Paytm ਦਾ ਦੁਕਾਨਦਾਰਾਂ ਨੂੰ ਤੋਹਫ਼ਾ, UPI ਜ਼ਰੀਏ ਪੈਸੇ ਲੈਣ 'ਤੇ ਚਾਰਜ ਨਹੀਂ

Wednesday, Jan 20, 2021 - 09:09 PM (IST)

Paytm ਦਾ ਦੁਕਾਨਦਾਰਾਂ ਨੂੰ ਤੋਹਫ਼ਾ, UPI ਜ਼ਰੀਏ ਪੈਸੇ ਲੈਣ 'ਤੇ ਚਾਰਜ ਨਹੀਂ

ਨਵੀਂ ਦਿੱਲੀ- ਡਿਜੀਟਲ ਪੇਮੈਂਟ ਅਤੇ ਦਿੱਗਜ ਤਕਨਾਲੋਜੀ ਪਲੇਟਫਾਰਮ ਪੇਟੀਐੱਮ ਨੇ ਦੇਸ਼ ਦੇ ਛੋਟੇ ਕਾਰੋਬਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਦੁਕਾਨਦਾਰ ਪੇਟੀਐੱਮ ਵਾਲਿਟ, ਯੂ. ਪੀ. ਆਈ. ਐਪ ਅਤੇ ਰੁਪੈ ਕਾਰਡ ਜ਼ਰੀਏ ਬਿਨਾਂ ਕਿਸੇ ਚਾਰਜ 'ਤੇ ਕਿੰਨੀ ਵੀ ਵਾਰ ਭੁਗਤਾਨ ਲੈ ਸਕਣਗੇ।

ਪੇਟੀਐੱਮ ਨੇ ਇਸ ਦੀ ਵੀਰਵਾਰ ਤੋਂ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਦੌਰਾਨ ਐੱਮ. ਐੱਸ. ਐੱਮ. ਈ. ਯਾਨੀ ਛੋਟੇ ਕਾਰੋਬਾਰਾਂ ਨੂੰ ਸਹਾਇਤਾ ਦੇਣ ਲਈ ਪੇਟੀਐੱਮ ਐੱਮ. ਡੀ. ਆਰ. ਦੇ ਤੌਰ 'ਤੇ 600 ਕਰੋੜ ਰੁਪਏ ਦਾ ਖ਼ਰਚ ਖ਼ੁਦ ਸਹਿਣ ਕਰੇਗਾ।

ਪੇਟੀਐੱਮ ਨੇ ਕੁਝ ਸਮੇਂ ਪਹਿਲਾਂ ਵਪਾਰਕ ਲੈਣ-ਦੇਣ (ਐੱਮ. ਡੀ. ਆਰ.) 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਰਜ ਨਹੀਂ ਲੈਣ ਦਾ ਐਲਾਨ ਕੀਤਾ ਸੀ, ਜੋ ਹੁਣ ਲਾਗੂ ਹੋ ਗਿਆ ਹੈ।

ਕੰਪਨੀ ਨੇ ਕਿਹਾ ਹੈ ਕਿ ਪੇਟੀਐੱਮ ਦੇ ਇਸ ਫ਼ੈਸਲੇ ਨਾਲ 1.7 ਕਰੋੜ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ, ਜੋ ਆਪਣੇ ਗਾਹਕਾਂ ਤੋਂ ਭੁਗਤਾਨ ਸਵੀਕਾਰ ਕਰਨ ਲਈ ਪੇਟੀਐੱਮ ਆਲ-ਇਨ-ਵਨ-ਕਿਊ, ਪੇਟੀਐੱਮ ਸਾਊਂਡਬਾਕਸ ਅਤੇ ਪੇਟੀਐੱਮ ਆਲ-ਇਨ-ਵਨ ਐਂਡਰਾਇਡ ਪੀ. ਓ. ਐੱਸ. ਦਾ ਇਸਤੇਮਾਲ ਕਰਦੇ ਹਨ। ਗੌਰਤਲਬ ਹੈ ਕਿ ਪੇਟੀਐੱਮ ਦੇਸ਼ ਦੇ ਸਭ ਤੋਂ ਵੱਡੇ ਪੇਮੈਂਟ ਸਲਿਊਸ਼ਨਸ ਵਿਚੋਂ ਇਕ ਹੈ, ਜਿਸ ਦੇ ਵੱਡੀ ਗਿਣਤੀ ਵਿਚ ਗਾਹਕ ਮੌਜੂਦ ਹਨ।


author

Sanjeev

Content Editor

Related News