ਪੈਟਰੋਲ-ਡੀਜ਼ਲ ਤੇ ਸਿਲੰਡਰ ਦੀਆਂ ਕੀਮਤਾਂ ਮਗਰੋਂ ਹੁਣ ਗੰਢੇ ਲਿਆਉਣਗੇ ਲੋਕਾਂ ਦੀਆਂ ਅੱਖਾਂ ’ਚੋਂ ਹੰਝੂ
Saturday, Feb 20, 2021 - 05:34 PM (IST)
ਨਵੀਂ ਦਿੱਲੀ– ਪੈਟਰੋਲ-ਡੀਜ਼ਲ ਅਤੇ ਐੱਲ. ਪੀ. ਜੀ. ਦੀਆਂ ਵਧਦੀਆਂ ਕੀਮਤਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ, ਇਸ ਦਰਮਿਆਨ ਹੁਣ ਗੰਢੇ ਮੁੜ ਰੁਆਉਣ ਲੱਗੇ ਹਨ। ਪਿਛਲੇ ਇਕ ਮਹੀਨੇ ’ਚ ਗੰਢਿਆਂ ਦੀਆਂ ਪ੍ਰਚੂਨ ਕੀਮਤਾਂ 40 ਤੋਂ ਵਧ ਕੇ 46 ਰੁਪਏ ਹੋ ਗਈਆਂ। ਦੋ ਮਹੀਨੇ ਪਹਿਲਾਂ 20 ਰੁਪਏ ਪ੍ਰਤੀ ਕਿਲੋ ਦੇ ਲਗਭਗ ਵਿਕਣ ਵਾਲੇ ਗੰਢੇ ਹੁਣ ਲਗਭਗ ਢਾਈ ਗੁਣਾ ਮਹਿੰਗੇ ਹੋ ਚੁੱਕੇ ਹਨ।
ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 19 ਜਨਵਰੀ ਨੂੰ ਹੋਲਸੇਲ ’ਚ ਗੰਢਿਆਂ ਦੀ ਔਸਤ ਕੀਮਤ 3352.84 ਰੁਪਏ ਪ੍ਰਤੀ ਕੁਇੰਟਲ ਸੀ, ਉਥੇ ਹੀ 19 ਫਰਵਰੀ ਨੂੰ ਇਹ 3846.41 ਰੁਪਏ ਹੋ ਗਈ। ਉਥੇ ਹੀ ਜੇ ਨਾਸਿਕ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਗੰਢਿਆਂ ਦੀ ਮੰਡੀ ਦੀ ਗੱਲ ਕਰੀਏ ਤਾਂ ਲਾਸਲਗਾਂਵ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ’ਚ ਅੱਜ ਯਾਨੀ 20 ਫਰਵਰੀ ਨੂੰ ਪਿਆਜ਼ ਵੱਧ ਤੋਂ ਵੱਧ 4200 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕਿਆ। ਐੱਨ. ਸੀ. ਆਰ. ’ਚ ਇਕ ਵਾਰ ਮੁੜ ਸਬਜ਼ੀ ਦੇ ਰੇਟਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ ਅਤੇ ਸੋਨੀਪਤ ’ਚ ਪਿਆਜ਼ ਸਮੇਤ ਕਈ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ
ਕੀਮਤ ਵਧਣ ਦਾ ਕਾਰਣ
ਮੀਂਹ ਕਾਰਣ ਗੰਢਿਆਂ ਦੀ ਆਮਦ ਪ੍ਰਭਾਵਿਤ ਹੋਈ ਹੈ, ਜਿਸ ਨਾਲ ਇਸ ਦੇ ਰੇਟ ਵਧੇ ਹਨ। ਪ੍ਰਚੂਨ ਭਾਅ ਦੀ ਗੱਲ ਕਰੀਏ ਤਾਂ 19 ਫਰਵਰੀ ਨੂੰ ਗੰਢਾ 50 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵਿਕਿਆ, ਜਦੋਂਕਿ ਇਕ ਮਹੀਨਾ ਪਹਿਲਾਂ ਹੀ 19 ਜਨਵਰੀ ਨੂੰ ਗੰਢੇ 36 ਰੁਪਏ ਪ੍ਰਤੀ ਕਿਲੋਮ੍ਰਾਮ ਦੇ ਭਾਅ ‘ਤੇ ਵਿਕ ਰਹੇ ਸਨ।
ਇਹ ਵੀ ਪੜ੍ਹੋ: ਅਰਜੁਨ ਤੇਂਦੁਲਕਰ ਦੇ IPL ’ਚ ਚੁਣੇ ਜਾਣ ’ਤੇ ਉਠੇ ਸਵਾਲ, ਭੈਣ ਸਾਰਾ ਨੇ ਇੰਝ ਦਿੱਤਾ ਜਵਾਬ
ਅਗਲੇ ਮਹੀਨੇ ਤੋਂ ਗੰਢਿਆਂ ’ਚ ਆਵੇਗੀ ਨਰਮੀ
ਮੰਡੀ ’ਚ ਨਵੇਂ ਗੰਢਿਆਂ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਹਾਲੇ ਇਸ ਦੀ ਮਾਤਰਾ ਬਹੁਤ ਘੱਟ ਹੈ। ਜਾਣਕਾਰਾਂ ਮੁਤਾਬਕ ਅਗਲੇ ਮਹੀਨੇ ਯਾਨੀ ਮਾਰਚ ਤੋਂ ਇਸ ਦੀ ਆਮਦ ਲੋੜੀਂਦੀ ਹੋ ਜਾਏਗੀ ਅਤੇ ਉਦੋਂ ਇਸ ਦੇ ਭਾਅ ’ਚ ਨਰਮੀ ਦੀ ਉਮੀਦ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ 19 ਫਰਵਰੀ 2021 ਨੂੰ ਗੰਢਿਆਂ ਦਾ ਪ੍ਰਚੂਨ ਭਾਅ ਦਿੱਲੀ ’ਚ 50 ਰੁਪਏ ਸਨ ਜਦੋਂ ਕਿ ਇਕ ਸਾਲ ਪਹਿਲਾਂ 19 ਫਰਵਰੀ 2020 ਨੂੰ 40 ਰੁਪਏ ਸਨ।
ਇਹ ਵੀ ਪੜ੍ਹੋ: ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਦਿੱਲੀ ਹਵਾਈਅੱਡੇ ’ਤੇ ਬਦਸਲੂਕੀ, ਮਾਮਲੇ 'ਚ ਖੇਡ ਮੰਤਰੀ ਨੂੰ ਦੇਣਾ ਪਿਆ ਦਖ਼ਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।