ਸਰਕਾਰ ਨੇ ਕੋਵਿਡ-19 ਵਿਚਕਾਰ ਪੈਨਸ਼ਨਰਾਂ ਨੂੰ ਦਿੱਤੀ ਇਹ ਵੱਡੀ ਰਾਹਤ
Sunday, Dec 20, 2020 - 09:55 PM (IST)
ਨਵੀਂ ਦਿੱਲੀ- ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਕੇਂਦਰ ਦੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੀ ਆਖ਼ਰੀ ਤਰੀਕ 28 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਾਰੀਆਂ ਸੰਵੇਦਨਸ਼ੀਲਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ ਤਾਂ ਜੋ ਪੈਨਸ਼ਨ ਵੰਡਣ ਵਾਲੇ ਬੈਂਕਾਂ ਵਿਚ ਭੀੜ ਇਕੱਠੀ ਹੋਣ ਤੋਂ ਫੈਲਣ ਵਾਲੇ ਮਹਾਮਾਰੀ ਦੇ ਜੋਖਮ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- UK 'ਚ ਵਾਇਰਸ ਦੇ ਨਵੇਂ ਰੂਪ ਦਾ ਖ਼ੌਫ, ਕਈ ਮੁਲਕਾਂ ਵੱਲੋਂ ਉਡਾਣਾਂ 'ਤੇ ਪਾਬੰਦੀ
ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ 1 ਅਕਤੂਬਰ ਤੋਂ ਆਪਣਾ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣ ਲਈ ਇਕ ਵਿਸ਼ੇਸ਼ ਵਿੰਡੋ ਦੀ ਵਿਵਸਥਾ ਕੀਤੀ ਗਈ ਸੀ ਤਾਂ ਜੋ 1 ਨਵੰਬਰ ਦੀ ਸ਼ੁਰੂਆਤ ਦੀ ਤਰੀਖ਼ ਤੋਂ ਹੋਣ ਵਾਲੀ ਕਾਹਲੀ ਤੋਂ ਬਚਿਆ ਜਾ ਸਕੇ। ਸਿੰਘ ਨੇ ਕਿਹਾ ਕਿ ਜਿੱਥੇ ਪੈਨਸ਼ਨ ਜਾਰੀ ਰੱਖਣ ਲਈ ਸਲਾਨਾ ਜੀਵਨ ਸਰਟੀਫਿਕੇਟ ਲਾਜ਼ਮੀ ਹੈ, ਉੱਥੇਹੀ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀ. ਓ. ਪੀ. ਪੀ. ਡਬਲਿਊ.) ਨੇ ਹਾਲ ਹੀ ਵਿਚ ਡਿਜੀਟਲ ਲਾਈਫ ਸਰਟੀਫਿਕੇਟ (ਡੀ. ਐੱਲ. ਸੀ.) ਦੀ ਸਹੂਲਤ ਲਈ ਇੰਡੀਅਨ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਨੂੰ ਸ਼ਾਮਲ ਕਰਨ ਦਾ ਇਕ ਨਵਾਂ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ- ਸੋਨਾ 1,000 ਰੁਪਏ ਤੇ ਚਾਂਦੀ 4,000 ਰੁਪਏ ਹੋਈ ਮਹਿੰਗੀ, ਜਾਣੋ ਨਵੇਂ ਮੁੱਲ
ਉਨ੍ਹਾਂ ਕਿਹਾ ਕਿ ਆਈ. ਪੀ. ਪੀ. ਬੀ. ਹੁਣ 1.89 ਲੱਖ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਰਾਹੀਂ ਪੈਨਸ਼ਨਰਾਂ ਦੇ ਘਰਾਂ ਤੋਂ ਡਿਜੀਟਲ ਲਾਈਫ ਸਰਟੀਫਿਕੇਟ ਇਕੱਤਰ ਕਰਨ ਵਿਚ ਸਹਾਇਤਾ ਕਰ ਰਿਹਾ ਹੈ। ਮੰਤਰੀ ਨੇ ਕਿਹਾ, “ਇਹ ਪੈਨਸ਼ਨਰਾਂ, ਖ਼ਾਸਕਰ ਪੇਂਡੂ ਖੇਤਰਾਂ ਦੇ ਵਸਨੀਕਾਂ ਲਈ ਬਹੁਤ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਨੋਟਿਸ ਕੀਤਾ ਹੈ ਕਿ ਕਈ ਬਜ਼ੁਰਗਾਂ ਦੀ ਬਹੁਤੀ ਉਮਰ ਕਾਰਨ ਉਨ੍ਹਾਂ ਨੂੰ ਬਾਇਓਮੀਟ੍ਰਿਕ ਵਿਚ ਮੁਸ਼ਕਲ ਆ ਰਹੀ ਹੈ, ਇਸ ਨੂੰ ਦੇਖਦੇ ਹੋਏ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕਾਂ ਨੂੰ ਵੀਡੀਓ-ਆਧਾਰਿਤ ਗਾਹਕ ਪਛਾਣ ਪ੍ਰਕਿਰਿਆ (ਵੀ.-ਸੀ. ਆਈ. ਪੀ.) ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਮਹਿੰਗੀ ਹੋ ਜਾਏਗੀ ਅਮੇਜ਼ ਤੋਂ ਲੈ ਕੇ CR-V, ਜਨਵਰੀ ਤੋਂ ਕੀਮਤਾਂ ਵਧਾਏਗੀ ਹੌਂਡਾ