ਗਲੋਬਲ ਅਨਿਸ਼ਚਿਤਤਾਵਾਂ, ਉੱਚ ਵਿਆਜ ਦਰ ਕਾਰਨ ਅਪ੍ਰੈਲ-ਦਸੰਬਰ ’ਚ ਰੀਅਲ ਅਸਟੇਟ ’ਚ PE ਨਿਵੇਸ਼ ਘਟਿਆ

01/09/2024 7:23:30 PM

ਨਵੀਂ ਦਿੱਲੀ (ਭਾਸ਼ਾ) – ਚਾਲੂ ਵਿੱਤੀ ਸਾਲ 2023-24 ਦੀ ਅਪ੍ਰੈਲ-ਦਸੰਬਰ ਮਿਆਦ ਵਿਚ ਰੀਅਲ ਅਸਟੇਟ ’ਚ ਨਿੱਜੀ ਇਕਵਿਟੀ (ਪੀ. ਈ.) ਨਿਵੇਸ਼ ਸਾਲਾਨਾ ਆਧਾਰ ’ਤੇ 26 ਫੀਸਦੀ ਘਟ ਕੇ 2.65 ਅਰਬ ਅਮਰੀਕੀ ਡਾਲਰ ਹੋ ਗਿਆ। ਗਲੋਬਲ ਅਨਿਸ਼ਚਿਤਤਾਵਾਂ ਦਰਮਿਆਨ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਦਾ ਚੌਕਸ ਰਹਿਣਾ ਇਸ ਦਾ ਪ੍ਰਮੁੱਖ ਕਾਰਨ ਰਿਹਾ। ਇਕ ਰਿਪੋਰਟ ’ਚ ਇਹ ਗੱਲ ਕਹੀ ਗਈ। ਵਿੱਤੀ ਸਾਲ 2022-23 ਦੀ ਅਪ੍ਰੈਲ-ਦਸੰਬਰ ਮਿਆਦ ਵਿਚ ਇਹ ਅੰਕੜਾ 3.6 ਅਰਬ ਡਾਲਰ ਸੀ। ਰੀਅਲ ਅਸਟੇਟ ਸਲਾਹਕਾਰ ਐਨਾਰਾਕ ਕੈਪੀਟਲ ਨੇ ਆਪਣੀ ਰਿਪੋਰਟ ‘ਐੱਫ. ਐੱਲ. ਯੂ. ਐਕਸ.’ ਵਿਚ ਕਿਹਾ ਕਿ ਕੁੱਲ ਪੀ. ਈ. ਪ੍ਰਵਾਹ ਵਿਚ 84 ਫੀਸਦੀ ਇਕਵਿਟੀ ਦੇ ਰੂਪ ’ਚ ਸੀ ਜਦ ਕਿ ਬਾਕੀ ਕਰਜ਼ੇ ਵਜੋਂ ਸੀ।

ਇਹ ਵੀ ਪੜ੍ਹੋ :   ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ

ਐਨਾਰਾਕ ਕੈਪੀਟਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼ੋਭਿਤ ਅੱਗਰਵਾਲ ਨੇ ਕਿਹਾ ਕਿ ਕੁੱਲ ਪੀ. ਈ. ਪ੍ਰਵਾਹ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਹਿੱਸੇਦਾਰੀ ਸਾਲਾਨਾ ਆਧਾਰ ’ਤੇ 79 ਫੀਸਦੀ ਤੋਂ ਵਧ ਕੇ 86 ਫੀਸਦੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2022-24 ਦੀ ਅਪ੍ਰੈਲ-ਦਸੰਬਰ ਮਿਆਦ ਵਿਚ ਭਾਰਤੀ ਰੀਅਲ ਅਸਟੇਟ ਵਿਚ ਕੁੱਲ ਪੂੰਜੀ ਪ੍ਰਵਾਹ ਵਿਚ ਘਰੇਲੂ ਨਿਵੇਸ਼ ਹਿੱਸੇਦਾਰੀ ਘਟ ਕੇ 14 ਫੀਸਦੀ ਰਹਿ ਗਈ। ਇਸ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਘਰੇਲੂ ਨਿਵੇਸ਼ ਘਟ ਕੇ 36 ਕਰੋੜ ਅਮਰੀਕੀ ਡਾਲਰ ਹੋ ਗਿਆ ਜਦ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ 71.7 ਕਰੋੜ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :   ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ

ਇਹ ਵੀ ਪੜ੍ਹੋ :    ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

ਇਹ ਵੀ ਪੜ੍ਹੋ :   ਅਯੁੱਧਿਆ ਲਈ ਕਈ ਗੁਣਾ ਮਹਿੰਗੀਆਂ ਹੋਈਆਂ ਉਡਾਣਾਂ, ਅਸਮਾਨੀ ਪਹੁੰਚਿਆ ਫਲਾਈਟਾਂ ਦਾ ਕਿਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News