ਭੀਮ ਦਾ ਕੌਮਾਂਤਰੀ ਪੱਧਰ ''ਤੇ ਪਹਿਲੀ ਵਾਰ ਸਿੰਗਾਪੁਰ ''ਚ ''ਪ੍ਰਦਰਸ਼ਨ''

Wednesday, Nov 13, 2019 - 04:19 PM (IST)

ਭੀਮ ਦਾ ਕੌਮਾਂਤਰੀ ਪੱਧਰ ''ਤੇ ਪਹਿਲੀ ਵਾਰ ਸਿੰਗਾਪੁਰ ''ਚ ''ਪ੍ਰਦਰਸ਼ਨ''

ਸਿੰਗਾਪੁਰ—ਭੁਗਤਾਨ ਸੁਵਿਧਾ ਉਪਲੱਬਧ ਕਰਵਾਉਣ ਵਾਲੇ ਮੰਚ ਭੀਮ ਯੂ.ਪੀ.ਆਈ. ਦੀ ਕਿਊ.ਆਰ. ਆਧਾਰਿਤ ਭੁਗਤਾਨ ਵਿਵਸਥਾ ਦਾ ਬੁੱਧਵਾਰ ਨੂੰ ਸਿੰਗਾਪੁਰ 'ਚ ਪਾਇਲਟ ਆਧਾਰ 'ਤੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। 'ਸਿੰਗਾਪੁਰ ਫਿਨਟੇਕ ਫੈਸਟੀਵਲ' 2019 'ਚ ਇਕ ਮਰਚੇਟ ਟਰਮੀਨਲ 'ਤੇ ਲੈਣ-ਦੇਣ ਦੇ ਰਾਹੀਂ ਭੀਮ ਯੂ.ਪੀ.ਆਈ. ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਇਸ ਮਹਾ ਉਤਸਵ ਦੇ ਦੌਰਾਨ ਜਾਰੀ ਰਹੇਗਾ ਅਤੇ 15 ਨਵੰਬਰ ਨੂੰ ਬੰਦ ਹੋਵੇਗਾ।
ਕਿਊ.ਆਰ. ਆਧਾਰਿਤ ਪ੍ਰਣਾਲੀ ਦੇ ਰਾਹੀਂ ਭੀਮ ਐਪ ਦੇ ਨਾਲ ਕੋਈ ਵੀ ਨੇਟਸ ਟਰਮੀਨਲ 'ਤੇ ਐੱਸ.ਜੀ.ਕਿਊ.ਆਰ. ਕੋਡ ਨੂੰ ਸਕੈਨ ਕਰਕੇ ਸਿੰਗਾਪੁਰ 'ਚ ਭੁਗਤਾਨ ਕਰ ਸਕਦਾ ਹੈ। ਸਿੰਗਾਪੁਰ 'ਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਕਿਹਾ ਕਿ ਇਹ ਪਹਿਲਾਂ ਮੌਕਾ ਹੈ ਜਦੋਂਕਿ ਭੀਮ ਅਤੇ ਕੌਮਾਂਤਰੀ ਹੋਇਆ ਹੈ। ਉਨ੍ਹਾਂ ਨੇ ਭੀਮ ਐਪ ਦੇ 'ਲਾਈਵ ਡੈਮੋ' ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰਾਜੈਕਟ ਦਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਅਤੇ ਸਿੰਗਾਪੁਰ ਦੇ ਨੈੱਟਵਰਕ ਫਾਰ ਇਲੈਕਟ੍ਰੋਨਿਕ ਟਰਾਂਸਫਰਸ (ਨੇਟਸ) ਨੇ ਸੰਯੁਕਤ ਰੂਪ ਨਾਲ ਵਿਕਾਸ ਕੀਤਾ ਹੈ। ਹਾਈ ਕਮਿਸ਼ਨਰ ਨੇ ਕਿਹਾ ਕਿ ਇਸ ਨੂੰ ਇਥੇ ਫਰਵਰੀ 2020 ਤੱਕ ਸ਼ੁਰੂ ਕਰਨ ਦਾ ਟੀਚਾ ਹੈ।
ਹਾਈ ਕਮਿਸ਼ਨਰ ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਫਰਵਰੀ 2020 ਤੱਕ ਸਾਰੇ ਰੂਪੇ ਕਾਰਡ (ਘਰੇਲੂ ਸਮੇਤ) ਸਿੰਗਾਪੁਰ 'ਚ ਸਵੀਕਾਰ ਕੀਤੇ ਜਾਣਗੇ। ਇਹ ਵਿੱਤੀ ਪ੍ਰੋਯਗਿਕੀ ਦੇ ਖੇਤਰ 'ਚ ਭਾਰਤ ਅਤੇ ਸਿੰਗਾਪੁਰ ਦੇ ਵਿਚਾਰ ਸਹਿਯੋਗ ਦੀ ਇਕ ਹੋਰ ਉਪਲੱਬਧੀ ਹੈ। ਇਸ ਤੋਂ ਪਹਿਲਾਂ ਇਥੇ ਰੂਪੇ ਇੰਟਰਨੈਸ਼ਨਲ ਕਾਰਡ ਜਾਰੀ ਕੀਤਾ ਗਿਆ ਸੀ। ਮਈ 2018 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਐੱਸ.ਬੀ.ਆਈ. ਦੀ ਯੂ.ਪੀ.ਆਈ. ਆਧਾਰਿਤ ਧਨ ਟਰਾਂਸਫਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।


author

Aarti dhillon

Content Editor

Related News