ਨਿਵੇਸ਼ਕਾਂ ਦੀ ਇਹ ਦੀਵਾਲੀ ਹੋਵੇਗੀ ਧਮਾਕੇਦਾਰ, Paytm ਲਿਆਏਗੀ IPO
Thursday, May 27, 2021 - 04:32 PM (IST)
ਨਵੀਂ ਦਿੱਲੀ- ਨਿਵੇਸ਼ਕਾਂ ਲਈ ਇਸ ਸਾਲ ਦੀਵਾਲੀ ਹੋਰ ਵੀ ਜ਼ਿਆਦਾ ਧਮਾਕੇਦਾਰ ਹੋਣ ਵਾਲੀ ਹੈ। ਰਿਪੋਰਟਾਂ ਮੁਤਾਬਕ, ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਪੇਮੈਂਟ ਕੰਪਨੀ ਪੇਟੀਐੱਮ ਇਸ ਸਾਲ ਨਵੰਬਰ ਵਿਚ ਦਿਵਾਲੀ ਦੇ ਆਸਪਾਸ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਪੇਟੀਐੱਮ ਪ੍ਰਾਇਮਰੀ ਬਾਜ਼ਾਰ ਜ਼ਰੀਏ ਤਕਰੀਬਨ 22,000 ਕਰੋੜ ਰੁਪਏ ਜੁਟਾਉਣ ਲਈ ਆਈ. ਪੀ. ਓ. ਲਾਂਚ ਕਰਨ ਦੀ ਤਿਆਰੀ ਵਿਚ ਹੈ।
ਰਿਪੋਰਟਾਂ ਮੁਤਾਬਕ, ਪੇਟੀਐੱਮ ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨਸ ਦੇ ਨਿਰਦੇਸ਼ਕ ਮੰਡਲ ਦੀ ਇਸ ਆਈ. ਪੀ. ਓ. ਨੂੰ ਮਨਜ਼ੂਰੀ ਦੇਣ ਲਈ 28 ਮਈ ਯਾਨੀ ਭਲਕੇ ਇਕ ਬੈਠਕ ਹੋਣ ਜਾ ਰਹੀ ਹੈ। ਇਸ ਆਈ. ਪੀ. ਓ. ਜ਼ਰੀਏ ਪੇਟੀਐੱਮ ਨੇ ਆਪਣਾ ਮੁਲਾਂਕਣ ਤਕਰੀਬਨ 1.80 ਲੱਖ ਕਰੋੜ ਰੁਪਏ ਤੋਂ 2.20 ਲੱਖ ਕਰੋੜ ਰੁਪਏ ਵਿਚਕਾਰ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ।
ਇਹ ਵੀ ਪੜ੍ਹੋ- GST ਪ੍ਰੀਸ਼ਦ ਦੀ ਭਲਕੇ ਬੈਠਕ, ਇਨ੍ਹਾਂ ਸਾਮਾਨਾਂ 'ਤੇ ਵੱਧ ਸਕਦੈ ਟੈਕਸ ਦਾ ਭਾਰ!
ਹੁਣ ਤੱਕ ਕੋਲ ਇੰਡੀਆ ਰਿਹੈ ਦੇਸ਼ ਦਾ ਵੱਡਾ ਆਈ. ਪੀ. ਓ.-
ਵਾਰੇਨ ਬਫੇ ਦੀ ਬਰਕਸ਼ਾਇਰ ਹੈਥਵੇ ਇੰਕ., ਸਾਫਟਬੈਂਕ ਗਰੁੱਪ ਅਤੇ ਐਂਟ ਗਰੁੱਪ ਵਰਗੇ ਨਿਵੇਸ਼ਕਾਂ ਦੇ ਸਮਰਥਨ ਵਾਲੀ ਪੇਟੀਐੱਮ ਨਵੰਬਰ ਦੇ ਆਸਪਾਸ ਭਾਰਤ ਵਿਚ ਸੂਚੀਬੱਧ ਹੋਣ ਦੀ ਯੋਜਨਾ ਬਣਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਆਈ. ਪੀ. ਓ. ਵਿਚ ਤਾਜ਼ਾ ਸ਼ੇਅਰਾਂ ਦੇ ਨਾਲ ਕੰਪਨੀ ਦੇ ਪ੍ਰਮੋਟਰ ਤੇ ਮੌਜੂਦਾ ਨਿਵੇਸ਼ਕ ਆਫ਼ਰ ਫਾਰ ਸੇਲ ਜ਼ਰੀਏ ਸ਼ੇਅਰ ਜਾਰੀ ਕਰਨਗੇ, ਤਾਂ ਕਿ ਕੁਝ ਕੰਪਨੀਆਂ ਨੂੰ ਬਾਹਰ ਨਿਕਲਣ ਦਾ ਰਸਤਾ ਮਿਲੇ। ਜੇਕਰ ਇਹ ਆਈ. ਪੀ. ਓ. ਸਫ਼ਲ ਹੁੰਦਾ ਹੈ ਤਾਂ ਇਹ ਕੋਲ ਇੰਡੀਆ ਨੂੰ ਪਛਾੜ ਜਾਵੇਗੀ,। ਕੋਲ ਇੰਡੀਆ ਨੇ 2010 ਵਿਚ ਆਈ. ਪੀ. ਓ. ਜ਼ਰੀਏ 15,000 ਕਰੋੜ ਰੁਪਏ ਤੋਂ ਵੱਧ ਰਕਮ ਜੁਟਾਈ ਸੀ। ਰਿਪੋਰਟਾਂ ਮੁਤਾਬਕ, ਪੇਟੀਐੱਮ ਦੇ ਪ੍ਰਕਿਰਿਆ ਜੂਨ ਜਾਂ ਜੁਲਾਈ ਵਿਚ ਸ਼ੁਰੂ ਹੋ ਸਕਦੀ ਹੈ। ਮਾਰਗੇਨ ਸਟੈਨਲੀ ਇਸ ਆਈ. ਪੀ. ਓ. ਦਾ ਲੀਡ ਮੈਨੇਜਰ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਡੀਜ਼ਲ 90 ਰੁ: ਦੇ ਨੇੜੇ ਪੁੱਜਾ, ਪੈਟਰੋਲ ਕੀਮਤਾਂ ਨੂੰ ਵੀ ਲੱਗੀ ਅੱਗ
►ਖਬਰ ਕੁਮੈਂਟ ਬਾਕਸ ਵਿਚ ਦਿਓ ਟਿਪਣੀ