ਕੋਰੋਨਾਵਾਇਰਸ ਦੀ ਦਵਾਈ ਵਿਕਸਿਤ ਕਰਨ ਲਈ Paytm ਦਾ ਵੱਡਾ ਐਲਾਨ

03/23/2020 12:45:59 AM

ਨਵੀਂ ਦਿੱਲੀ-ਡਿਜੀਟਲ ਭੁਗਤਾਨ ਨਾਲ ਜੁਡ਼ੀ ਕੰਪਨੀ ਪੇਅ. ਟੀ. ਐੱਮ. ਨੇ ਕੋਰੋਨਾ ਵਾਇਰਸ ਦੀ ਦਵਾਈ ਵਿਕਸਿਤ ਕਰਨ ਲਈ ਭਾਰਤੀ ਖੋਜਕਾਰਾਂ ਨੂੰ 5 ਕਰੋਡ਼ ਰੁਪਏ ਦੇਣ ਦੀ ਗੱਲ ਕਹੀ ਹੈ। ਪੇਅ. ਟੀ. ਐੱਮ. ਦੇ ਸੰਸਥਾਪਕ ਅਤੇ ਸੀ. ਈ. ਓ.ਵਿਜੇ ਸ਼ੇਖਰ ਸ਼ਰਮਾ ਨੇ ਟਵੀਟ ਕੀਤਾ, ‘‘ਸਾਨੂੰ ਜ਼ਿਆਦਾ ਗਿਣਤੀ ’ਚ ਭਾਰਤੀ ਇਨੋਵੇਟਰਾਂ, ਖੋਜਕਾਰਾਂ ਦੀ ਜ਼ਰੂਰਤ ਹੈ ਜੋ ਵੈਂਟੀਲੇਟਰ ਦੀ ਘਾਟ ਅਤੇ ਕੋਵਿਡ ਦੇ ਇਲਾਜ ਲਈ ਦੇਸੀ ਹੱਲ ਲੱਭ ਸਕਣ। ਪੇਅ. ਟੀ. ਐੱਮ. ਸਬੰਧਤ ਮੈਡੀਕਲ ਸਲਿਊਸ਼ਨ ’ਤੇ ਕੰਮ ਕਰਨ ਵਾਲੇ ਅਜਿਹੇ ਦਲਾਂ ਨੂੰ 5 ਕਰੋਡ਼ ਰੁਪਏ ਦੇਵੇਗਾ।’’


ਉਨ੍ਹਾਂ ਆਈ. ਆਈ. ਐੱਸ. ਸੀ. ਦੇ ਪ੍ਰੋਫੈਸਰ ਗੌਰਵ ਬੈਨਰਜੀ ਦੇ ਇਕ ਸੰਦੇਸ਼ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਇਹ ਗੱਲ ਕਹੀ। ਬੈਨਰਜੀ ਨੇ ਆਪਣੇ ਸੰਦੇਸ਼ ’ਚ ਕਿਸੇ ਐਮਰਜੈਂਸੀ ਸਥਿਤੀ ’ਚ ਦੇਸੀ ਤਕਨੀਕ ਦਾ ਇਸਤੇਮਾਲ ਕਰ ਕੇ ਵੈਂਟੀਲੇਟਰ ਬਣਾਉਣ ਦੀ ਗੱਲ ਕਹੀ ਸੀ।

 


Karan Kumar

Content Editor

Related News