ਸਸਤਾ ਹੋਇਆ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ''ਚ ਨਹੀਂ ਹੋਇਆ ਬਦਲਾਅ
Thursday, Aug 01, 2019 - 09:57 AM (IST)

ਨਵੀਂ ਦਿੱਲੀ—ਅਗਸਤ ਮਹੀਨੇ ਦੇ ਪਹਿਲੇ ਦਿਨ ਬਾਜ਼ਾਰ 'ਚ ਪੈਟਰੋਲ ਦੀ ਕੀਮਤ 'ਚ ਰਾਹਤ ਮਿਲੀ ਹੈ। ਬੁੱਧਵਾਰ ਨੂੰ ਯਥਾਵਤ ਰਹਿਣ ਦੇ ਬਾਅਦ ਅੱਜ ਪੈਟਰੋਲ ਦੀ ਕੀਮਤ ਫਿਰ ਘਟ ਹੋਈ ਹੈ ਉੱਧਰ ਡੀਜ਼ਲ ਦੀ ਕੀਮਤ 'ਚ ਫਿਰ ਕੋਈ ਬਦਲਾਅ ਨਹੀਂ ਆਇਆ ਹੈ। ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਆਇਆ ਸੀ। ਅੱਜ ਪੈਟਰੋਲ 6 ਪੈਸੇ ਸਸਤਾ ਹੋਇਆ ਹੈ।
ਅੱਜ ਕੀਮਤਾਂ 'ਚ ਆਏ ਬਦਲਾਅ ਦੇ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 72.80 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 66.00 ਰੁਪਏ ਲੀਟਰ ਮਿਲ ਰਿਹਾ ਹੈ। ਇੰਦੌਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ 78.07 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ ਦੀ ਕੀਮਤ 69.46 ਰੁਪਏ ਲੀਟਰ ਹੈ। ਇਸ ਤਰ੍ਹਾਂ ਰਾਇਪੁਰ 'ਚ ਪੈਟਰੋਲ 71.30 ਰੁਪਏ ਲੀਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 69.33 ਰੁਪਏ ਲੀਟਰ ਹੈ।
ਮੁੰਬਈ 'ਚ ਪੈਟਰੋਲ 78.42 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 69.17 ਰੁਪਏ ਲੀਟਰ ਮਿਲ ਰਿਹਾ ਹੈ। ਚੇਨਈ 'ਚ ਪੈਟਰੋਲ 75.60 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 69.71 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 75.44 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 68.19 ਰੁਪਏ ਲੀਟਰ ਵਿਕ ਰਿਹਾ ਹੈ।
ਦੱਸ ਦੇਈਏ ਕਿ 25 ਜੁਲਾਈ ਦੇ ਬਾਅਦ ਪੈਟਰੋਲ ਦੀ ਕੀਮਤ 59 ਪੈਸੇ ਘਟ ਹੋਈ ਹੈ ਉੱਧਰ ਡੀਜ਼ਲ ਦੀ ਕੀਮਤ 24 ਪੈਸੇ ਘਟ ਹੋਈ ਸੀ ਜਿਸ ਦੇ ਬਾਅਦ ਬੁੱਧਵਾਰ ਨੂੰ ਦੋਵਾਂ ਦੀਆਂ ਹੀ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਸੀ।
ਵਰਣਨਯੋਗ ਹੈ ਕਿ ਜੁਲਾਈ ਮਹੀਨੇ 'ਚ ਪੈਟਰੋਲ ਦੀ ਕੀਮਤ 'ਚ 2.44 ਪੈਸੇ ਤੱਕ ਦਾ ਵਾਧਾ ਦਰਜ ਹੋਇਆ ਹੈ ਜਦੋਂਕਿ ਡੀਜ਼ਲ ਦੀ ਕੀਮਤ ਡੇਢ ਰੁਪਏ ਤੱਕ ਵਧੀ ਹੈ। ਸਭ ਤੋਂ ਜ਼ਿਆਦਾ ਵਾਧਾ 5 ਜੁਲਾਈ ਨੂੰ ਪੇਸ਼ ਹੋਏ ਆਮ ਬਜਟ ਦੇ ਬਾਅਦ ਆਇਆ ਸੀ। ਹਾਲਾਂਕਿ ਇਸ ਦੇ ਬਾਅਦ ਡੀਜ਼ਲ ਦੀ ਕੀਮਤ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਇਆ।