ਦਸੰਬਰ ''ਚ ਮਹਿੰਗਾਈ ਤੋਂ ਲੋਕਾਂ ਨੂੰ ਮਿਲੀ ਰਾਹਤ, ਥੋਕ ਮਹਿੰਗਾਈ 5 ਫੀਸਦੀ ਤੋਂ ਹੇਠਾਂ ਆਈ

Monday, Jan 16, 2023 - 04:04 PM (IST)

ਦਸੰਬਰ ''ਚ ਮਹਿੰਗਾਈ ਤੋਂ ਲੋਕਾਂ ਨੂੰ ਮਿਲੀ ਰਾਹਤ, ਥੋਕ ਮਹਿੰਗਾਈ 5 ਫੀਸਦੀ ਤੋਂ ਹੇਠਾਂ ਆਈ

ਨਵੀਂ ਦਿੱਲੀ - ਦੇਸ਼ ਦੀ ਜਨਤਾ ਨੂੰ ਹੁਣ ਮਹਿੰਗਾਈ ਦੇ ਮੋਰਚੇ 'ਤੇ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਇਸ ਦਾ ਸਬੂਤ ਅੱਜ ਥੋਕ ਮਹਿੰਗਾਈ ਦਰ ਦੇ ਅੰਕੜਿਆਂ ਦੇ ਰੂਪ ਵਿੱਚ ਵੀ ਸਾਹਮਣੇ ਆਇਆ ਹੈ। ਦਸੰਬਰ 2022 'ਚ ਦੇਸ਼ ਦੀ ਥੋਕ ਮਹਿੰਗਾਈ ਦਰ 'ਚ ਗਿਰਾਵਟ ਆਈ ਹੈ ਅਤੇ ਇਹ 4.95 ਫੀਸਦੀ 'ਤੇ ਆ ਗਈ ਹੈ। ਇਸ ਤਰ੍ਹਾਂ ਥੋਕ ਮਹਿੰਗਾਈ ਦਰ 5 ਫੀਸਦੀ ਤੋਂ ਹੇਠਾਂ ਆਉਣ ਦਾ ਅੰਕੜਾ ਰਾਹਤ ਦੇਣ ਵਾਲਾ ਹੈ। ਥੋਕ ਮਹਿੰਗਾਈ ਦਰ ਦਸੰਬਰ 'ਚ ਘੱਟ ਕੇ 4.95 ਫੀਸਦੀ 'ਤੇ ਆ ਗਈ ਹੈ ਅਤੇ ਪਿਛਲੇ ਮਹੀਨੇ ਨਵੰਬਰ 'ਚ ਇਹ 5.85 ਫੀਸਦੀ 'ਤੇ ਸੀ। ਇਸ ਦਾ ਮੁੱਖ ਕਾਰਨ ਖ਼ੁਰਾਕ ਮਹਿੰਗਾਈ ਦਰ ਵਿਚ ਕਮੀ ਆਉਣਾ ਹੈ। 

ਇਹ ਵੀ ਪੜ੍ਹੋ : ਨਵੀਂ ਰਿਕਾਰਡ ਉੱਚਾਈ 'ਤੇ ਪਹੁੰਚੀ ਸੋਨੇ ਦੀ ਕੀਮਤ, ਚਾਂਦੀ 70 ਹਜ਼ਾਰ ਦੇ ਕਰੀਬ, ਜਾਣੋ ਤਾਜ਼ਾ ਰੇਟ

ਖੁਰਾਕੀ ਮਹਿੰਗਾਈ ਦਰ ਵਿੱਚ ਵੀ ਦਰਜ ਕੀਤੀ ਗਈ ਹੈ ਗਿਰਾਵਟ 

ਦਸੰਬਰ ਵਿੱਚ ਥੋਕ ਮਹਿੰਗਾਈ ਦਰ ਦੇ ਤਹਿਤ ਖੁਰਾਕੀ ਮਹਿੰਗਾਈ ਦਰ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਖੁਰਾਕੀ ਮਹਿੰਗਾਈ ਦਰ ਦਸੰਬਰ 'ਚ 0.65 ਫੀਸਦੀ 'ਤੇ ਆ ਗਈ ਹੈ, ਜੋ ਨਵੰਬਰ 2022 'ਚ 2.17 ਫੀਸਦੀ 'ਤੇ ਸੀ।

ਪ੍ਰਾਇਮਰੀ ਲੇਖਾਂ, ਨਿਰਮਿਤ ਉਤਪਾਦਾਂ ਲਈ ਮਹਿੰਗਾਈ ਡੇਟਾ

ਪ੍ਰਾਇਮਰੀ ਵਸਤੂਆਂ ਦੀ ਮਹਿੰਗਾਈ ਦਰ 'ਚ ਮਹੱਤਵਪੂਰਨ ਕਮੀ ਆਈ ਹੈ ਅਤੇ ਦਸੰਬਰ 'ਚ ਇਹ 2.38 ਫੀਸਦੀ 'ਤੇ ਆ ਗਈ ਹੈ, ਜਦੋਂ ਕਿ ਨਵੰਬਰ 2022 'ਚ ਇਹ 5.52 ਫੀਸਦੀ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਵਿੱਚ ਵੀ ਕਮੀ ਆਈ ਹੈ ਅਤੇ ਦਸੰਬਰ 2022 ਵਿੱਚ ਇਹ ਘੱਟ ਕੇ 3.37 ਫੀਸਦੀ 'ਤੇ ਆ ਗਈ ਹੈ। ਨਵੰਬਰ 2022 'ਚ ਇਸ ਦੀ ਦਰ 3.59 ਫੀਸਦੀ ਸੀ।

ਇਹ ਵੀ ਪੜ੍ਹੋ : ਸਕੂਟਰ 'ਤੇ ਨਮਕੀਨ ਵੇਚਣ ਵਾਲੇ 'ਰਈਸ' ਸੁਬਰਤ ਰਾਏ ਤੇ ਹੋਰਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News