​​​​​​​ਹੈਕਰਸ ਨੇ ਚੋਰੀ ਕੀਤੀ 5.7 ਕਰੋੜ ਉਬਰ ਯੂਜ਼ਰਸ ਦੀ ਪਰਸਨਲ ਡਿਟੇਲਸ

11/23/2017 2:21:48 AM

ਜਲੰਧਰ—ਐਪ 'ਤੇ ਟੈਕਸੀ ਬੁਕਿੰਗ ਦੀ ਸੇਵਾ ਦੇਣ ਵਾਲੀ ਕੰਪਨੀ ਉਬਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ 2016 'ਚ ਹੈਕਰਾਂ ਨੇ ਉਸ ਦੇ ਪਲੇਟਫਾਰਮ ਨਾਲ ਜੁੜੇ 5.7 ਕਰੋੜ ਯੂਜ਼ਰਸ ਅਤੇ ਡਰਾਈਵਰਾਂ ਦਾ ਨਿਜੀ ਡਾਟਾ ਚੋਰੀ ਕੀਤਾ ਸੀ। ਇਕ ਸਾਲ ਤੋਂ ਲੁਕੀ ਇਸ ਗੱਲ ਲਈ ਉਬਰ ਨੇ ਹੈਕਰਾਂ ਤੋਂ ਡਾਟਾ ਮਿਟਾਉਣ ਲਈ ਇਕ ਲੱਖ ਡਾਲਰ ਦਾ ਭੁਗਤਾਨ ਕੀਤਾ ਹੈ। ਖਬਰ ਮੁਤਾਬਕ ਕੰਪਨੀ ਦੇ ਮੁੱਖ ਕਰਮਚਾਰੀ ਅਧਿਕਾਰੀ ਦਾਰਾ ਖੋਸਰੋਵਸ਼ਹੀ ਨੇ ਇਕ ਬਿਆਨ 'ਚ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਣਾ ਚਾਹੀਦੀ ਸੀ ਅਤੇ ਮੈਂ ਇਸ ਦੇ ਲਈ ਕੋਈ ਬਹਾਨਾ ਨਹੀਂ ਬਣਾਵਾਂਗਾ। ਖੋਸਰੋਵਸ਼ਹੀ ਮੁਤਾਬਕ ਉਬਰ ਨੇ ਸੂਚਨਾ ਸੁਰੱਖਿਆ ਦਲ ਦੇ ਦੋ ਮੈਂਬਰ ਨੂੰ ਕਲ ਹੀ ਕੰਪਨੀ ਤੋਂ ਕੱਢ ਦਿੱਤਾ ਹੈ।
ਇੰਨਾਂ ਦੋਵਾਂ ਨੇ ਸਮੇਂ 'ਤੇ ਯੂਜ਼ਰਸ ਨੂੰ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਨੂੰ ਹਾਲ ਹੀ 'ਚ ਕੇਵਲ ਇੰਨ ਪਤਾ ਚੱਲਿਆ ਹੈ ਕਿ ਕਿਸੇ ਬਾਹਰੀ ਵਿਅਕਤੀ ਨੇ ਕੰਪਨੀ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਕਲਾਓਡ ਸਰਵਰ 'ਚ ਸਨ੍ਹ ਲਗਾ ਕੇ ਵੱਡੀ ਮਾਤਰਾ 'ਚ ਡਾਟਾ ਡਾਊਨਲੋਡ ਕਰ ਲਿਆ। ਉਬਰ ਮੁਤਾਬਕ ਚੋਰੀ ਕੀਤੀ ਗਈ ਸੂਚਨਾ 'ਚ ਯੂਜ਼ਰਸ ਦੇ ਨਾਂ, ਈ-ਮੇਲ ਆਈ.ਡੀ., ਮੋਬਾਇਲ ਨੰਬਰ ਅਤੇ ਕਰੀਬ 6,00,000 ਡਰਾਈਵਰਾਂ ਦਾ ਨਾਂ ਅਤੇ ਉਨ੍ਹਾਂ ਦੇ ਲਾਇਸੰਸ ਨੰਬਰ ਚੋਰੀ ਕੀਤੇ ਗਏ ਹਨ। ਇਸ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਹੈਕਰਾਂ ਤੋਂ ਡਾਟਾ ਨਸ਼ਟ ਕਰਵਾਉਣ ਲਈ ਉਬਰ ਨੇ ਇਕ ਲੱਖ ਡਾਲਰ (6478500.77)  ਦਾ ਭੁਗਤਾਨ ਕੀਤਾ ਹੈ। ਇਸ ਸੰਬਧ 'ਚ ਯੂਜ਼ਰਸ ਅਤੇ ਡਰਾਈਵਰਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਦਾ ਡਾਟਾ ਖਤਰੇ 'ਚ ਹੈ।


Related News