ਸੋਨੇ ਦੀਆਂ ਕੀਮਤਾਂ ''ਚ ਆਇਆ ਵੱਡਾ ਉਛਾਲ, ਚਾਂਦੀ ਹੋਈ ਸਸਤੀ; Gold Imports ''ਚ ਆਈ ਭਾਰੀ ਗਿਰਾਵਟ

Friday, May 01, 2026 - 02:01 PM (IST)

ਸੋਨੇ ਦੀਆਂ ਕੀਮਤਾਂ ''ਚ ਆਇਆ ਵੱਡਾ ਉਛਾਲ, ਚਾਂਦੀ ਹੋਈ ਸਸਤੀ; Gold Imports ''ਚ ਆਈ ਭਾਰੀ ਗਿਰਾਵਟ

ਬਿਜ਼ਨੈੱਸ ਡੈਸਕ : ਦੇਸ਼ ਦੇ ਸਰਾਫਾ ਅਤੇ ਵਾਇਦਾ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 2,000 ਰੁਪਏ ਦੇ ਵਾਧੇ ਨਾਲ 1.54 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ। ਹਾਲਾਂਕਿ, ਇਸ ਦੇ ਉਲਟ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :  1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ

ਸੋਨਾ ਮਜ਼ਬੂਤ, ਚਾਂਦੀ ਫਿਸਲੀ

 ਸਰਰਾਫਾ ਬਾਜ਼ਾਰ ਦੇ ਅੰਕੜਿਆਂ ਅਨੁਸਾਰ, 99.9% ਸ਼ੁੱਧਤਾ ਵਾਲਾ ਸੋਨਾ 1,54,800 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ 1,52,800 ਰੁਪਏ ਸੀ। ਦੂਜੇ ਪਾਸੇ, ਚਾਂਦੀ ਦੀ ਕੀਮਤ ਵਿੱਚ 1,800 ਰੁਪਏ ਦੀ ਕਟੌਤੀ ਦੇਖੀ ਗਈ, ਜਿਸ ਨਾਲ ਇਹ ਘਟ ਕੇ 2,42,700 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

ਇਹ ਵੀ ਪੜ੍ਹੋ :   ਰੀਅਲ ਅਸਟੇਟ ਧਮਾਕਾ! ਵਿਕ ਗਿਆ ਮੁੰਬਈ ਦਾ ਆਲੀਸ਼ਾਨ Sea Facing ਬੰਗਲਾ, ਕੀਮਤ ਜਾਣ ਉੱਡਣਗੇ ਹੋਸ਼

ਕੀਮਤਾਂ ਵਧਣ ਦੇ ਮੁੱਖ ਕਾਰਨ 

ਮਾਹਿਰਾਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਅਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲਿਆ ਹੈ। ਇਸ ਤੋਂ ਇਲਾਵਾ, ਬਾਂਡ ਯੀਲਡ ਵਿੱਚ ਨਰਮੀ ਆਉਣ ਕਾਰਨ ਨਿਵੇਸ਼ਕਾਂ ਵੱਲੋਂ ਕੀਤੀ ਗਈ ਖਰੀਦਦਾਰੀ ਨੇ ਵੀ ਕੀਮਤਾਂ ਵਿੱਚ ਉਛਾਲ ਲਿਆਂਦਾ ਹੈ।

ਇਹ ਵੀ ਪੜ੍ਹੋ :    ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ

ਸੋਨੇ ਦੇ ਆਯਾਤ ਵਿੱਚ 30 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ 

ਭਾਰਤ ਵਿੱਚ ਅਪ੍ਰੈਲ ਮਹੀਨੇ ਦੌਰਾਨ ਸੋਨੇ ਦੇ ਆਯਾਤ (Gold Import) ਵਿੱਚ ਭਾਰੀ ਗਿਰਾਵਟ ਆਉਣ ਦਾ ਅਨੁਮਾਨ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਸਕਦਾ ਹੈ। ਅਪ੍ਰੈਲ ਵਿੱਚ ਸਿਰਫ 15 ਟਨ ਸੋਨੇ ਦਾ ਆਯਾਤ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਪਿਛਲੇ ਸਾਲ ਇਹ ਔਸਤਨ 60 ਟਨ ਪ੍ਰਤੀ ਮਹੀਨਾ ਸੀ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਆਯਾਤ ਘਟਣ ਦਾ ਕਾਰਨ:

IGST ਦਾ ਪ੍ਰਭਾਵ: ਸਰਕਾਰ ਦੁਆਰਾ 3% ਆਈ.ਜੀ.ਐਸ.ਟੀ. (IGST) ਲਗਾਏ ਜਾਣ ਤੋਂ ਬਾਅਦ ਬੈਂਕਾਂ ਨੇ ਸੋਨੇ ਦਾ ਆਯਾਤ ਘੱਟ ਕਰ ਦਿੱਤਾ ਹੈ।
ਵੈਲਿਊ ਵਿੱਚ ਕਮੀ: ਸੋਨੇ ਦੇ ਆਯਾਤ ਦੀ ਕੀਮਤ ਜੋ ਪਹਿਲਾਂ ਲਗਭਗ 6 ਅਰਬ ਡਾਲਰ ਪ੍ਰਤੀ ਮਹੀਨਾ ਸੀ, ਉਹ ਹੁਣ ਘਟ ਕੇ ਲਗਭਗ 1.3 ਅਰਬ ਡਾਲਰ ਰਹਿ ਸਕਦੀ ਹੈ।
ਤਿਉਹਾਰੀ ਮੰਗ ਵਿੱਚ ਕਮੀ: ਹੈਰਾਨੀ ਦੀ ਗੱਲ ਇਹ ਹੈ ਕਿ ਅਕਸ਼ੈ ਤ੍ਰਿਤੀਆ ਵਰਗੇ ਵੱਡੇ ਤਿਉਹਾਰ ਦੇ ਬਾਵਜੂਦ ਬਾਜ਼ਾਰ ਵਿੱਚ ਸੋਨੇ ਦੀ ਮੰਗ ਉਮੀਦ ਮੁਤਾਬਕ ਨਹੀਂ ਵਧੀ।

ਇਹ ਵੀ ਪੜ੍ਹੋ :  ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਇਹ ਵੀ ਪੜ੍ਹੋ :  ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਇਹ ਵੀ ਪੜ੍ਹੋ
ਘਰ 'ਚ ਰੱਖਿਆ ਕੈਸ਼ ਬੈਂਕ 'ਚ ਜਮ੍ਹਾ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ! ਜਾਣੋ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News