ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਅੱਜ ਦੇ ਨਵੇਂ ਰੇਟ
Tuesday, Jan 07, 2020 - 10:33 AM (IST)

ਨਵੀਂ ਦਿੱਲੀ—ਅਮਰੀਕਾ-ਈਰਾਨ ਦੇ ਵਿਚਕਾਰ ਤਣਾਅ ਦਾ ਅਸਰ ਸੋਮਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਤੇ ਪਇਆ। ਅਮਰੀਕੀ ਹਮਲੇ 'ਚ ਈਰਾਨ ਦੇ ਟਾਪ ਕਮਾਂਡਰ ਦੀ ਮੌਤ ਦੇ ਬਾਅਦ ਤੋਂ ਖਾੜੀ ਖੇਤਰ 'ਚ ਤਣਾਅ ਹੈ। ਇਹ ਕਾਰਨ ਹੈ ਕਿ ਕੱਚੇ ਤੇਲ ਦੇ ਭਾਅ ਤੇਜ਼ੀ ਨਾਲ ਵਧੇ ਹਨ। ਉੱਧਰ ਭਾਰਤ 'ਚ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਪਿਛਲੇ 6 ਦਿਨਾਂ ਤੋਂ ਲਗਾਤਾਰ ਵਧ ਰਹੇ ਹਨ। ਅੱਜ ਪੂਰੇ ਦੇਸ਼ 'ਚ ਪੈਟਰੋਲ 'ਚ ਭਾਅ 5 ਪੈਸੇ ਅਤੇ ਡੀਜ਼ਲ ਦੇ ਭਾਅ 11 ਪੈਸੇ ਵਧ ਗਏ ਹਨ। ਕੱਲ ਪੈਟਰੋਲ ਦੇ ਭਾਅ 15 ਪੈਸੇ ਅਤੇ ਡੀਜ਼ਲ ਦੇ ਭਾਅ 17 ਪੈਸੇ ਵਧ ਗਏ ਸਨ।
ਮੰਗਲਵਾਰ ਭਾਵ ਅੱਜ 7 ਜਨਵਰੀ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪੈਟਰੋਲ ਦੇ ਭਾਅ ਕੱਲ ਦੇ ਮੁਕਾਬਲੇ 5 ਪੈਸੇ ਵਧ ਕੇ 75.74 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਡੀਜ਼ਲ ਦੇ ਭਾਅ ਕੱਲ ਦੇ ਮੁਕਾਬਲੇ 11 ਪੈਸੇ ਵਧ ਕੇ 68.79 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧਾ ਹੋ ਗਿਆ ਹੈ। ਮੁੰਬਈ 'ਚ ਪੈਟਰੋਲ ਦੇ ਭਾਅ 5 ਪੈਸੇ ਵਧ ਕੇ 81.33 ਰੁਪਏ ਪ੍ਰਤੀ ਅਤੇ ਡੀਜ਼ਲ ਦੇ ਭਾਅ 12 ਪੈਸੇ ਵਧ ਕੇ 72.14 ਰੁਪਏ ਪ੍ਰਤੀ ਲੀਟਰ ਹੋ ਗਏ ਹਨ।
ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧਾ ਹੋ ਗਿਆ ਹੈ। ਪੈਟਰੋਲ ਦੀ ਕੀਮਤ 5 ਪੈਸੇ ਵਧ ਕੇ 78.33 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 11 ਪੈਸੇ ਵਧ ਕੇ 71.15 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਵੀ ਪੈਟਰੋਲ-ਡੀਜ਼ਲ ਦੀ ਕੀਮਤ 'ਚ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ 5 ਪੈਸੇ ਵਧ ਕੇ 78.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 11 ਪੈਸੇ ਵਧ ਕੇ 72.69 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।