ਕੌਮਾਂਤਰੀ ਬਾਜ਼ਾਰ ''ਚ ਮੁੱਲ ਵਧਣ ਕਾਰਨ ਪੈਟਰੋਲ, ਡੀਜ਼ਲ ਹੋ ਰਿਹੈ ਮਹਿੰਗਾ : ਪ੍ਰਧਾਨ

Monday, Jun 07, 2021 - 05:46 PM (IST)

ਕੌਮਾਂਤਰੀ ਬਾਜ਼ਾਰ ''ਚ ਮੁੱਲ ਵਧਣ ਕਾਰਨ ਪੈਟਰੋਲ, ਡੀਜ਼ਲ ਹੋ ਰਿਹੈ ਮਹਿੰਗਾ : ਪ੍ਰਧਾਨ

ਅਹਿਮਦਾਬਾਦ- ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਵਿਚਕਾਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਮਹਿੰਗਾ ਹੋਣ ਕਾਰਨ ਇੱਥੇ ਤੇਜ਼ੀ ਆਈ ਹੈ। ਉੱਥੇ ਹੀ, ਜਿੱਥੇ ਮੰਨਿਆ ਜਾ ਰਿਹਾ ਹੈ ਕਿ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਉਣ ਨਾਲ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ, ਪ੍ਰਧਾਨ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਜੀ. ਐੱਸ. ਟੀ. ਪ੍ਰੀਸ਼ਦ ਨੇ ਕਰਨਾ ਹੈ।
 
ਉਨ੍ਹਾਂ ਕਿਹਾ, ''ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਪਿੱਛੇ ਮੁੱਖ ਵਜ੍ਹਾ ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਦਾ 70 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਜਾਣਾ ਹੈ। ਇਸ ਕਾਰਨ ਘਰੇਲੂ ਬਾਜ਼ਾਰ ਵਿਚ ਵੀ ਕੀਮਤਾਂ ਵੱਧ ਗਈਆਂ, ਜਿਸ ਦਾ ਖ਼ਪਤਕਾਰਾਂ 'ਤੇ ਨਕਾਰਾਤਾਮਕ ਅਸਰ ਪਿਆ ਹੈ। ਭਾਰਤ ਆਪਣੀ ਕੁੱਲ ਜ਼ਰੂਰਤ ਦਾ 80 ਫ਼ੀਸਦੀ ਤੇਲ ਦਰਾਮਦ ਕਰਦਾ ਹੈ।''

ਪੈਟਰੋਲੀਅਮ ਮੰਤਰੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵਡੋਦਰਾ ਸਥਿਤ ਪਲਾਂਟ ਦੇ ਵਿਸਥਾਰ ਨੂੰ ਲੈ ਕੇ ਗੁਜਰਾਤ ਸਰਕਾਰ ਤੇ ਆਈ. ਓ. ਸੀ. ਵਿਚਕਾਰ ਆਪਸੀ ਸਹਿਮਤੀ ਦੇ ਮੰਗ ਪੱਤਰ 'ਤੇ ਦਸਤਖ਼ਤ ਮੌਕੇ ਗਾਂਧੀਨਗਰ ਪਹੁੰਚੇ ਸਨ। ਜਨਤਾ ਨੂੰ ਤੇਲ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਪੈਟਰੋਲ, ਡੀਜ਼ਲ ਨੂੰ ਜੀ. ਐੱਸ. ਟੀ. ਵਿਵਸਥਾ ਵਿਚ ਲਿਆਏ ਜਾਣ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਵਿਚਾਰ 'ਤੇ ਸਹਿਮਤ ਹਨ ਪਰ ਇਸ 'ਤੇ ਫ਼ੈਸਲਾ ਜੀ. ਐੱਸ. ਟੀ. ਪ੍ਰੀਸ਼ਦ ਨੇ ਕਰਨਾ ਹੈ। ਗੌਰਤਲਬ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਵਿਚ ਸਾਰੇ ਰਾਜਾਂ ਦੇ ਵਿੱਤੀ ਮੰਤਰੀ ਸ਼ਾਮਲ ਹਨ। ਪੈਟਰੋਲ, ਡੀਜ਼ਲ ਕੀਮਤਾਂ ਵਿਚ ਆਏ ਦਿਨ ਹੋ ਰਹੇ ਵਾਧੇ ਕਾਰਨ ਪੈਟਰੋਲ ਕਈ ਸ਼ਹਿਰਾਂ ਵਿਚ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਪਹੁੰਚ ਗਿਆ ਹੈ। ਓਧਰ, ਇਨ੍ਹਾਂ ਨੂੰ ਜੀ. ਐੱਸ. ਟੀ. ਵਿਚ ਸ਼ਾਮਲ ਕਰਨ ਦੀ ਮੰਗ ਵੀ ਲਗਾਤਾਰ ਉੱਠ ਰਹੀ ਹੈ ਪਰ ਰਾਜਾਂ ਨੂੰ ਮਾਲੀਏ ਵਿਚ ਨੁਕਸਾਨ ਦੇ ਡਰੋਂ ਇਸ 'ਤੇ ਸਹਿਮਤੀ ਬਣਾਉਣਾ ਮੁਸ਼ਕਲ ਹੋਵੇਗਾ।


author

Sanjeev

Content Editor

Related News