ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਵਾਧਾ ਜਾਰੀ, ਇੱਥੇ ਜਾਣੋ ਆਪਣੇ ਸ਼ਹਿਰ ''ਚ ਤੇਲ ਦੇ ਭਾਅ

Friday, Jun 19, 2020 - 09:15 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਵਾਧਾ ਜਾਰੀ, ਇੱਥੇ ਜਾਣੋ ਆਪਣੇ ਸ਼ਹਿਰ ''ਚ ਤੇਲ ਦੇ ਭਾਅ

ਨਵੀਂ ਦਿੱਲੀ (ਵਾਰਤਾ) : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਲਗਾਤਾਰ 13ਵੇਂ ਦਿਨ ਵੱਧਦੇ ਹੋਏ ਸ਼ੁੱਕਰਵਾਰ ਨੂੰ 78 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦਾ ਮੁੱਲ 77 ਰੁਪਏ ਪ੍ਰਤੀ ਲਿਟਰ ਦੇ ਪਾਰ ਨਿਕਲ ਗਿਆ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 7 ਜੂਨ ਤੋਂ ਲਗਾਤਾਰ ਵੱਧ ਰਹੇ ਹਨ। ਇਨ੍ਹਾਂ 13 ਦਿਨਾਂ ਵਿਚ ਪੈਟਰੋਲ 7.11 ਰੁਪਏ ਯਾਨੀ 9.98 ਫ਼ੀਸਦੀ ਅਤੇ ਡੀਜ਼ਲ 7.67 ਰੁਪਏ ਯਾਨੀ 11.05 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਸ਼ੁੱਕਰਵਾਰ ਨੂੰ 56 ਪੈਸੇ ਵੱਧਕੇ 78.37 ਰੁਪਏ ਪ੍ਰਤੀ ਲਿਟਰ ਹੋ ਗਈ ਜੋ 07 ਨਵੰਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦੇ ਮੁੱਲ ਵਿਚ 63 ਪੈਸੇ ਦੀ ਵਾਧੇ ਦੇ ਨਾਲ ਇਹ ਪਹਿਲੀ ਵਾਰ 77 ਰੁਪਏ ਦੇ ਪਾਰ 77.06 ਰੁਪਏ ਪ੍ਰਤੀ ਲਿਟਰ ਵਿਕਿਆ।

ਸ਼ਹਿਰ ਦਾ ਨਾਂ ਪੈਟਰੋਲ/ਰੁਪਏ ਲਿਟਰ ਡੀਜ਼ਲ/ਰੁਪਏ ਲਿਟਰ
ਦਿੱਲੀ 78.37 77.06
ਮੁੰਬਈ 85.21 75.53
ਚੇਨੱਈ 81.22 74.77
ਕੋਲਕਾਤਾ 80.13 72.53
ਨੋਇਡਾ 79.50 68.86
ਰਾਂਚੀ 78.72 73.27
ਬੈਂਗਲੁਰੂ 80.91 73.28
ਪਟਨਾ 81.73 74.74
ਚੰਡੀਗੜ੍ਹ  75.44 68.88
ਲਖਨਊ 79.40 69.78

 

ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।


author

cherry

Content Editor

Related News