ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ''ਚ ਪਹਿਲੀ ਵਾਰ ਆਇਆ ਇੰਨਾ ਉਛਾਲ, ਜਾਣੋ ਕੀਮਤਾਂ

09/18/2019 11:55:54 AM

ਨਵੀਂ ਦਿੱਲੀ—ਦਿੱਗਜ ਆਇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਦੇ ਖੂਹਾਂ 'ਤੇ ਡਰੋਨ ਹਮਲੇ ਦਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਦਿਸ ਰਿਹਾ ਹੈ। ਹਮਲੇ ਦੇ ਬਾਅਦ ਸੰਸਾਰਕ ਤੇਲ ਸਪਲਾਈ 'ਚ ਗਿਰਾਵਟ ਆਉਣ ਨਾਲ ਕਰੂਡ ਆਇਲ ਦੀ ਕੀਮਤ 'ਚ ਕਾਫੀ ਵਾਧਾ ਦੇਖਿਆ ਗਿਆ ਸੀ। ਕਰੂਡ ਆਇਲ ਦੀ ਕੀਮਤ ਵਧ ਜਾਣ ਦਾ ਅਸਰ ਹੁਣ ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ। ਹਾਲਾਂਕਿ ਜਲਦ ਹੀ ਸੰਸਾਰਕ ਤੇਲ ਸਪਲਾਈ ਦੇ ਪਟਰੀ 'ਤੇ ਆਉਣ ਦੇ ਸੰਕੇਤਾਂ ਨਾਲ ਕਰੂਡ ਆਇਲ ਦੀ ਕੀਮਤ ਹੁਣ ਥੋੜੀ ਘੱਟ ਹੋਈ ਹੈ।
ਉੱਧਰ ਹਫਤੇ ਦੇ ਤੀਜੇ ਦਿਨ ਅੱਜ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅਰਥਾਤ ਤੁਹਾਨੂੰ ਅੱਜ ਪੈਟਰੋਲ ਅਤੇ ਡੀਜ਼ਲ ਖਰੀਦਣ ਲਈ ਵਧੀਆਂ ਹੋਈਆਂ ਕੀਮਤਾਂ ਚੁਕਾਉਣੀਆਂ ਹੋਣਗੀਆਂ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਕਿਸ ਕੀਮਤ ਤੇ ਵਿਕ ਰਿਹਾ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 25 ਪੈਸੇ ਦੀ ਭਾਰੀ ਤੇਜ਼ੀ ਦੇ ਨਾਲ 72.42 ਰੁਪਏ ਪ੍ਰਤੀ ਲੀਟਰ 'ਤੇ ਡੀਜ਼ਲ 24 ਪੈਸੇ ਦੇ ਭਾਰੀ ਵਾਧੇ ਨਾਲ 65.82 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇਥੇ ਅੱਜ ਪੈਟਰੋਲ 25 ਪੈਸੇ ਦੇ ਵਾਧੇ ਨਾਲ 75.14 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 24 ਪੈਸੇ ਦੇ ਵਾਧੇ ਨਾਲ 68.23 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਮਾਇਆਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ 25 ਪੈਸੇ ਦੇ ਭਾਰੀ ਵਾਧੇ ਨਾਲ 78.10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 24 ਪੈਸੇ ਦੇ ਵਾਧੇ ਨਾਲ 69.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਧਰ ਚੇਨਈ 'ਚ ਪੈਟਰੋਲ 27 ਪੈਸੇ ਦੇ ਵਾਧੇ ਨਾਲ 75.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 26 ਪੈਸੇ ਦੇ ਵਾਧੇ ਨਾਲ 69.57 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


Aarti dhillon

Content Editor

Related News