Paytm ਦੇ ਸ਼ੇਅਰਾਂ ''ਚ ਲਗਾਤਾਰ ਦੂਜੇ ਦਿਨ ਦਰਜ ਕੀਤੀ ਗਈ ਗਿਰਾਵਟ

Friday, Feb 09, 2024 - 01:42 PM (IST)

ਨਵੀਂ ਦਿੱਲੀ (ਭਾਸ਼ਾ) - One97 Communications Limited, ਜੋ Paytm ਬ੍ਰਾਂਡ ਦੀ ਮਾਲਕ ਹੈ, ਦੇ ਸ਼ੇਅਰਾਂ ਵਿਚ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਵੇਖਣ ਨੂੰ ਮਿਲੀ। ਬੀਐੱਸਈ 'ਤੇ ਕੰਪਨੀ ਦੇ ਸ਼ੇਅਰ 8.67 ਫ਼ੀਸਦੀ ਡਿੱਗ ਕੇ 408.30 ਰੁਪਏ 'ਤੇ ਆ ਗਏ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ ਕੰਪਨੀ ਦੇ ਸ਼ੇਅਰ 8.20 ਫ਼ੀਸਦੀ ਡਿੱਗ ਕੇ 410 ਰੁਪਏ 'ਤੇ ਆ ਗਏ। One97 Communications Limited ਦੇ ਸ਼ੇਅਰ ਵੀਰਵਾਰ ਨੂੰ 10 ਫ਼ੀਸਦੀ ਡਿੱਗ ਗਏ। 

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਇਸ ਤੋਂ ਪਹਿਲਾਂ, ਭਾਰੀ ਗਿਰਾਵਟ ਦੇ ਤਿੰਨ ਸੈਸ਼ਨਾਂ ਤੋਂ ਬਾਅਦ, ਸ਼ੇਅਰਾਂ ਨੇ ਪਿਛਲੇ ਮੰਗਲਵਾਰ ਨੂੰ ਤੇਜ਼ੀ ਫੜੀ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 31 ਜਨਵਰੀ ਨੂੰ ਪੇਟੀਐੱਮ ਦੀ ਇਕਾਈ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀਪੀਬੀਐੱਲ) ਨੂੰ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਇੰਸਟਰੂਮੈਂਟ, ਵਾਲਿਟ ਅਤੇ ਫਾਸਟੈਗ ਵਿੱਚ ਜਮ੍ਹਾਂ ਰਕਮ ਜਾਂ ਟਾਪ-ਅੱਪ ਸਵੀਕਾਰ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਆਰਬੀਆਈ ਦੇ ਕਰੈਕਡਾਊਨ ਤੋਂ ਬਾਅਦ ਇਸ ਦੇ ਸ਼ੇਅਰ ਤਿੰਨ ਸੈਸ਼ਨਾਂ (1 ਤੋਂ 5 ਫਰਵਰੀ ਦੇ ਵਿਚਕਾਰ) ਵਿੱਚ 42 ਫ਼ੀਸਦੀ ਤੋਂ ਵੱਧ ਡਿੱਗ ਗਏ। ਇਸ ਨਾਲ ਇਸ ਦੇ ਬਾਜ਼ਾਰ ਮੁੱਲ 'ਚ 20,471.25 ਕਰੋੜ ਰੁਪਏ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

One97 Communications ਕੋਲ PPBL ਵਿੱਚ 49 ਫ਼ੀਸਦੀ (ਸਿੱਧੇ ਤੌਰ 'ਤੇ ਅਤੇ ਇਸਦੀ ਸਹਾਇਕ ਕੰਪਨੀ ਰਾਹੀਂ) ਹਿੱਸੇਦਾਰੀ ਹੈ। ਕੰਪਨੀ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਦੀ ਬੈਂਕ 'ਚ 51 ਫ਼ੀਸਦੀ ਹਿੱਸੇਦਾਰੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੋਈ ਪ੍ਰਣਾਲੀਗਤ ਚਿੰਤਾਵਾਂ ਨਹੀਂ ਹਨ ਅਤੇ ਪੇਟੀਐੱਮ ਵਿਰੁੱਧ ਕਾਰਵਾਈ "ਪਾਲਣਾ ਦੀ ਘਾਟ" ਕਾਰਨ ਹੋਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਆਰਬੀਆਈ ਦੇ ਆਦੇਸ਼ ਤੋਂ ਬਾਅਦ, ਪੇਟੀਐੱਮ ਪੇਮੈਂਟਸ ਬੈਂਕ ਦੀ ਸੁਤੰਤਰ ਨਿਰਦੇਸ਼ਕ ਮੰਜੂ ਅਗਰਵਾਲ ਨੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਅਗਰਵਾਲ ਦਾ ਅਸਤੀਫਾ 1 ਫਰਵਰੀ ਤੋਂ ਲਾਗੂ ਹੋ ਗਿਆ ਹੈ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News