ਪੁਰਾਣੇ ਡਿਜ਼ਾਈਨ ਦੇ ਗਹਿਣੇ ਬਦਲੇ Latest Jewellery ਖ਼ਰੀਦ ਰਹੇ ਲੋਕ, Gold Exchange ਦਾ ਵਧਿਆ ਰੁਝਾਨ

Tuesday, May 12, 2026 - 12:12 PM (IST)

ਪੁਰਾਣੇ ਡਿਜ਼ਾਈਨ ਦੇ ਗਹਿਣੇ ਬਦਲੇ Latest Jewellery ਖ਼ਰੀਦ ਰਹੇ ਲੋਕ, Gold Exchange ਦਾ ਵਧਿਆ ਰੁਝਾਨ

ਬਿਜ਼ਨੈੱਸ ਡੈਸਕ : ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ ਹਮੇਸ਼ਾ ਬਣਿਆ ਰਹਿੰਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੇ ਖਰੀਦਦਾਰੀ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਹੁਣ ਗਾਹਕ ਨਵਾਂ ਸੋਨਾ ਖਰੀਦਣ ਦੀ ਬਜਾਏ ਆਪਣੇ ਘਰਾਂ ਵਿੱਚ ਪਏ ਪੁਰਾਣੇ ਸੋਨੇ ਨੂੰ ਰੀਸਾਈਕਲ (ਬਦਲ ਕੇ) ਕਰਕੇ ਨਵੇਂ ਗਹਿਣੇ ਬਣਵਾਉਣ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਜੇਬ 'ਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਰੀਸਾਈਕਲਿੰਗ ਵਿੱਚ ਭਾਰੀ ਉਛਾਲ 

ਅੰਕੜਿਆਂ ਮੁਤਾਬਕ, ਭਾਰਤ ਦੀ ਸੋਨੇ ਦੀ ਦਰਾਮਦ (Import) ਦਾ ਮੁੱਲ ਵਿੱਤੀ ਸਾਲ 2025 ਵਿੱਚ 58 ਬਿਲੀਅਨ ਡਾਲਰ ਸੀ, ਜੋ ਵਿੱਤੀ ਸਾਲ 2026 ਵਿੱਚ ਵਧ ਕੇ 72 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਸ ਵਧਦੀ ਲਾਗਤ ਦੇ ਵਿਚਕਾਰ, ਰੀਟੇਲਰਾਂ ਕੋਲ ਸੋਨੇ ਦੇ ਵਟਾਂਦਰੇ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।

ਜਿਊਲਰਾਂ ਮੁਤਾਬਕ ਪਹਿਲਾਂ ਸੋਨੇ ਦਾ ਵਟਾਂਦਰਾ 25-30% ਤੱਕ ਹੁੰਦਾ ਸੀ, ਜੋ ਹੁਣ ਵਧ ਕੇ 50-60% ਹੋ ਗਿਆ ਹੈ। ਗ੍ਰਾਮ ਦੇ ਹਿਸਾਬ ਨਾਲ ਨਵੇਂ ਸੋਨੇ ਦੀ ਖਰੀਦ ਵਿੱਚ 30% ਦੀ ਕਮੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ

ਟਾਟਾ ਦੇ Tanishq ਨੇ ਐਕਸਚੇਂਜ ਪ੍ਰੋਗਰਾਮਾਂ ਰਾਹੀਂ 35% ਦਾ ਵਾਧਾ ਦੇਖਿਆ ਹੈ, ਜਦਕਿ BlueStone ਵਿੱਚ ਗਹਿਣਿਆਂ ਦਾ ਵਟਾਂਦਰਾ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਹੋ ਗਿਆ ਹੈ। CaratLane ਵਿੱਚ ਵੀ ਐਕਸਚੇਂਜ ਦੇ ਮਾਮਲੇ 15-20% ਤੱਕ ਵਧੇ ਹਨ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਬਦਲ ਰਿਹਾ ਹੈ ਲੋਕਾਂ ਦਾ ਨਜ਼ਰੀਆ 

ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਲੋਕ ਪੁਰਾਣੇ ਗਹਿਣਿਆਂ ਨੂੰ ਸਿਰਫ਼ ਸੰਭਾਲ ਕੇ ਰੱਖਣ ਵਾਲੀ ਚੀਜ਼ ਨਹੀਂ, ਸਗੋਂ ਇੱਕ ਅਜਿਹੀ ਸੰਪਤੀ ਵਜੋਂ ਦੇਖ ਰਹੇ ਹਨ ਜਿਸ ਨੂੰ ਅਜੋਕੇ ਸਮੇਂ ਦੇ ਡਿਜ਼ਾਈਨਾਂ ਵਿੱਚ ਬਦਲਿਆ ਜਾ ਸਕਦਾ ਹੈ।

ਭਵਿੱਖ ਵਿੱਚ ਕੀ ਹੋਵੇਗਾ ਬਦਲਾਅ?

 ਪ੍ਰਧਾਨ ਮੰਤਰੀ ਵੱਲੋਂ ਗੈਰ-ਜ਼ਰੂਰੀ ਸੋਨੇ ਦੀ ਖਰੀਦ ਤੋਂ ਬਚਣ ਦੀ ਅਪੀਲ ਤੋਂ ਬਾਅਦ, ਉਦਯੋਗ ਜਗਤ ਨੂੰ ਉਮੀਦ ਹੈ ਕਿ ਗਾਹਕ ਹੁਣ ਘੱਟ ਕੈਰੇਟ ਵਾਲੇ ਸੋਨੇ, ਚਾਂਦੀ ਅਤੇ ਹਲਕੇ ਹੀਰੇ ਦੇ ਗਹਿਣਿਆਂ ਵੱਲ ਜ਼ਿਆਦਾ ਰੁਖ ਕਰਨਗੇ। ਕੰਪਨੀਆਂ ਹੁਣ ਬਦਲਦੇ ਹਾਲਾਤਾਂ ਮੁਤਾਬਕ ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News