇੱਕ ਲੀਟਰ ਪੈਟਰੋਲ ਦੀ ਕੀਮਤ ਕ੍ਰਮਵਾਰ 69.59, 73.30, 76.31 ਅਤੇ 72.28 ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ, ਕੋਲਕਾਤਾ ਮੁੰਬਈ ਅਤੇ ਚੇਨਈ ਵਿਚ ਇਸ ਦੀਆਂ ਕੀਮਤਾਂ ਕ੍ਰਮਵਾਰ 62.29, 65.62, 66.21 ਅਤੇ 65.71 ਹਨ।


author

Harinder Kaur

Content Editor

Related News