ਪੈਪਸਿਕੋ ਨੂੰ ਭਾਰਤ ’ਚ ਤੇਜ਼ੀ ਦੀ ਉਮੀਦ, ਉੱਤਰ ਪ੍ਰਦੇਸ਼ ਸਥਿਤ ਪਲਾਂਟ ’ਚ ਨਿਵੇਸ਼ ਵਧਾਇਆ
Sunday, Oct 11, 2020 - 09:28 PM (IST)
ਨਵੀਂ ਦਿੱਲੀ, (ਭਾਸ਼ਾ)-ਖੁਰਾਕੀ ਅਤੇ ਪੇਅ ਖੇਤਰ ਦੀ ਪ੍ਰਮੁੱਖ ਕੰਪਨੀ ਪੈਪਸਿਕੋ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਥੋੜ੍ਹੇ ਸਮੇਂ ਲਈ ਕੁੱਝ ਰੁਕਾਵਟਾਂ ਆ ਸਕਦੀਆਂ ਹਨ ਪਰ ਉਹ ਭਾਰਤੀ ਬਾਜ਼ਾਰ ਦੇ ਭਵਿੱਖ ਨੂੰ ਲੈ ਕੇ ਬਹੁਤ ਜ਼ਿਆਦਾ ‘ਆਪਟੀਮਿਸਟ’ ਹੈ।
ਪੈਪਸਿਕੋ ਇੰਡੀਆ ਦੇ ਪ੍ਰਧਾਨ ਅਹਿਮਦ ਅਲਸ਼ੇਖ ਨੇ ਕਿਹਾ ਕਿ ਕੰਪਨੀ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਉੱਤਰ ਪ੍ਰਦੇਸ਼ ਸਥਿਤ ਆਪਣੇ ਨਵੇਂ ਸਨੈਕਸ ਪਲਾਂਟ ’ਚ ਨਿਵੇਸ਼ ਵਧਾ ਕੇ 814 ਕਰੋੜ ਰੁਪਏ ਕਰ ਰਹੀ ਹੈ। ਕੰਪਨੀ ਭਾਰਤ ’ਚ ਆਪਣੇ ਸਨੈਕਸ ਪੇਸ਼ੇ ਨੂੰ ਦੁੱਗਣਾ ਕਰਨ ਲਈ ਵਚਨਬੱਧ ਹੈ ਅਤੇ ਪੱਛਮ ਬੰਗਾਲ ਅਤੇ ਮਹਾਰਾਸ਼ਟਰ ਸਥਿਤ ਖੁਰਾਕੀ ਪਲਾਂਟਾਂ ਦੀ ਸਮਰੱਥਾ ਵੀ ਵਧਾ ਰਹੀ ਹੈ। ਇਸ ਤੋਂ ਇਲਾਵਾ ਅਸਮ ’ਚ ਇਕ ਪਲਾਂਟ ਸਥਾਪਤ ਕਰਨ ਦਾ ਪ੍ਰਸਤਾਵ ਹੈ।