ਭਾਰਤ ਬੰਦ ਬੇਅਸਰ, ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ
Tuesday, Sep 11, 2018 - 01:09 PM (IST)

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਭਾਰਤ ਬੰਦ ਅਤੇ ਸਰਕਾਰ 'ਤੇ ਹਰ ਪਾਸਿਓਂ ਦਬਾਅ ਦੇ ਬਾਵਜੂਦ ਤੇਲ ਦੀਆਂ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ। ਰੁਪਏ 'ਚ ਆ ਰਹੀ ਕਮਜ਼ੋਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਤੇਲ ਕੰਪਨੀਆਂ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਰਹੀਆਂ ਹਨ। ਦਿੱਲੀ 'ਚ ਅੱਜ ਪੈਟਰੋਲ ਅਤੇ ਡੀਜ਼ਲ 14 ਪੈਸੇ ਮਹਿੰਗਾ ਹੋਇਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਵਧ ਕੇ 80.87 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ। ਡੀਜ਼ਲ ਵੀ 72.97 ਰੁਪਏ ਪ੍ਰਚੀ ਲਿਟਰ ਵਿਕ ਰਿਹਾ ਹੈ।
ਪੈਟਰੋਲ ਦੀ ਕੀਮਤ
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 80.87 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ। ਮੁੰਬਈ 'ਚ ਇਹ 88.26 ਰੁਪਏ ਪ੍ਰਤੀ ਲਿਟਰ, ਹਰਿਆਣੇ 'ਚ 81.46 ਰੁਪਏ ਪ੍ਰਤੀ ਲਿਟਰ, ਹਿਮਾਚਲ ਪ੍ਰਦੇਸ਼ 'ਚ 81.92 ਰੁਪਏ ਪ੍ਰਤੀ ਲਿਟਰ, ਕੋਲਕਾਤਾ 'ਚ 83.75 ਰੁਪਏ ਪ੍ਰਤੀ ਲਿਟਰ ਅਤੇ ਚੇਨਈ 'ਚ ਇਹ 84.05 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਸ਼ਹਿਰ ਪੈਟਰੋਲ ਦੀ ਕੀਮਤ(ਰੁਪਏ 'ਚ)
ਦਿੱਲੀ 80.87
ਮੁੰਬਈ 88.26
ਹਰਿਆਣਾ 81.46
ਹਿਮਾਚਲ ਪ੍ਰਦੇਸ਼ 81.92
ਕੋਲਕਾਤਾ 83.75
ਚੇਨਈ 84.05
ਡੀਜ਼ਲ ਦੀ ਕੀਮਤ
ਇਸ ਦੇ ਨਾਲ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਹ 72.97 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 77.47 ਰੁਪਏ, ਹਰਿਆਣੇ 'ਚ 73.94 ਰੁਪਏ ਪ੍ਰਤੀ ਲਿਟਰ, ਹਿਮਾਚਲ ਪ੍ਰਦੇਸ਼ 'ਚ 73.26 ਰੁਪਏ ਪ੍ਰਤੀ ਲਿਟਰ, ਕੋਲਕਾਤਾ 'ਚ 75.82 ਰੁਪਏ ਅਤੇ ਚੇਨਈ 'ਚ 77.13 ਰੁਪਏ ਪ੍ਰਤੀ ਲਿਟਰ ਡੀਜ਼ਲ ਮਿਲ ਰਿਹਾ ਹੈ।
ਸ਼ਹਿਰ ਡੀਜ਼ਲ ਦੀ ਕੀਮਤ(ਰੁਪਏ 'ਚ)
ਦਿੱਲੀ 72.97
ਮੁੰਬਈ 77.47
ਹਰਿਆਣਾ 73.94
ਹਿਮਾਚਲ ਪ੍ਰਦੇਸ਼ 73.26
ਕੋਲਕਾਤਾ 75.82
ਚੇਨਈ 77.13
ਪੰਜਾਬ ਵਿਚ ਪੈਟਰੋਲ ਦੀ ਕੀਮਤ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 86.18 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 86.74 ਰੁਪਏ, ਲੁਧਿਆਣੇ 'ਚ 86.60 ਰੁਪਏ ਅਤੇ ਪਟਿਆਲੇ 'ਚ 86.55 ਰੁਪਏ ਦੀ ਕੀਮਤ 'ਤੇ ਵਿਕ ਰਿਹਾ ਹੈ।
ਸ਼ਹਿਰ ਪੈਟਰੋਲ ਦੀ ਕੀਮਤ(ਰੁਪਏ 'ਚ)
ਜਲੰਧਰ 86.18
ਅੰਮ੍ਰਿਤਸਰ 86.74
ਲੁਧਿਆਣਾ 86.60
ਪਟਿਆਲਾ 86.55