ਸਰਵੇ 'ਚ ਖ਼ੁਲਾਸਾ: ਬਿਨਾਂ ਵਰਤੋਂ ਕੀਤਿਆਂ ਲੋਕ ਘਰਾਂ 'ਚੋਂ ਬਾਹਰ ਸੁੱਟ ਦਿੰਦੇ ਨੇ 70 ਫ਼ੀਸਦੀ ਦਵਾਈਆਂ

Tuesday, Jun 13, 2023 - 03:47 PM (IST)

ਸਰਵੇ 'ਚ ਖ਼ੁਲਾਸਾ: ਬਿਨਾਂ ਵਰਤੋਂ ਕੀਤਿਆਂ ਲੋਕ ਘਰਾਂ 'ਚੋਂ ਬਾਹਰ ਸੁੱਟ ਦਿੰਦੇ ਨੇ 70 ਫ਼ੀਸਦੀ ਦਵਾਈਆਂ

ਨਵੀਂ ਦਿੱਲੀ - ਪਰਿਵਾਰ ਵਿੱਚ ਜੇਕਰ ਕੋਈ ਵੀ ਬੀਮਾਰ ਹੋਵੇ ਤਾਂ ਉਸ ਨੂੰ ਦਵਾਈ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਦਵਾਈਆਂ ਲੈਣ ਲਈ ਬਾਜ਼ਾਰ ਜਾਣ ਦੀ ਲੋੜ ਨਹੀਂ, ਤੁਸੀਂ ਘਰ ਬੈਠੇ ਆਨਲਾਈਨ ਦਵਾਈਆਂ ਮੰਗਵਾ ਸਕਦੇ ਹੋ। ਕਈ ਵਾਰ ਦਵਾਈ ਖ਼ਤਮ ਹੋਣ ਤੋਂ ਪਹਿਲਾਂ ਅਸੀਂ ਠੀਕ ਹੋ ਜਾਂਦੇ ਹਾਂ ਅਤੇ ਬਾਕੀ ਦਵਾਈ ਨੂੰ ਸੁੱਟ ਦਿੰਦੇ ਹਾਂ। ਅਜਿਹਾ ਕਈ ਪਰਿਵਾਰ ਕਰਦੇ ਹਨ। ਸੁੱਟਣ ਵਾਲੀਆਂ ਦਵਾਈਆਂ ਦੇ ਕੀਤੇ ਇਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ 3 ਸਾਲਾਂ ਵਿੱਚ ਖਰੀਦੀਆਂ ਗਈਆਂ ਦਵਾਈਆਂ ਵਿੱਚੋਂ 70% ਬਿਨਾਂ ਕਿਸੇ ਵਰਤੋਂ ਦੇ ਸੁੱਟ ਦਿੱਤੀਆਂ ਗਈਆਂ ਸਨ ਅਤੇ ਇਹ 4 ਵਿੱਚੋਂ 3 ਘਰਾਂ ਵਿੱਚ ਪਾਇਆ ਗਿਆ ਸੀ।

ਇਹ ਵੀ ਪੜ੍ਹੋ : ਵਿਦੇਸ਼ਾਂ ਤੱਕ ਪਹੁੰਚੇਗੀ ਅੰਮ੍ਰਿਤਸਰ ਦੀ ਬਾਸਮਤੀ ਦੀ ਮਹਿਕ, 80 ਪਿੰਡਾਂ ਦੇ ਕਿਸਾਨਾਂ ਨੇ ਲਿਆ ਵੱਡਾ ਅਹਿਦ

