ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਹੋਇਆ ਵਾਧਾ

Saturday, Dec 05, 2020 - 10:26 AM (IST)

ਨਵੀਂ ਦਿੱਲੀ — ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਦੋਹਾਂ ਈਂਧਣਾਂ ਦੀਆਂ ਕੀਮਤਾਂ ਵਿਚ ਅੱਜ 24 ਤੋਂ 27 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀਆਂ ਕੀਮਤਾਂ ਵਿਚ 25 ਪੈਸੇ ਦਾ ਵਾਧਾ ਹੋਇਆ ਹੈ। ਅਗਸਤ ਤੋਂ ਬਾਅਦ ਡੀਜ਼ਲ ਦੀ ਕੀਮਤ 4 ਦਸੰਬਰ ਨੂੰ ਫਿਰ 73 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਸੀ। ਪੈਟਰੋਲ ਦੀ ਕੀਮਤ ਵਿਚ 27 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੋਵੇਂ ਈਂਧਣ ਦੀਆਂ ਕੀਮਤਾਂ ਅੱਜ ਕ੍ਰਮਵਾਰ 83.13 ਰੁਪਏ ਅਤੇ ਡੀਜ਼ਲ 73.32 ਰੁਪਏ ਪ੍ਰਤੀ ਲੀਟਰ ਹੋ ਗਏ।

ਇਹ ਵੀ ਦੇਖੋ : ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਮੁਨਾਫਾ ਆਪਣੇ ਕੋਲ ਰੱਖਣ, ਲਾਭ ਅੰਸ਼ ਨਾ ਦੇਣ ਨੂੰ ਕਿਹਾ

ਤੇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ ਪੰਦਰਵਾੜੇ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿਚ 13 ਵਾਰੀਆਂ ਦੌਰਾਨ 2 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਹੈ। ਡੀਜ਼ਲ ਵੀ ਤਕਰੀਬਨ ਤਿੰਨ ਰੁਪਏ ਮਹਿੰਗਾ ਹੋ ਗਿਆ ਹੈ। ਵਪਾਰਕ ਸ਼ਹਿਰ ਮੁੰਬਈ ਵਿਚ ਪੈਟਰੋਲ 26 ਪੈਸੇ ਚੜ੍ਹ ਕੇ 89.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 27 ਪੈਸੇ ਚੜ੍ਹ ਕੇ 79.93 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 26 ਪੈਸੇ ਵਧ ਕੇ 84.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 25 ਪੈਸੇ ਵਧ ਕੇ 76.89 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੇਨਈ ਵਿਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਪੈਟਰੋਲ ਦੀਆਂ ਕੀਮਤਾਂ 24 ਪੈਸੇ ਵਧ ਕੇ 86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ 25 ਪੈਸੇ ਵਧ ਕੇ 78.69 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ ਰੁਪਿਆ ਵਿਚ ਇਸ ਤਰ੍ਹਾਂ ਰਹੀਆਂ

ਦਿੱਲੀ        83.13    73.32
ਮੁੰਬਈ       89.78    79.93
ਚੇਨਈ       86.00    78.69
ਕੋਲਕਾਤਾ   84.63    76.89

ਇਹ ਵੀ ਦੇਖੋ : ਟਰਾਂਜੈਕਸ਼ਨ ਫ਼ੇਲ੍ਹ ਹੋਣ 'ਤੇ ਖਾਤਾਧਾਰਕ ਨੂੰ ਮਿਲੇਗਾ ਹਰਜਾਨਾ, ਇਨ੍ਹਾਂ ਬੈਂਕਾਂ 'ਚ ਹੁੰਦੀ ਹੈ ਵੱਧ ਖੱਜਲ ਖੁਆਰੀ

ਨੋਟ-ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਅਾਂ ਕੀਮਤਾਂ ਦਾ ਤੁਹਾਡੇ ਵਿੱਤੀ ਬਜਟ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ ਹੈ। ਕੁਮੈਂਟ ਬਾਕਸ ਵਿਚ ਆਪਣੇ ਵਿਚਾਰ ਜ਼ਰੂਰ ਦੱਸੋ।


Harinder Kaur

Content Editor

Related News