Paytm ਦੇ ਉਪਭੋਗਤਾਵਾਂ ਨੂੰ ਘਰ ਬੈਠੇ ਮਿਲਣਗੇ 2 ਲੱਖ ਰੁਪਏ, ਜਾਣੋ ਕਿਵੇਂ?
Friday, Apr 09, 2021 - 06:21 PM (IST)

ਨਵੀਂ ਦਿੱਲੀ - ਜੇ ਤੁਸੀਂ ਪੇਟੀਐਮ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ। ਪੇਟੀਐਮ ਆਪਣੇ ਉਪਭੋਗਤਾਵਾਂ ਲਈ ਬਹੁਤ ਵਧੀਆ ਸਹੂਲਤਾਂ ਪ੍ਰਦਾਨ ਕਰਨ ਜਾ ਰਹੀ ਹੈ। ਪੇਟੀਐਮ ਹੁਣ ਆਪਣੇ ਗਾਹਕਾਂ ਨੂੰ 2 ਲੱਖ ਰੁਪਏ ਤੱਕ ਦਾ ਲੋਨ ਲੈਣ ਦੀ ਸਹੂਲਤ ਦੇ ਰਹੀ ਹੈ। ਕੰਪਨੀ ਨੇ ਲੋਨ ਦੇਣ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਰੱਖੀ ਹੈ। ਪੇਟੀਐਮ ਇਸ ਯੋਜਨਾ ਦੇ ਤਹਿਤ ਆਪਣੇ ਲੱਖਾਂ ਗਾਹਕਾਂ ਨੂੰ ਅਸਾਨ ਸ਼ਰਤਾਂ 'ਤੇ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਤੁਰੰਤ ਨਿੱਜੀ ਲੋਨ(Instant Personal Loan) ਸੇਵਾ ਅਰੰਭ ਕੀਤੀ ਹੈ। ਕੰਪਨੀ ਨੇ ਕਰਜ਼ੇ ਦੀ ਅਰਜ਼ੀ ਲਈ ਪੂਰੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਹੈ ਅਤੇ ਇਸ ਲਈ ਦਸਤਾਵੇਜ਼ ਜਮ੍ਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਗਾਹਕ ਕੁਝ ਮਿੰਟਾਂ ਵਿਚ ਲੋਨ ਲੈ ਸਕਦੇ ਹਨ।
ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ
ਆਓ ਜਾਣਦੇ ਹਾਂ ਪ੍ਰਕਿਰਿਆ
ਪੇਟੀਐਮ ਲੋਨ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਕਰਜ਼ਾ ਲੈਣ ਲਈ ਗਾਹਕਾਂ ਨੂੰ ਘਰ ਤੋਂ ਬਾਹਰ ਵੀ ਜਾਣ ਦੀ ਜ਼ਰੂਰਤ ਨਹੀਂ ਪਏਗੀ। ਪੇਟੀਐਮ ਦੇ ਖ਼ਾਤਾਧਾਰਕ ਘਰ ਵਿਚ ਆਪਣੇ ਮੋਬਾਈਲ ਤੋਂ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ। ਲੋਨ ਪ੍ਰਾਪਤ ਕਰਨ ਦੀ ਪੂਰੀ ਪ੍ਰਕਿਰਿਆ ਸਿਰਫ 2 ਮਿੰਟ ਦੀ ਹੈ। ਪ੍ਰਕਿਰਿਆ ਦੇ ਕੁਝ ਮਿੰਟਾਂ ਦੇ ਅੰਦਰ ਖ਼ਾਤਾਧਾਰਕ ਦੇ ਖ਼ਾਤੇ ਵਿਚ ਪੈਸੇ ਆ ਜਾਣਗੇ।
ਇਹ ਵੀ ਪੜ੍ਹੋ : ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ
ਕਰਜ਼ੇ ਲਈ ਅਰਜ਼ੀ
ਇਕ ਤਤਕਾਲ ਨਿੱਜੀ ਲੋਨ ਲੈਣ ਲਈ, ਗਾਹਕ ਨੂੰ ਪੇਟੀਐਮ ਐਪ 'ਤੇ ਜਾਣਾ ਪਏਗਾ ਅਤੇ ਵਿੱਤੀ ਸੇਵਾਵਾਂ ਦੇ ਵਿਕਲਪ ਵਿਚ 'ਨਿੱਜੀ ਲੋਨਜ਼' ਟੈਬ 'ਤੇ ਕਲਿਕ ਕਰਕੇ ਅਰਜ਼ੀ ਦੇਣੀ ਹੈ। ਇਸ ਤੋਂ ਬਾਅਦ ਖ਼ਾਤਾਧਾਰਕ ਵਲੋਂ ਮੰਗੀ ਗਈ ਜਾਣਕਾਰੀ ਭਰਨੀ ਪਵੇਗੀ ਅਤੇ ਤੁਹਾਡੀ ਯੋਗਤਾ ਵੇਖੀ ਜਾਏਗੀ। ਉਸ ਤੋਂ ਬਾਅਦ ਖ਼ਾਤਾਧਾਰਕ ਦੇ ਖਾਤੇ ਵਿਚ ਪੈਸੇ ਟ੍ਰਾਂਸਫਰ ਹੋ ਜਾਣਗੇ। ਪੇਟੀਐਮ 400 ਤੋਂ ਵੱਧ ਗਾਹਕਾਂ ਨੂੰ ਨਿੱਜੀ ਲੋਨ ਵੰਡ ਚੁੱਕੀ ਹੈ। ਕੰਪਨੀ ਵਿੱਤੀ ਸਾਲ ਦੇ ਅੰਤ ਤੱਕ 10 ਲੱਖ ਲੋਕਾਂ ਨੂੰ ਨਿੱਜੀ ਕਰਜ਼ੇ ਦੇਣ ਦਾ ਟੀਚਾ ਰੱਖ ਰਹੀ ਹੈ।
ਇਹ ਵੀ ਪੜ੍ਹੋ : ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।