ਸੂਤਰਾਂ ਅਨੁਸਾਰ ਦਵਾਈਆਂ ਨੂੰ ਲੈ ਕੇ ਕੀਤੇ ਗਏ ਇਕ ਸਰਵੇ ਅਨੁਸਾਰ ਲੋਕ ਬੀਮਾਰ ਹੋਣ 'ਤੇ ਜਿਹੜੀਆਂ ਦਵਾਈਆਂ ਖਰੀਦਦੇ ਹਨ, ਠੀਕ ਹੋਣ 'ਤੇ ਉਹਨਾਂ 'ਚੋਂ 10 ਤੋਂ 70 ਫ਼ੀਸਦੀ ਦਵਾਈਆਂ ਸੁੱਟ ਦਿੰਦੇ ਹਨ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਜੋ ਦਵਾਈਆਂ ਖਰੀਦਦੇ ਹਨ, ਉਨ੍ਹਾਂ 'ਚੋਂ ਕਾਫ਼ੀ ਦਵਾਈਆਂ ਬਚ ਜਾਂਦੀਆਂ ਹਨ, ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਇਸੇ ਲਈ ਉਹ 50 ਤੋਂ 70 ਫ਼ੀਸਦੀ ਦਵਾਈਆਂ ਸੁੱਟ ਦਿੰਦੇ ਹਨ। ਸਰਵੇ 'ਚ ਸ਼ਾਮਲ 50 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਕੈਮਿਸਟ ਮਰੀਜ਼ ਨੂੰ ਜ਼ਰੂਰਤ ਤੋਂ ਜ਼ਿਆਦਾ ਦਵਾਈ ਦਿੰਦੇ ਹਨ, ਜਿਸ ਦੀ ਵਰਤੋਂ ਨਹੀਂ ਹੁੰਦੀ।

ਇਹ ਵੀ ਪੜ੍ਹੋ : ਅਮਰੀਕਾ ’ਚ ਮੰਦੀ ਦਾ ਕਹਿਰ! 2 ਮਹੀਨਿਆਂ ’ਚ ਕਰੀਬ ਡੇਢ ਲੱਖ ਲੋਕ ਹੋਏ ਬੇਰੁਜ਼ਗਾਰ

ਦੱਸ ਦੇਈਏ ਕਿ ਦਵਾਈਆਂ ਦੇ ਕੀਤੇ ਸਰਵੇ ਵਿੱਚ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਬੀਮਾਰ ਹੋਣ ਤੋਂ ਬਾਅਦ ਜਦੋਂ ਉਹ ਸਿਹਤਮੰਦ ਹੋ ਜਾਂਦੇ ਹਨ ਤਾਂ ਉਹ ਡਾਕਟਰ ਦੁਆਰਾ ਦੱਸੇ ਸਮੇਂ ਤੋਂ ਪਹਿਲਾਂ ਹੀ ਦਵਾਈ ਲੈਣੀ ਬੰਦ ਕਰ ਦਿੰਦੇ ਹਨ। ਡਾਕਟਰ ਦੀ ਬਚੀ ਹੋਈ ਦਵਾਈ ਨੂੰ ਉਹ ਸੁੱਟ ਦਿੰਦੇ ਹਨ। ਇਸ ਮਾਮਲੇ ਨੂੰ ਲੈ ਕੇ ਖਪਤਕਾਰ ਮਾਮਲਿਆਂ ਦਾ ਮੰਤਰਾਲਾ ਇਕ ਖ਼ਾਸ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰਾਲਾ ਚਾਹੁੰਦਾ ਹੈ ਕਿ ਲੋਕਾਂ ਨੂੰ ਅਜਿਹੀ ਸਹੂਲਤ ਦਿੱਤੀ ਜਾਵੇ ਕਿ ਉਹ ਦਵਾਈ ਦਾ ਪੂਰਾ ਪੈਕ ਖਰੀਦਣ ਲਈ ਮਜਬੂਰ ਨਾ ਹੋਣ ਅਤੇ ਕੈਮਿਸਟ ਘੱਟ ਮਾਤਰਾ ਵਿੱਚ ਦਵਾਈਆਂ ਵੇਚਣ। 

ਇਹ ਵੀ ਪੜ੍ਹੋ : ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)


author

rajwinder kaur

Content Editor

Related News