65 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਤੋਹਫਾ, ਘਰ ਬੈਠੇ ਵੀ ਲੈ ਸਕੋਗੇ ਇਹ ਸਰਵਿਸ

01/20/2020 3:27:49 PM

ਨਵੀਂ ਦਿੱਲੀ— ਤੁਸੀਂ ਖੁਦ ਪੈਨਸ਼ਨ 'ਤੇ ਆਏ ਹੋ ਜਾਂ ਤੁਹਾਡੇ ਘਰ 'ਚ ਕੋਈ ਪੈਨਸ਼ਨ ਲੈਂਦਾ ਹੈ ਤਾਂ ਹੁਣ 'ਲਾਈਫ ਸਰਟੀਫਿਕੇਟ' ਜਮ੍ਹਾਂ ਕਰਵਾਉਣ ਦੀ ਪ੍ਰੇਸ਼ਾਨੀ ਦਾ ਹੱਲ ਹੋਣ ਜਾ ਰਿਹਾ ਹੈ। ਪੈਨਸ਼ਨਰ ਹੁਣ ਘਰ ਬੈਠੇ 'ਡੋਰ ਸਟੈੱਪ' ਸਰਵਿਸ ਵੀ ਲੈ ਸਕਣਗੇ।

ਪੈਨਸ਼ਨਰਾਂ ਨੂੰ ਹਰ ਸਾਲ 30 ਨਵੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ 'ਚ ਮੁਸ਼ਕਲ ਹੋਣ ਕਾਰਨ ਉਨ੍ਹਾਂ ਨੂੰ ਪੈਨਸ਼ਨ ਬੰਦ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਪੈਨਸ਼ਨ ਤੇ ਪੈਨਸ਼ਨਰਜ਼ ਵੈੱਲਫੇਅਰ ਵਿਭਾਗ ਨੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਚਾਰ ਵਾਰ ਪੈਨਸ਼ਨਰਾਂ ਨੂੰ ਐੱਸ. ਐੱਮ. ਐੱਸ./ਈਮੇਲ ਰਾਹੀਂ ਰਿਮਾਈਂਡਰ ਭੇਜਣ ਤੇ ਨਾਲ ਹੀ ਇਹ ਵੀ ਪੁੱਛਣ ਕਿ ਕੀ ਉਨ੍ਹਾਂ ਨੂੰ ਡੋਰ ਸਟੈੱਪ ਸਰਵਿਸ ਚਾਹੀਦੀ ਹੈ।


ਜ਼ਿਕਰਯੋਗ ਹੈ ਕਿ ਹਰ ਸਾਲ ਬਹੁਤ ਸਾਰੇ ਪੈਨਸ਼ਨਰ ਕਿਸੇ ਨਾ ਕਿਸੇ ਕਾਰਨ 30 ਨਵੰਬਰ ਤਕ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾ ਪਾਉਂਦੇ, ਜਿਸ ਕਾਰਨ ਉਨ੍ਹਾਂ ਦੀ ਪੈਨਸ਼ਨ ਰੁਕ ਜਾਂਦੀ ਹੈ ਤੇ ਦੁਬਾਰਾ ਸ਼ੁਰੂ ਕਰਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੈਨਸ਼ਨਰਾਂ ਦੀ ਸਹੂਲਤ ਵਧਾਉਣ ਤੇ ਜੀਵਨ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਦੇ ਮਾਮਲਿਆਂ ਨੂੰ ਘੱਟ ਕਰਨ ਅਤੇ ਨਿਰਵਿਘਨ ਪੈਨਸ਼ਨ ਯਕੀਨੀ ਬਣਾਉਣ ਲਈ ਵਿਭਾਗ ਨੇ ਇਕ ਸਰਕੂਲਰ 'ਚ ਬੈਂਕਾਂ ਨੂੰ ਹਰ ਸਾਲ ਨਿਰਧਾਰਤ ਮਿਤੀ ਤੋਂ ਪਹਿਲਾਂ 24 ਅਕਤੂਬਰ, 1 ਨਵੰਬਰ, 15 ਨਵੰਬਰ ਤੇ 25 ਨਵੰਬਰ ਨੂੰ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਸੰਬੰਧੀ ਪੈਨਸ਼ਨਰਾਂ ਨੂੰ ਐੱਸ. ਐੱਮ. ਐੱਸ. ਤੇ ਈਮੇਲ ਜ਼ਰੀਏ ਯਾਦ ਦਿਵਾਉਣ ਲਈ ਕਿਹਾ ਹੈ। ਮਾਰਚ 2019 ਤੱਕ ਦੇ ਡਾਟਾ ਮੁਤਾਬਕ ਸਿਵਲ, ਰੱਖਿਆ, ਦੂਰਸੰਚਾਰ, ਰੇਲਵੇ ਤੇ ਡਾਕ ਵਿਭਾਗ ਸਮੇਤ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੀ ਕੁੱਲ ਗਿਣਤੀ 65,32,465 ਹੈ।


Related News