Paytm ਨੇ PM-ਕੇਅਰਸ ਫੰਡ ਲਈ ਜੁਟਾਇਆ 100 ਕਰੋੜ ਰੁਪਏ ਦਾ ਯੋਗਦਾਨ
Sunday, Apr 12, 2020 - 12:38 AM (IST)

ਨਵੀਂ ਦਿੱਲੀ (ਭਾਸ਼ਾ)-ਡਿਜੀਟਲ ਭੁਗਤਾਨ ਕੰਪਨੀ ਪੇਅ ਟੀ. ਐੱਮ. ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਆਪਣੇ ਪਲੇਟਫਾਰਮ ਰਾਹੀਂ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਤੇ ਐਮਰਜੈਂਸੀ ਰਾਹਤ ਫੰਡ (ਪੀ. ਐੱਮ.-ਕੇਅਰਸ) ਲਈ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜੁਟਾਈ ਹੈ। ਪੇਅ ਟੀ. ਐੱਮ. ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਿਕ ਉਸ ਦਾ ਇਰਾਦਾ ਪੀ. ਐੱਮ.-ਕੇਅਰਸ ਫੰਡ ਵਿਚ 100 ਕਰੋੜ ਰੁਪਏ ਦਾ ਯੋਗਦਾਨ ਪਾਉਣ ਦਾ ਹੈ।
ਪੇਅ ਟੀ. ਐੱਮ. ਨੇ ਕਿਹਾ ਿਕ ਹਰੇਕ ਯੋਗਦਾਨ ਜਾਂ ਵਾਲੇਟ ਦੀ ਵਰਤੋਂ ਕਰ ਕੇ ਪੇਅ ਟੀ. ਐੱਮ. ’ਤੇ ਹਰੇਕ ਭੁਗਤਾਨ, ਯੂ. ਪੀ. ਆਈ. ਜਾਂ ਪੇਅ ਟੀ. ਐੱਮ. ਬੈਂਕ ਡੈਬਿਟ ਕਾਰਡ ਰਾਹੀਂ ਭੁਗਤਾਨ ’ਤੇ ਉਹ 10 ਰੁਪਏ ਦਾ ਵਾਧੂ ਯੋਗਦਾਨ ਪਾਏਗੀ। ਪੇਅ ਟੀ. ਐੱਮ. ਨੇ ਿਕਹਾ ਿਕ 10 ਤੋਂ ਕੁਝ ਿਜ਼ਆਦਾ ਿਦਨਾਂ ਅੰਦਰ ਪੇਅ ਟੀ. ਐੱਮ. ਐਪ ਰਾਹੀਂ ਯੋਗਦਾਨ 100 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਪਹਿਲ ਹੁਣ ਵੀ ਮਜ਼ਬੂਤੀ ਨਾਲ ਜਾਰੀ ਹੈ।