ਅਲੀਬਾਬਾ ਦੀ ਵੱਡੀ ਸੇਲ 'ਤੇ ਇਕ ਦਿਨ 'ਚ ਟੁੱਟੇ ਰਿਕਾਰਡ, ਹੁਣ ਤੱਕ 56 ਅਰਬ ਡਾਲਰ ਦੇ ਆਰਡਰ
Thursday, Nov 12, 2020 - 01:59 PM (IST)
ਹੈਂਗਜੂ — ਚੀਨੀ ਦਿੱਗਜ ਈ-ਕਾਮਰਸ ਕੰਪਨੀ ਅਲੀਬਾਬਾ ਦਾ ਕਹਿਣਾ ਹੈ ਕਿ ਉਸ ਨੂੰ ਸਿੰਗਲਜ਼ ਡੇਅ ਮੈਗਾ ਸ਼ਾਪਿੰਗ ਫੈਸਟੀਵਲ ਦੌਰਾਨ ਬੁੱਧਵਾਰ ਸਵੇਰ ਤੱਕ 56 ਅਰਬ ਡਾਲਰ ਤੋਂ ਵੱਧ ਦੇ ਆਰਡਰ ਮਿਲ ਚੁੱਕੇ ਹਨ। ਕੋਵਿਡ-19 ਆਫ਼ਤ ਦੇ ਬਾਅਦ ਇਹ ਕੰਪਨੀ ਦੀ ਪਹਿਲੀ ਸਿੰਗਲਜ਼ ਡੇਅ ਸੇਲ ਹੈ। ਇਸ ਦੇ ਤਹਿਤ ਕੰਪਨੀ ਕਈ ਤਰ੍ਹਾਂ ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਕਾਰਨ ਲੋਕ ਜ਼ੋਰਾਂ-ਸ਼ੋਰਾਂ ਦੀ ਖਰੀਦਾਰੀ ਕਰ ਰਹੇ ਹਨ।
ਅਲੀਬਾਬਾ ਦੀ ਵਿੱਤੀ ਤਕਨਾਲੋਜੀ ਕੰਪਨੀ ਆਂਟ ਸਮੂਹ ਦੀ 37 ਬਿਲੀਅਨ ਡਾਲਰ ਦੀ ਲਿਸਟਿੰਗ ਨੂੰ ਹਾਲ ਹੀ ਵਿਚ ਚੀਨੀ ਸਰਕਾਰ ਨੇ ਮੁਅੱਤਲ ਕਰ ਦਿੱਤਾ ਸੀ, ਜਿਸ ਨਾਲ ਅਲੀਬਾਬਾ ਦੀ ਮਾਰਕੀਟ ਕੀਮਤ ਵਿਚ ਲਗਭਗ 76 ਅਰਬ ਡਾਲਰ ਦੀ ਕਮੀ ਆਈ। ਇਸ ਦੇ ਨਾਲ ਹੀ ਅਲੀਬਾਬਾ ਦੀ ਇਹ ਸੇਲ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਚੀਨ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਨਿਯੰਤਰਣ ਕਰਨ ਤੋਂ ਬਾਅਦ ਆਰਥਿਕ ਗਤੀਵਿਧੀਆਂ ਮੁੜ ਪਟੜੀ 'ਤੇ ਆ ਰਹੀਆਂ ਹਨ।
ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ
ਪਹਿਲਾਂ ਹੀ ਕਰ ਦਿੱਤੀ ਸੀ ਸ਼ੁਰੂਆਤ
ਅਲੀਬਾਬਾ ਨੇ ਇਸ ਸਾਲ ਆਪਣੀ ਸਲਾਨਾ ਆਨ ਲਾਈਨ ਵਿਕਰੀ ਪਹਿਲਾਂ ਹੀ ਅਰੰਭ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ 1 ਨਵੰਬਰ ਨੂੰ ਹੋਈ ਸੀ। ਬੁੱਧਵਾਰ ਸਵੇਰ ਤੱਕ ਕੰਪਨੀ ਨੂੰ 56.3 ਅਰਬ ਡਾਲਰ ਦੇ ਆਰਡਰ ਮਿਲ ਚੁੱਕੇ ਸਨ। ਇਸ ਮਿਆਦ ਦੌਰਾਨ ਕੰਪਨੀ ਦਾ ਆਰਡਰ ਰੇਟ 583,000 ਪ੍ਰਤੀ ਸਕਿੰਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਅਲੀਬਾਬਾ ਦਾ ਕਹਿਣਾ ਹੈ ਕਿ ਉਹ ਇਸ ਵਾਰ 20 ਲੱਖ ਤੋਂ ਵੱਧ ਨਵੇਂ ਉਤਪਾਦ ਲਾਂਚ ਕਰੇਗੀ, ਜੋ ਪਿਛਲੇ ਸਾਲ ਨਾਲੋਂ ਦੁੱਗਣੀ ਹੈ।
ਇਹ ਵੀ ਪੜ੍ਹੋ : ਅਰਥਚਾਰੇ ਲਈ ਬੂਸਟ : ਰਾਹਤ ਪੈਕੇਜ 'ਤੇ ਵਿੱਤ ਮੰਤਰੀ ਦਾ ਪ੍ਰਮੁੱਖ ਐਲਾਨ
ਅਲੀਬਾਬਾ ਨੇ ਪਹਿਲਾਂ 2009 ਵਿਚ ਸ਼ਾਪਿੰਗ ਈਵੈਂਟ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਹ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਵਿਕਰੀ ਉਤਸਵ ਬਣ ਗਿਆ ਹੈ। ਇਸ ਨੇ ਅਮਰੀਕਾ ਦੇ ਸਾਈਬਰ ਮੰਡੇ ਨੂੰ ਪਛਾੜ ਦਿੱਤਾ ਹੈ। ਪਿਛਲੇ ਸਾਲ ਕੰਪਨੀ ਨੇ ਉਸ ਦਿਨ 38.4 ਅਰਬ ਡਾਲਰ ਦੀ ਵਿਕਰੀ ਕੀਤੀ ਸੀ।
ਇਹ ਵੀ ਪੜ੍ਹੋ : ICICI Bank ਦੀ ਈਮੇਲ ਨੇ ਖ਼ੁਸ਼ ਕੀਤੇ ਖਾਤਾਧਾਰਕ, ਅਸਲੀਅਤ ਸਾਹਮਣੇ ਆਈ ਤਾਂ ਮੁਰਝਾਏ ਚਿਹਰੇ